ਸਮੂਹ ਪਠਾਨੀਆ ਪਰਿਵਾਰ ਵੱਲੋਂ ਸ਼੍ਰੀ ਹਰਸ਼ੇਸ਼ਵਰ ਮਹਾਦੇਵ ਸ਼ਿਵ ਮੰਦਰ ਪਟਿਆਰੀਆ ਵਿਖੇ ਸਲਾਨਾ ਭੰਡਾਰਾ ਕਰਵਾਇਆ ਗਿਆ
ਹੁਸ਼ਿਆਰਪੁਰ- ਸਿੱਧਯੋਗੀ ਬਾਬਾ ਭਰਥਰੀ ਜੀ ਨੂੰ ਸਮਰਪਿਤ ਸ਼੍ਰੀ ਹਰਮੇਸ਼ਵਰ ਮਹਾਦੇਵ ਸ਼ਿਵ ਮੰਦਿਰ ਪਟਿਆਰੀਆ, ਹੁਸ਼ਿਆਰਪੁਰ ਵਿਖੇ ਸਮੁੱਚੇ ਪਠਾਣੀਆ ਪਰਿਵਾਰ ਵੱਲੋਂ ਸਲਾਨਾ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਵਿਜੇ ਪਠਾਨੀਆ, ਈਸ਼ਾਨ, ਨਰਿੰਦਰ ਸਿੰਘ, ਵੀਰਕਰਨ ਸਿੰਘ, ਸਤੀਸ਼ ਬਾਬਾ, ਅਜੇ ਪ੍ਰਤਾਪ, ਵਿਸ਼ਾਲ ਪਠਾਨੀਆ ਦੀ ਹਾਜ਼ਰੀ ਵਿੱਚ ਸਿੱਧਯੋਗੀ ਬਾਬਾ ਭਰਥਰੀ ਮੰਦਰ ਦੇ ਪੁਜਾਰੀ ਡਾ: ਹਰਸ਼ਵਿੰਦਰ ਪਠਾਨੀਆ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ |

ਇਸ ਮੌਕੇ ਸ੍ਰੀ ਕਾਲੀਨਾਥ ਤੀਰਥ ਖੇਤਰ ਹਿਮਾਚਲ ਪ੍ਰਦੇਸ਼ ਦੇ ਅਧਿਆਤਮਿਕ ਮੁਖੀ ਮਹੰਤ ਸਵਾਮੀ ਵਿਸ਼ਵਾਨੰਦ ਜੀ ਮਹਾਰਾਜ, ਸ੍ਰੀ ਸਿੱਧੇਸ਼ਵਰ ਸ਼ਿਵ ਮੰਦਰ ਬੱਸੀ ਗੁਲਾਮ ਹੁਸੈਨ ਦੇ ਅਧਿਆਤਮਕ ਮੁਖੀ ਮਹੰਤ ਸਵਾਮੀ ਉਦੈਗਿਰੀ ਜੀ ਮਹਾਰਾਜ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ |
ਇਸ ਮੌਕੇ ਬਾਬਾ ਬਾਲਕ ਨਾਥ ਟਰੱਸਟ ਹੁਸ਼ਿਆਰਪੁਰ ਨੇ ਪਿੰਡ ਦੇ ਪੰਜ ਵਿਦਿਆਰਥੀਆਂ ਨੂੰ ਸਾਈਕਲ ਭੇਟ ਕੀਤੇ ਤਾਂ ਜੋ ਉਹ ਸਕੂਲ ਜਾ ਸਕਣ। ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ, ਮੇਅਰ ਸੁਰਿੰਦਰ ਛਿੰਦਾ ਅਤੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਮਹੰਤ ਸਵਾਮੀ ਵਿਸ਼ਵਾਨੰਦ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਧਰਮ ਦਾ ਅਸਲ ਅਰਥ ਮਨੁੱਖਤਾ ਦੀ ਸੇਵਾ ਹੈ। ਸ਼੍ਰੀ ਹਰਸ਼ੇਸ਼ਵਰ ਮਹਾਦੇਵ ਸ਼ਿਵ ਮੰਦਰ ਅਤੇ ਬਾਬਾ ਬਾਲਕ ਨਾਥ ਟਰੱਸਟ ਹੁਸ਼ਿਆਰਪੁਰ ਇਸ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰ ਰਹੇ ਹਨ।
ਵਿਧਾਇਕ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਡਾ. ਹਰਸ਼ਵਿੰਦਰ ਪਠਾਨੀਆ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਲਿਖੇ ਗਏ ਪੰਜ ਧਾਰਮਿਕ ਗ੍ਰੰਥਾਂ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਸ ਮੌਕੇ ਸਤਿਗੁਰੂ ਭਜਨ ਮੰਡਲੀ ਹੁਸ਼ਿਆਰਪੁਰ ਨੇ ਬਾਬਾ ਬਾਲਕ ਨਾਥ ਅਤੇ ਬਾਬਾ ਭਰਥਰੀ ਦੇ ਭਜਨ ਗਾ ਕੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।
ਇਸ ਮੌਕੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਰਵਧਰਮ ਸਦਭਾਵਨਾ ਕਮੇਟੀ ਦੇ ਕਨਵੀਨਰ ਅਨੁਰਾਗ ਸੂਦ, ਫਿਊਚਰ ਰੈਡੀ ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋਫੈਸਰ ਨਜਮ ਰਿਆੜ, ਸ਼ਿਵਮ ਅਗਰਵਾਲ, ਭਜਨ ਲੇਖਕ ਜ਼ੋਰਾ ਢੱਕੋਵਾਲ ਅਤੇ ਪਤਵੰਤੇ ਹਾਜ਼ਰ ਸਨ।