ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਸਮਾਜ ਦੇ ਹਰ ਵਰਗ ਦਾ ਇੱਕਜੁਟ ਹੋਣਾ ਜ਼ਰੂਰੀ-ਡਾ. ਇਸ਼ਾਂਕ ਕੁਮਾਰ

ਹੁਸ਼ਿਆਰਪੁਰ- ਪੰਜਾਬ ਵਿੱਚੋਂ ਨਸ਼ੇ ਦੇ ਖਾਤਮੇ ਲਈ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਦੁਆਰਾ ਆਪਣੇ ਹਲਕੇ ਦੇ ਪਿੰਡਾਂ ਵਿੱਚ ਮੀਟਿੰਗ ਕਰਕੇ, ਪੈਦਲ ਮਾਰਚ ਕਰਕੇ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਮੁਹਿੰਮ ਨੂੰ ਹੋਰ ਤੇਜ਼ੀ ਦੇਣ ਲਈ ਡਾ. ਇਸ਼ਾਂਕ ਵੱਲੋਂ ਹਲਕੇ ਦੀਆਂ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨਾਲ ਵੀ ਖ਼ਾਸ ਮੀਟਿੰਗ ਕੀਤੀ ਗਈ।

ਉਹਨਾਂ ਕਿਹਾ ਕਿ ਆਸ਼ਾ ਵਰਕਰ ਸਾਡੇ ਪੇਂਡੂ ਸਿਹਤ ਸੰਭਾਲ ਪ੍ਰਣਾਲੀ ਦੀ ਰੀਡ੍ਹ ਦੀ ਹੱਡੀ ਹਨ ਅਤੇ ਆਂਗਣਵਾੜੀ ਵਰਕਰ ਪ੍ਰੀ-ਪ੍ਰਾਈਮਰੀ ਸਿੱਖਿਆ ਦੇ ਥੰਮ ਹਨ।ਇਹ ਵਰਕਰ ਆਪਣੇ ਕੰਮ ਲਈ ਪਿੰਡਾਂ ਦੇ ਹਰ ਘਰ ਤੱਕ ਪਹੰੁਚਦੇ ਹਨ ਅਤੇ ਬੱਚਿਆਂ ਦੀ ਸਿਹਤ ਅਤੇ ਪੜ੍ਹਾਈ ਪ੍ਰਤੀ ਲੋਕਾਂ ਨੂੰ ਸੁਚੇਤ ਕਰਦੇ ਹਨ।ਡਾ. ਇਸ਼ਾਂਕ ਨੇ ਕਿਹਾ ਕਿ ਇਸੀ ਤਰ੍ਹਾਂ ਆਸ਼ਾ ਤੇ ਆਂਗਣਵਾੜੀ ਵਰਕਰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਾ ਸੰਦੇਸ਼ ਵੀ ਘਰ-ਘਰ ਪਹੁੰਚਾਉਣ ਵਿੱਚ ਸਹਾਇਕ ਹੋਣਗੇ ਅਤੇ ਇਸ ਰਾਹੀਂ ਉਹ ਸਮਾਜ ਸੁਧਾਰ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੀ ਅਪਣਾ ਯੋਗਦਾਨ ਪਾ ਸਕਦੇ ਹਨ।
ਇਸ ਮੌਕੇ ‘ਤੇ ਪਹੁੰਚੇ ਆਸ਼ਾ-ਆਂਗਣਵਾੜੀ ਵਰਕਰਾਂ ਨੇ ਇੱਕ ਜੁੱਟ ਹੋ ਕੇ ਵਿਧਾਇਕ ਦੀ ਇਸ ਮੁਹਿੰਮ ਨੂੰ ਸਕਾਰਤਮਕ ਹੰੁਗਾਰਾ ਦਿੱਤਾ ਅਤੇ ਅਪਣੇ ਸਾਥ ਦਾ ਭਰੋਸਾ ਦਿੱਤਾ।ਆਂਗਣਵਾੜੀ ਵਰਕਰ ਸਰਬਜੀਤ ਕੌਰ ਨੇ ਕਿਹਾ ਕਿ ਸਾਨੂੰ ਇਸ ਮੁਹਿੰਮ ਦਾ ਹਿੱਸਾ ਬਣਾ ਕੇ ਵਿਧਾਇਕ ਡਾ. ਇਸ਼ਾਂਕ ਨੇ ਸਾਨੂੰ ਜੋ ਜਿੰਮੇਵਾਰੀ ਦਿੱਤੀ ਸੋਂਪੀ ਹੈ ਅਸੀਂ ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ।ਉਹਨਾਂ ਕਿਹਾ ਕਿ ਸਾਡਾ ਪੰਜਾਬ ਅਤੇ ਪੰਜਾਬ ਦੀ ਜਵਾਨੀ, ਪੰਜਾਬ ਦਾ ਭਵਿੱਖ ਸਾਨੂੰ ਸਾਰਿਆਂ ਨੂੰ ਬਹੁਤ ਪਿਆਰਾ ਹੈ ਅਤੇ ਇਸ ਨੂੰ ਨਸ਼ੇ ਦੀ ਗਾਰਤ ‘ਚੋਂ ਕੱਢਣ ਲਈ ਅਸੀਂ ਸਰਕਾਰ ਅਤੇ ਆਪਣੇ ਵਿਧਾਇਕ ਦੇ ਹਰ ਉਪਰਾਲੇ ਵਿੱਚ ਉਹਨਾਂ ਦੇ ਨਾਲ ਖੜ੍ਹੇ ਹਾਂ।
ਡਾ. ਇਸ਼ਾਂਕ ਨੇ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੇ ਸਾਥ-ਸਮਰਥਨ ਲਈ ਉਹਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਚੱਗਰਾਂ ਸਰਪੰਚ ਅਮਨਦੀਪ, ਹਰਪ੍ਰੀਤ ਜੀ.ਐਮ.ਐਮ, ਡਾ. ਹਰਦੀਪ, ਆਸ਼ਾ ਰਾਣੀ, ਸੁਰਜੀਤ ਕੌਰ ਆਸ਼ਾ ਵਰਕਰ, ਪੰਚ ਧੰਨਵੀਰ, ਕਮਲਜੀਤ ਸਿੰਘ ਪੰਚ, ਰਾਜਵਿੰਦਰ ਕੁਮਾਰ ਲੰਬੜਦਾਰ, ਮਨਜੀਤ ਸਿੰਘ, ਸੁਰਜੀਤ ਸਿੰਘ ਪੰਚ, ਕਮਲਜੀਤ ਕੌਰ ਪੰਚ, ਸੁਦੀਨਾ ਪੰਚ, ਸਰਵਨ ਸਿੰਘ, ਬਲਜੀਤ ਕੌਟ ਆਦਿ ਮੌਜੂਦ ਸਨ ।