ਗੌਤਮ ਨਗਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ
ਹੁਸ਼ਿਆਰਪੁਰ- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਹੁਸ਼ਿਆਰਪੁਰ ਵਿਖੇ ਸਪਤਾਹਿਕ ਅਧਿਆਤਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੁਸ਼੍ਰੀ ਰਾਜਵਿਦਯਾ ਭਾਰਤੀ ਜੀ ਨੇ ਦੱਸਿਆ ਕਿ ਇੱਕ ਸ਼ਿਸ਼ ਦੇ ਜੀਵਨ ਵਿੱਚ ਸਭ ਤੋਂ ਵੱਡਾ ਸੁਖ "ਗੁਰੂ ਭਗਤੀ" ਹੁੰਦੀ ਹੈ। ਜੋ ਸ਼ਿਸ਼ ਗੁਰੂ ਭਗਤੀ ਦੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਜੀਵਨ ਵਿੱਚ ਸਦਾ ਲਈ ਆਨੰਦ ਵਸ ਜਾਂਦਾ ਹੈ।

"ਗੁਰੂ ਭਗਤੀ" ਸਿਰਫ਼ ਉਪਾਸਨਾ ਦੀ ਇੱਕ ਪੱਧਤੀ ਨਹੀਂ ਹੈ। ਇਹ ਸਿਰਫ਼ ਗੁਰੂ-ਸ਼ਿਸ਼ ਸੰਬੰਧ ਬਾਰੇ ਜਾਣਕਾਰੀ ਵੀ ਨਹੀਂ ਹੈ। ਨਾ ਹੀ ਇਹ ਇਤਿਹਾਸ ਦੀਆਂ ਕਹਾਣੀਆਂ ਦਾ ਢੇਰ ਹੈ ਜਾਂ ਸੰਤਾਂ ਅਤੇ ਗੁਰੂ ਭਗਤਾਂ ਵਲੋਂ ਗਾਈਆਂ ਵਾਣੀਆਂ ਹੀ ਹਨ। ਗੁਰੂ ਭਕਤੀ ਇੱਕ ਆਧਿਆਤਮਿਕ ਅਵਸਥਾ ਹੁੰਦੀ ਹੈ। ਸਾਡੇ ਸਰੀਰ ਵਿੱਚ ਸੱਤ ਚੱਕਰ ਹੁੰਦੇ ਹਨ, ਜੋ ਊਰਜਾ ਕੇਂਦਰ ਵੀ ਕਹਾਏ ਜਾਂਦੇ ਹਨ।
ਇਨ੍ਹਾਂ ਵਿੱਚੋਂ ਛੇਵਾਂ ਚੱਕਰ ਹੁੰਦਾ ਹੈ "ਆਗਿਆ ਚੱਕਰ", ਜੋ ਤ੍ਰਿਕੁਟੀ ਸਥਾਨ ਉੱਤੇ ਹੋਂਦਾ ਹੈ। ਇਹ ਸਥਾਨ ਦਿਵ੍ਯਤਾ ਦਾ ਨਿਵਾਸ ਸਥਾਨ ਮੰਨਿਆ ਜਾਂਦਾ ਹੈ। ਜਦੋਂ ਕੋਈ ਪੂਰਨ ਗੁਰੂ ਬ੍ਰਹਮ ਗਿਆਨ ਦੀ ਦੀਖਿਆ ਦਿੰਦੇ ਹਨ, ਤਾਂ ਉਹ ਆਪਣੇ ਤੱਤ-ਸਰੂਪ ਨੂੰ ਸ਼ਿਸ਼ ਦੇ ਆਗਿਆ ਚੱਕਰ ਵਿੱਚ ਸਥਾਪਿਤ ਕਰ ਦਿੰਦੇ ਹਨ। ਸ਼ਿਸ਼ ਦੇ ਆਤਮ ਸਰੂਪ ਦਾ ਵੀ ਇਹੀ ਥਾਂ ਹੁੰਦੀ ਹੈ।
ਇਸੇ ਕਰਕੇ ਮਸਤਕ ਦੇ ਇਸ ਸਥਾਨ ਉੱਤੇ ਗੁਰੂ ਅਤੇ ਸ਼ਿਸ਼ ਦਾ ਸ਼ਾਸ਼੍ਵਤ ਮਿਲਾਪ ਹੁੰਦਾ ਹੈ। ਇੱਥੇ ਸਦਗੁਰੂ ਆਪਣੇ ਸ਼ਿਸ਼ ਦੇ ਇੰਨੇ ਨੇੜੇ ਹੁੰਦੇ ਹਨ ਕਿ ਜਿੰਨਾ ਨੇੜੇ ਸ਼ਿਸ਼ ਦਾ ਮਨ ਅਤੇ ਚਿੱਤ ਵੀ ਨਹੀਂ ਹੋ ਸਕਦੇ, ਕਿਉਂਕਿ ਇਹ ਸਭ ਨੀਵਾਂ ਚੱਕਰਾਂ ਵਿੱਚ ਉਲਝੇ ਰਹਿੰਦੇ ਹਨ। ਆਪਣੇ ਮਨ ਅਤੇ ਚਿੱਤ ਨੂੰ ਧਿਆਨ ਸਾਧਨਾ ਰਾਹੀਂ ਉੱਪਰ ਚੁੱਕ ਕੇ ਆਗਿਆ ਚੱਕਰ ਨਾਲ ਜੋੜਨਾ ਅਤੇ ਸਦਾ ਵਾਸਤਵਿਕ ਗੁਰੂ ਤੱਤ ਨਾਲ ਮਿਲਾਪ ਕਰਨਾ — ਇਸ ਅਵਸਥਾ ਨੂੰ ਹੀ ‘ਗੁਰੂ ਭਗਤੀ ਕਿਹਾ ਜਾਂਦਾ ਹੈ।
ਜਦੋਂ ਸ਼ਿਸ਼ ਦੀ ਚੇਤਨਾ ਆਪਣੇ ਗੁਰੂ ਤੱਤ ਨਾਲ ਇਸ ਆਗਿਆ ਚੱਕਰ ਵਿੱਚ ਜੁੜ ਜਾਂਦੀ ਹੈ, ਤਾਂ ਉਸਦਾ ਤੁਰਣਾ–ਫਿਰਣਾ, ਉੱਠਣਾ–ਬੈਠਣਾ, ਸੋਚਣਾ–ਬੋਲਣਾ, ਹਰ ਕਿਰਿਆ ਸਿਰਫ਼ ਗੁਰੂ ਦੀ ਆਗਿਆ ਅਨੁਸਾਰ ਹੀ ਹੋਣ ਲੱਗ ਪੈਂਦੀ ਹੈ। ਇਸ ਅਵਸਥਾ ਵਿੱਚ ਗੁਰੂ ਆਪਣੀ ਇੱਛਾ ਨਾਲ ਆਗਿਆ ਦੇ ਸਕਦੇ ਹਨ ਅਤੇ ਸ਼ਿਸ਼ ਉਸ ਆਗਿਆ ਨੂੰ ਸ਼ਿਰੋਧਾਰ ਕਰ ਲੈਂਦਾ ਹੈ। ਇਹੀ ਉਹ ਅਵਸਥਾ ਹੁੰਦੀ ਹੈ ਜਿਥੇ ਗੁਰੂ ਸ਼ਾਸਨ ਕਰਦੇ ਹਨ ਅਤੇ ਸ਼ਿਸ਼ ਇੱਕ ਯੰਤਰ ਬਣ ਜਾਂਦਾ ਹੈ।