
ਸੈਕਟਰ 76 ਤੋਂ 80 ਦੇ ਪਲਾਟਾਂ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਵੇ ਸਰਕਾਰ : ਹਰਪ੍ਰੀਤ ਸਿੰਘ ਡਡਵਾਲ
ਐਸ ਏ ਐਸ ਨਗਰ, 24 ਅਗਸਤ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਪ੍ਰੀਤ ਸਿੰਘ ਡਡਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਗਮਾਡਾ ਵਲੋਂ ਸੈਕਟਰ 76 ਤੋਂ 80 ਦੇ ਪਲਾਟਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਸਰਕਾਰ ਦੀ ਇਹ ਕਾਰਵਾਈ ਪ੍ਰਾਪਰਟੀ ਬਾਜਾਰ ਵਾਸਤੇ ਮਾਰੂ ਸਾਬਿਤ ਹੋ ਰਹੀ ਹੈ।
ਐਸ ਏ ਐਸ ਨਗਰ, 24 ਅਗਸਤ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਪ੍ਰੀਤ ਸਿੰਘ ਡਡਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਗਮਾਡਾ ਵਲੋਂ ਸੈਕਟਰ 76 ਤੋਂ 80 ਦੇ ਪਲਾਟਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਸਰਕਾਰ ਦੀ ਇਹ ਕਾਰਵਾਈ ਪ੍ਰਾਪਰਟੀ ਬਾਜਾਰ ਵਾਸਤੇ ਮਾਰੂ ਸਾਬਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਗਮਾਡਾ ਵਲੋਂ ਸੈਕਟਰ 76 ਤੋਂ 80 ਦੇ ਪਲਾਟਾਂ ਦੀ ਕੀਮਤ ਵਿੱਚ ਵਾਧੇ ਦੇ ਐਲਾਨ ਤੋਂ ਬਾਅਦ ਤੋਂ ਹੀ ਇਹਨਾਂ ਪਲਾਟਾਂ ਦੇ ਪਹਿਲਾਂ ਤੋਂ ਚਲ ਰਹੇ ਸੌਦਿਆਂ ਵਿੱਚ ਝਗੜੇ ਪੈਣੇ ਸ਼ੁਰੂ ਹੋ ਗਏ ਹਨ ਕਿਉਂਕਿ ਸਰਕਾਰ ਵਲੋਂ ਕੀਮਤ ਵਿੱਚ ਵਾਧੇ ਦੀ ਇਸ ਰਕਮ ਨੂੰ ਸਹਿਣ ਵਾਸਤੇ ਕੋਈ (ਖਰੀਦਦਾਰ ਜਾਂ ਵੇਚਣ ਵਾਲਾ) ਤਿਆਰ ਨਹੀਂ ਹੁੰਦਾ ਅਤੇ ਇਸ ਕਾਰਨ ਵੱਡੀ ਗਿਣਤੀ ਸੌਦੇ ਵਿਚਲੇ ਹੀ ਰੱਦ ਹੋਏ ਹਨ ਅਤੇ ਕਈ ਹਾਲੇ ਵੀ ਲਮਕ ਰਹੇ ਹਨ। ਉਹਨਾਂ ਕਿਹਾ ਕਿ ਗਮਾਡਾ ਦੇ ਇਸ ਫੈਸਲੇ ਕਾਰਨ ਇਹਨਾਂ ਦੇ ਵਸਨੀਕ ਵੀ ਬੁਰੀ ਤਰ੍ਹਾਂ ਪਰੇਸ਼ਾਨ ਹਨ ਅਤੇ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਸਰਕਾਰ ਵਲੋਂ ਵਸਨੀਕਾਂ ਨੂੰ ਭਰੋਸੇ ਵੀ ਦਿਤੇ ਜਾ ਰਹੇ ਹਨ ਪਰੰਤੂ ਮਸਲੇ ਦਾ ਕੋਈ ਹਲ ਨਾ ਨਿਕਲਣ ਕਾਰਨ ਇਹ ਮਾਮਲਾ ਵਿਚਾਲੇ ਹੀ ਲਮਕ ਰਿਹਾ ਹੈ ਅਤੇ ਪ੍ਰਾਪਰਟੀ ਬਾਜਾਰ ਤੇ ਇਸਦੀ ਬਹੁਤ ਜਿਆਦਾ ਮਾਰ ਪੈ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ ਉਸਦੀ ਭਰੋਸੇਯੋਗਤਾ ਤੇ ਵੀ ਸਵਾਲ ਚੁੱਕਦੀ ਹੈ ਇਸ ਲਈ ਇਸ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।
