ਗੀਤਕਾਰ ਅਤੇ ਗਾਇਕ ਅਲਫਾਜ ਨੂੰ ਸਦਮਾ, ਮਾਤਾ ਦਾ ਦੇਹਾਂਤ

ਐਸ ਏ ਐਸ ਨਗਰ, 11 ਜੂਨ- ਗੀਤਕਾਰ ਅਤੇ ਗਾਇਕ ਅਲਫਾਜ ਦੇ ਮਾਤਾ ਜੀ ਬੀਬੀ ਪਰਮਜੀਤ ਕੌਰ ਦਾ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਦੇਹਾਂਤ ਹੋ ਗਿਆ। ਬੀਬੀ ਪਰਮਜੀਤ ਕੌਰ ਸ੍ਰੀ ਗੁਰਜੀਤ ਸਿੰਘ ਪੰਨੂ (ਸਾਬਕਾ ਏ.ਡੀ.ਸੀ.) ਦੀ ਪਤਨੀ ਅਤੇ ਸਾਰਜਾ (ਦੁਬਈ) ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਅਤੇ ਕਵਿਤਰੀ ਕੁਲਵਿੰਦਰ ਕੌਰ ਕੋਮਲ ਅਤੇ ਸਮਾਜ ਸੇਵੀ ਗੁਰਵਿੰਦਰ ਸਿੰਘ ਭੋਲਾ ਦੀ ਕੁੜਮਣੀ ਸਨ।

ਬੀਬੀ ਜੀ ਦੀ ਅੰਤਿਮ ਅਰਦਾਸ ਗੁਰਦੁਆਰਾ ਅੰਗੀਠਾ ਸਾਹਿਬ ਸੈਕਟਰ 62 ਫੇਜ 8 ਮੁਹਾਲੀ ਵਿਖੇ 13 ਜੂਨ ਨੂੰ ਬਾਅਦ ਦੁਪਹਿਰ 12:00 ਤੋਂ 2:00 ਤੱਕ ਹੋਵੇਗੀ।