ਡਾਇਟ ਹੁਸ਼ਿਆਰਪੁਰ ਵੱਲੋਂ ਲਿੰਗ ਸੰਵੇਦਨਸ਼ੀਲਤਾ ਕਾਰਜਕ੍ਰਮ ਅਧੀਨ ਜ਼ਿਲ੍ਹਾ ਪੱਧਰੀ ਜੈਂਡਰ ਚੈਂਪੀਅਨਜ਼ ਲਈ ਟ੍ਨਿੰਗ ਸੈਸ਼ਨ ਸਫਲਤਾਪੂਰਕ ਆਯੋਜਿਤ

ਹੁਸ਼ਿਆਰਪੁਰ- ਜਿਲ੍ਹਾ ਸਿੱਖਿਆ ਅਤੇ ਟ੍ਨਿੰਗ ਸੰਸਥਾ (DIET) ਹੁਸ਼ਿਆਰਪੁਰ ਵੱਲੋਂ “ਚਾਨਣ ਰਿਸ਼ਮਨ” ਕਾਰਜਕ੍ਰਮ ਤਹਿਤ ਇੱਕ ਦਿਨਾ ਜ਼ਿਲ੍ਹਾ ਪੱਧਰੀ ਬਲਾਕ ਨੋਡਲ ਜੈਂਡਰ ਚੈਂਪੀਅਨਜ਼ ਲਈ ਪ੍ਰਸ਼ਿਕਸ਼ਣ ਸੈਸ਼ਨ ਕਰਵਾਇਆ ਗਿਆ। ਇਹ ਲਿੰਗ ਸੰਵੇਦਨਸ਼ੀਲਤਾ ਕਾਰਜਕ੍ਰਮ ਪੰਜਾਬ ਸਰਕਾਰ, Breakthrough ਅਤੇ J-PAL ਦੇ ਤਿੰਨ ਪੱਖੀ ਸਾਂਝੇ ਉਪਰਾਲੇ ਤਹਿਤ ਲਾਗੂ ਕੀਤਾ ਗਿਆ ਹੈ, ਜਿਸ ਦਾ ਮਕਸਦ ਪੰਜਾਬ ਦੇ ਸਕੂਲਾਂ ਵਿੱਚ ਲਿੰਗ-ਸਮਤਾ ਆਧਾਰਤ ਸਿੱਖਿਆ ਪ੍ਰਣਾਲੀ ਨੂੰ ਦੇਣਾ ਹੈ।

ਇਸ ਪ੍ਰਸ਼ਿਖਣ ਦੀ ਅਗਵਾਈ ਡਾਇਟ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਰਿਸੋਰਸ ਪਰਸਨ ਡਾ. ਰਿਤੂ ਕੁੁਮਰਾ ਅਤੇ ਡਾ. ਅਰਜੁਨਾ ਕਟਲ ਨੇ ਕੀਤੀ। ਡਾ. ਰਿਤੂ ਕੁੁੁਮਰਾ ਨੇ ਸੰਜੇਵਕ ਭਾਸ਼ਣ ਦਿੰਦੇ ਹੋਏ ਕਿਹਾ ਕਿ ਇਸ ਦਿਨ ਇਕ ਉਦੇਸ਼ ਜੈਂਡਰ ਚੈਂਪੀਅਨਜ਼ ਨੂੰ ਤਿਆਰ ਕਰਨਾ ਹੈ, ਜੋ ਅਗਲੇ ਪੜਾਅ ਵਿੱਚ ਸਕੂਲ ਅਧਿਆਪਕਾਂ ਨੂੰ ਲਿੰਗ ਸੰਵੇਦਨਸ਼ੀਲ ਅਭਿਆਸਾਂ ਬਾਰੇ ਤਾਲੀਮ ਦੇਣਗੇ। ਉਨ੍ਹਾਂ ਨੇ Breakthrough, J-PAL ਅਤੇ ਪੰਜਾਬ ਸਰਕਾਰ ਦੀ ਯੋਜਨਾ ਅਤੇ ਦ੍ਰਿਸ਼ਟੀ ਲਈ ਧੰਨਵਾਦ ਪ੍ਰਗਟਾਇਆ, ਜੋ ਕਿ Gender Transformative Education System (GTES) ਦੀ ਸਥਾਪਨਾ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਸ ਪ੍ਰਸ਼ਿਖਣ ਦੌਰਾਨ ਲਿੰਗ ਸਮਾਜਿਕਤਾ (Gender Socialization), ਪਰਿਵਾਰ, ਸਿੱਖਿਆ, ਸੰਸਕ੍ਰਿਤੀ, ਆਰਥਿਕ ਪ੍ਰਣਾਲੀ, ਮੀਡੀਆ ਅਤੇ ਤਕਨਾਲੋਜੀ ਵਰਗੀਆਂ ਸੰਸਥਾਵਾਂ ਦੀ ਭੂਮਿਕਾ, ਅਤੇ ਜੈਂਡਰ ਨੋਡਲ ਅਧਿਕਾਰੀਆਂ ਦੀ ਅਧਿਆਪਕਾਂ ਨੂੰ Gender Equity Curriculum ਸਬੰਧੀ ਸਹਾਇਤਾ ਦੇਣ ਵਾਲੀਆਂ ਜ਼ਿੰਮੇਵਾਰੀਆਂ ਬਾਰੇ ਵੀ ਚਰਚਾ ਕੀਤੀ ਗਈ।
Breakthrough ਸੰਸਥਾ ਦੇ ਨੁਮਾਇੰਦੇ ਸ੍ਰੀ ਮਨੀਸ਼ ਨੇ Diksha ਐਪ ਅਤੇ Punjab Educare ਐਪ ਉੱਤੇ ਉਪਲਬਧ ਸਮੱਗਰੀ ਨੂੰ ਲੈ ਕੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਦਿੱਤੀ ਅਤੇ ਟ੍ਰੇਨੀਜ਼ ਨੂੰ ਲਿੰਗ ਸੰਵੇਦਨਸ਼ੀਲ ਅਧਿਐਨ ਲਈ ਡਿਜੀਟਲ ਸਾਧਨਾਂ ਦੀ ਵਰਤੋਂ ਸਿਖਾਈ।
ਇਹ ਸਮਾਗਮ ਵਿਚਾਰ-ਵਟਾਂਦਰੇ, ਸਾਂਝੀਦਾਰੀ ਅਤੇ ਲਿੰਗ ਸਮਤਾ ਵਾਲੀ ਸਿੱਖਿਆ ਪ੍ਰਣਾਲੀ ਦੀ ਸਥਾਪਨਾ ਵੱਲ ਵਚਨਬੱਧਤਾ ਨਾਲ ਭਰਪੂਰ ਰਿਹਾ। ਹਾਜ਼ਰ ਬਲਾਕ ਨੋਡਲ ਜੈਂਡਰ ਚੈਂਪੀਅਨਜ਼ ਨੇ ਆਪਣੇ ਖੇਤਰਾਂ ਵਿੱਚ ਇਸ ਅਭਿਆਨ ਨੂੰ ਅੱਗੇ ਵਧਾਉਣ ਅਤੇ ਤਬਦੀਲੀ ਦੇ ਦੂਤ ਬਣਨ ਦੀ ਪੂਰੀ ਲਾਗ ਨਿਭਾਉਣ ਦਾ ਅਹਦ ਕੀਤਾ।