ਮੁੱਖ ਮੰਤਰੀ ਪੰਜਾਬ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੇ 104 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 60 ਸਕੂਲ ਪ੍ਰਿੰਸੀਪਲ ਤੋਂ ਸੱਖਣੇ(ਲੈਕਚਰਾਰ ਯੂਨੀਅਨ ਪੰਜਾਬ)

ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿਚ ਸਿਖਿਆ ਕ੍ਰਾਂਤੀ ਲਿਆਉਣ ਲਈ ਯਤਨਸ਼ੀਲ ਹੋਣ ਦੇ ਬਾਵਜੂਦ ਅਜੇ ਤੱਕ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਤੈਨਾਤ ਕਰਨ ਵਿਚ ਸਮਰੱਥ ਨਾ ਹੋਣ ਦਾ ਕਾਰਨ 2018 ਦੇ ਸਿਖਿਆ ਵਿਭਾਗ ਦੇ ਨਿਯਮ ਹਨ ਜਿਸ ਵਿਚ ਪਦਉੱਨਤ ਕਰਨ ਦਾ ਕੋਟਾ 100% ਤੋਂ ਘਟਾ ਕੇ 50% ਸਿੱਧੀ ਭਰਤੀ ਅਤੇ 50% ਪਦਉੱਨਤ ਰਾਹੀ ਪ੍ਰਿੰਸੀਪਲ ਤੈਨਾਤ ਕਰਨ ਦਾ ਕੀਤਾ ਗਿਆ ਸੀ।

ਆਮ ਆਦਮੀ ਪਾਰਟੀ ਸਰਕਾਰ ਪੰਜਾਬ ਵਿਚ ਸਿਖਿਆ ਕ੍ਰਾਂਤੀ ਲਿਆਉਣ ਲਈ ਯਤਨਸ਼ੀਲ ਹੋਣ ਦੇ ਬਾਵਜੂਦ ਅਜੇ ਤੱਕ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲ ਤੈਨਾਤ ਕਰਨ ਵਿਚ ਸਮਰੱਥ ਨਾ ਹੋਣ ਦਾ ਕਾਰਨ 2018 ਦੇ ਸਿਖਿਆ ਵਿਭਾਗ ਦੇ ਨਿਯਮ ਹਨ ਜਿਸ ਵਿਚ ਪਦਉੱਨਤ ਕਰਨ ਦਾ ਕੋਟਾ 100% ਤੋਂ ਘਟਾ ਕੇ 50% ਸਿੱਧੀ ਭਰਤੀ ਅਤੇ 50% ਪਦਉੱਨਤ ਰਾਹੀ ਪ੍ਰਿੰਸੀਪਲ ਤੈਨਾਤ ਕਰਨ ਦਾ ਕੀਤਾ ਗਿਆ ਸੀ।ਪਰਤੂੰ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਨਿਯਮਾਂ ਵਿੱਚ ਸੋਧ ਕਰਨ ਦੇ ਬਿਆਨ ਕਾਰਨ ਸਰਕਾਰੀ ਸੀਨੀਅਰ ਸੈੰਕੰਡਰੀ ਸਕੂਲਾਂ  ਵਿੱਚ ਪ੍ਰਿੰਸੀਪਲ ਤੈਨਾਤ ਕਰਨ ਦੀ ਆਸ ਨਾਲ 25 ਸਾਲਾਂ ਤੋਂ ਮੈਰਿਟ ਆਧਾਰ ਤੇ ਭਰਤੀ ਹੋਏ ਤਜਰਬੇਕਾਰ ਲੈਕਚਰਾਰਜ਼  ਨੂੰ ਪਦਉੱਨਤ ਹੋਣ ਦੀ ਉਮੀਦ ਜਾਗੀ ਹੈ। ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ , ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਅਤੇ ਜਸਪਾਲ ਸਿੰਘ  ਜਿਲ੍ਹਾ ਸੰਗਰੂਰ ਦੇ ਪ੍ਰਧਾਨ ਨੇ ਸਿਖਿਆ ਮੰਤਰੀ ਜੀ ਨੂੰ ਨਿਯਮਾਂ ਵਿਚ ਸੋਧ ਕਰਕੇ ਪ੍ਰਿੰਸੀਪਲ ਦੀਆਂ ਖਾਲੀ ਆਸਾਮੀਆਂ ਪਹਿਲ ਦੇ ਆਧਾਰ ਤੇ ਭਰਨ ਦੀ ਮੰਗ ਕਰਦਿਆ ਜਾਣਕਾਰੀ ਦਿੱਤੀ ਕਿ ਸੰਗਰੂਰ ਜ਼ਿਲੇ ਦੇ 104 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ 60 ਸਕੂਲ ਬਿੰਨਾ ਪ੍ਰਿੰਸੀਪਲ ਚੱਲ ਰਹੇ ਹਨ।ਸਿਖਿਆ ਬਲਾਕ ਚੀਮਾ ਵਿੱਚ 13 ਸਕੂਲਾਂ ਵਿੱਚੋਂ 10 ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹੋਕੇ ਢੱਡਰੀਆਂ ਮੈਨ,ਸਸਸਸ,ਦੂਗਾਂ,ਸਸਸਸ ਚੋਵਾਸ ਜਖੇਪਲ,ਸੇਰੋਂ,ਸਾਹਪੁਰ ਕਲਾਂ,ਧਰਮਗੜ੍ਹ ਸੰਗਰੂਰ, ਨਮੋਲ,ਕਣਕਵਾਲ, ਚੀਮਾ, ਅਤੇ ਸਸਸਸ ਗੰਢੂਆਂ ਸਕੂਲ ਪ੍ਰਿੰਸੀਪਲ ਤੋਂ ਸੱਖਣੇ ਹਨ।ਸਿਖਿਆ ਬਲਾਕ ਧੂਰੀ ਦੇ 7 ਸਕੂਲਾਂ ਵਿੱਚੋਂ ਸਸਸਸ ਧੂਰੀ ਪਿੰਡ, ਜਹਾਂਗੀਰ ਕਿਹੜਾ,ਧੂਰੀ (ਗਰਲਜ਼),ਢਢੋਗਾਲ ਖੇੜੀ ਸਕੂਲ ਵਿੱਚ ਪ੍ਰਿੰਸੀਪਲ ਨਹੀਂ ਹਨ।
ਸਿਖਿਆ ਬਲਾਕ ਲਹਿਰਾਗਾਗਾ ਵਿੱਚ ਸਸਸਸ ਹਰੀਯੂ,ਲੈਹਲ ਕਲਾਂ,ਲਹਿਰਗਾਗਾ ਗਰਲਜ਼, ਗੋਬਿੰਦਗੜ੍ਹ ਖੋਖਰ, ਬਖੋਰਾ ਕਲਾਂ, ਭੁੱਲ ਕਲਾਂ,ਦਸਿਆ,ਰੈਢਾ ਰਾਨਾ ਸਾਦੀਹਰੀ,ਸੰਗਤਪੁਰਾ ਸਕੂਲ ਪ੍ਰਿੰਸੀਪਲ ਤੋਂ ਸੱਖਣੇ ਹਨ।ਸਿਖਿਆ ਬਲਾਕ ਸੰਗਰੂਰ 1ਅਤੇ 2 ਵਿੱਚ ਸਸਸਸ ਛੰਗਲ,ਏਲੇਨਾ ਗੱਗੜਪੁਰ, ਸੰਗਰੂਰ ਗਰਲਜ਼, ਕਾਂਝਲਾ,ਫੱਗੂਵਾਲਾ,ਭਲਵਾਨ, ਸਕਰੋਦੀ, ਮਾਂਝੀ,ਭਾਰੋ ਸਕੂਲ ਵਿੱਚ ਪ੍ਰਿੰਸੀਪਲ ਤੈਨਾਤ ਨਹੀਂ ਹਨ।
ਸਿਖਿਆ ਬਲਾਕ ਸੇਰਪੁਰ ਦੇ ਸਸਸਸ ਮਲੈਵਾਲ, ਸੇਰਪੁਰ, ਕੈਰੋਂ,ਟਿੱਬਾ, ਖੇੜੀ ਛੇਹਲਾਂ ਵਿਖੇ ਪ੍ਰਿੰਸੀਪਲ ਨਹੀਂ ਹਨ।ਸਿਖਿਆ ਬਲਾਕ ਸੁਨਾਮ 1ਅਤੇ 2 ਵਿੱਚ ਸਸਸਸ ਨੀਲੋਵਾਲ,ਚੱਢਾ ਨਹੇੜਾ,ਕੌਹਰੀਆ, ਛਹਰ,ਕਪੈਲ,ਲਦਬਨ ਜਾਗ ਕਲਾਂ,ਸੁਲਰ ਘਰਾਟ,ਬਘਰੋਲ,ਮਹਿਲਾਂ,ਗੁਜਰਾਂ ਸਕੂਲ ਪ੍ਰਿੰਸੀਪਲ ਤੋਂ ਬਿੰਨਾ ਚਲ ਰਹੇ ਹਨ।ਸਿਖਿਆ ਬਲਾਕ ਮੂਨਕ ਦੇ ਸਾਰੇ ਸਕੂਲ ਪ੍ਰਿੰਸੀਪਲ ਤੋਂ ਸੱਖਣੇ ਹਨ। ਸਸਸਸ ਬਲਰਾਜ,ਰਾਮਪੁਰਾ ਗਨੋਤਾ,ਮੂਨਕ (ਲੜਕੇ),ਭੂਲਾਂ,
ਬੰਗਾਂ, ਮਨੀਅਨਾ,ਮਾਡਵੀਂ,ਅੰਡਾਨਾ, ਮੂਨਕ ਗਰਲਜ਼, ਦੁਦਿਆਨਾ,ਖਨੌਰੀ ਗਰਲਜ਼, ਪੀ ਐਮ ਸ੍ਰੀ ਖਨੌਰੀ ਕਲਾਂ,ਸਮਸਸਸ ਮਨਵੀ ਬਿੰਨਾ ਪ੍ਰਿੰਸੀਪਲ ਚੱਲ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਵਿਸ਼ੇ ਸਮੇਤ ਲੈਕਚਰਾਰਜ਼ ਦੀਆ ਆਸਾਮੀਆਂ ਖਾਲੀ ਹਨ। ਖਾਲੀ ਆਸਾਮੀਆਂ ਨੂੰ ਪਦਉੱਨਤ ਕਰਕੇ ਭਰਨ ਵਿਚ ਘੱਟ ਸਮਾਂ ਤੇ ਲੰਮੀ ਸੇਵਾ ਵਾਲੇ ਅਧਿਆਪਕਾਂ ਤਰੱਕੀ ਮਿਲਣ ਸਿਖਿਆ ਕ੍ਰਾਂਤੀ ਲਿਆਉਣ ਵਿੱਚ ਸਹਾਇਕ ਹੋਣਗੇ।