
ਵਿਜੇ ਤਿਰੰਗਾ ਯਾਤਰਾ ਦੇ ਆਯੋਜਨ ਦੌਰਾਨ ਹਰ ਵਰਗ ਦੇ ਲੋਕ ਹੋਏ ਸ਼ਾਮਿਲ
ਐਸ.ਏ.ਐਸ. ਨਗਰ, 26 ਮਈ- ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਪਾਕਿਸਤਾਨ ਸਥਿਤ ਅੱਤਵਾਦੀ ਠਿਕਾਣਿਆਂ ਉੱਤੇ ਕੀਤੀ ਗਈ ਜਵਾਬੀ ਕਾਰਵਾਈ ਨੂੰ ਨਮਨ ਕਰਦਿਆਂ ਅੱਜ ਮੁਹਾਲੀ ਵਿਖੇ ਇੱਕ ਵਿਜੇ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਰ ਵਰਗ ਦੇ ਲੋਕ ਸ਼ਾਮਿਲ ਹੋਏ।
ਐਸ.ਏ.ਐਸ. ਨਗਰ, 26 ਮਈ- ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਵੱਲੋਂ ਪਾਕਿਸਤਾਨ ਸਥਿਤ ਅੱਤਵਾਦੀ ਠਿਕਾਣਿਆਂ ਉੱਤੇ ਕੀਤੀ ਗਈ ਜਵਾਬੀ ਕਾਰਵਾਈ ਨੂੰ ਨਮਨ ਕਰਦਿਆਂ ਅੱਜ ਮੁਹਾਲੀ ਵਿਖੇ ਇੱਕ ਵਿਜੇ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਰ ਵਰਗ ਦੇ ਲੋਕ ਸ਼ਾਮਿਲ ਹੋਏ।
ਸਥਾਨਕ ਸੈਕਟਰ 78 ਸਥਿਤ ਰਤਨ ਕਾਲਜ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਵੱਖ-ਵੱਖ ਧਰਮਾਂ, ਜਾਤੀਆਂ ਅਤੇ ਸਮਾਜਿਕ ਵਰਗਾਂ ਦੇ ਪ੍ਰਤਿਨਿਧੀਆਂ (ਜਿਨ੍ਹਾਂ ਵਿੱਚ ਪੰਚ-ਸਰਪੰਚ, ਨੰਬਰਦਾਰ, ਮਿਉਂਸਪਲ ਕੌਂਸਲਰ, ਸਮਾਜਿਕ ਜਥੇਬੰਦੀਆਂ, ਕਸ਼ਮੀਰੀ ਵਿਦਿਆਰਥੀਆਂ ਅਤੇ ਸ਼ਹਿਰਵਾਸੀਆਂ) ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਭਾਜਪਾ ਆਗੂ ਸੁੰਦਰ ਲਾਲ ਅਗਰਵਾਲ ਨੇ ਕਿਹਾ ਕਿ ਇਹ ਯਾਤਰਾ ਕੇਵਲ ਇੱਕ ਰੈਲੀ ਨਹੀਂ, ਬਲਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਅੱਤਵਾਦ ਖਿਲਾਫ ਇੱਕ ਇਕਜੁੱਟ ਆਵਾਜ਼ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਅੱਤਵਾਦੀ ਹਮਲੇ ਦੇ ਜਵਾਬ ਵਜੋਂ ਭਾਰਤ ਸਰਕਾਰ ਅਤੇ ਫੌਜ ਵੱਲੋਂ ਜੋ ਸੰਖੇਪ ਪਰ ਰਣਨੀਤਕ ਤੌਰ 'ਤੇ ਸੂਝਵਾਨ ਕਦਮ ਚੁੱਕਿਆ ਗਿਆ, ਉਹ ਹਰ ਦੇਸ਼ਵਾਸੀ ਲਈ ਗੌਰਵ ਦਾ ਵਿਸ਼ਾ ਹੈ।
ਇਸ ਮੌਕੇ ਕੌਂਸਲਰ ਹਰਜਿੰਦਰ ਕੌਰ ਬੈਦਵਾਨ, ਸਾਬਕਾ ਕੌਂਸਲਰ ਅਸ਼ੋਕ ਝਾ, ਮੁਸਲਿਮ ਆਗੂ ਅਨਵਰ ਹੁਸੈਨ, ਭਾਜਪਾ ਦੇ ਮੀਡੀਆ ਇੰਚਾਰਜ ਹਰਦੇਵ ਸਿੰਘ ਉਭਾ ਅਤੇ ਭਾਜਪਾ ਆਗੂ ਸੁਲਿੰਦਰ ਆਨੰਦ ਨੇ ਵੀ ਸੰਬੋਧਨ ਕੀਤਾ ਅਤੇ ਜਵਾਨਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਭਾਰਤ ਦੀ ਰੱਖਿਆ ਕਰਨ ਵਾਲੇ ਦੇਸ਼ ਦੇ ਫੌਜੀ ਜਵਾਨਾਂ ਦੀ ਸ਼ਲਾਘਾ ਕੀਤੀ।
ਇਸ ਯਾਤਰਾ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਦੀਪ ਸਿੰਘ ਭਾਰਜ, ਮਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਲਖਨੌਰ, ਐਡਵੋਕੇਟ ਗਗਨਦੀਪ ਸਿੰਘ ਸੋਹਾਣਾ, ਅਮਨ ਪੂਨੀਆ, ਬਲਵਿੰਦਰ ਸਿੰਘ ਮੋਟੇਮਾਜਰਾ, ਹੈਪੀ ਸਨੇਟਾ, ਹਰਿੰਦਰ ਸਿੰਘ ਸੁਖਗੜ੍ਹ, ਕੈਪਟਨ ਰਮਨਦੀਪ ਸਿੰਘ ਬਾਵਾ, ਕੁਲਦੀਪ ਸਿੰਘ, ਸਤਿੰਦਰ ਸਿੰਘ ਮੌਜਪੁਰ, ਹਰਜੀਤ ਸਿੰਘ ਸੇਖੋਂ, ਜੀਤੀ ਭਾਰਤਪੁਰ, ਰਵਿੰਦਰ ਕੁਮਾਰ ਬੈਰਮਪੁਰ, ਜਸਵੰਤ ਸਿੰਘ ਰਾਏਪੁਰ, ਤਰਨ ਧਾਲੀਵਾਲ, ਮਲਕੀਤ ਸਿੰਘ ਸਰਪੰਚ ਦਾਊਂ, ਜਤਿੰਦਰਪਾਲ ਸਿੰਘ ਜੀ.ਪੀ., ਅਤੇ ਯੂਥ ਆਗੂ ਗੁਰਜੰਟ ਸਿੰਘ ਬੈਦਵਾਨ ਸ਼ਾਮਿਲ ਸਨ।
