ਪੀ ਆਰ ਟੀ ਸੀ ਪੈਨਸ਼ਨਰਾਂ ਦੀ ਹੋਈ ਐਮ ਡੀ ਪੀ ਆਰ ਟੀ ਸੀ ਨਾਲ ਮੀਟਿੰਗ
ਪੀ ਆਰ ਟੀ ਸੀ ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਨੁਮਾਇੰਦਿਆਂ ਦੇ ਵਫਦ ਦੀ ਮੀਟਿੰਗ ਐਮ ਡੀ ਪੀ ਆਰ ਟੀ ਸੀ ਨਾਲ ਕੇਂਦਰੀ ਬਾਡੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿਚ ਹੋਈ ਜਿਸ ਸਰਵ ਸ੍ਰੀ ਬਚਨ ਸਿੰਘ ਅਰੋੜਾ ਜਨਰਲ ਸਕੱਤਰ, ਹਰੀ ਸਿੰਘ ਚਮਕ ਸਕੱਤਰ ਜਨਰਲ ਤੇ ਅਮੋਲਕ ਸਿੰਘ ਕੈਸ਼ੀਅਰ ਵੀ ਸ਼ਾਮਲ ਸਨ।

ਹਰੀ ਸਿੰਘ ਚਮਕ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮੀਟਿੰਗ ਵਿੱਚ ਪੀ ਆਰ ਟੀ ਸੀ ਪੈਨਸ਼ਨਰਾਂ ਦੇ ਰਹਿੰਦੇ ਬਕਾਇਆਂ ਬਾਰੇ ਐਮ ਡੀ ਸਾਹਿਬ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ। ਜਿਸ ਵਿੱਚ ਐਮ ਡੀ ਸਾਹਿਬ ਨੇ ਦਸਿਆ ਕਿ ਪੇ ਕਮਿਸ਼ਨ ਦੇ ਬਕਾਏ ਦੀ ਰਕਮ ਲਗ-ਭਗ 125/- ਕਰੋੜ ਬਣਦੀ ਹੈ। ਜਿਸ ਨੂੰ ਲੈ ਕੇ ਸਰਕਾਰ 'ਤੇ ਪੂਰਾ ਜੋਰ ਪਾਇਆ ਜਾ ਰਿਹਾ ਹੈ, ਉਮੀਦ ਹੈ ਕਿ ਇਹ ਪੈਸਾ ਜਲਦੀ ਆ ਜਾਵੇਗਾ।
ਜਦੋਂ ਵੀ ਇਹ ਪੈਸਾ ਆ ਗਿਆ ਓਦੋਂ ਹੀ ਇਹ ਅਦਾਇਗੀ ਕਰ ਦਿੱਤੀ ਜਾਵੇਗੀ। ਮੈਡੀਕਲ ਬਿਲਾਂ ਦੀ ਅਦਾਇਗੀ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦਿਆਂ ਇਸ ਅਦਾਇਗੀ ਨੂੰ ਪਹਿਲ ਦੇ ਅਧਾਰ 'ਤੇ ਕਰਨ ਲਈ ਸਹਿਮਤੀ ਹੋਈ। ਬਾਕੀ ਰਹਿੰਦੇ ਬਕਾਇਆਂ ਜਿਵੇਂ ਕਿ ਗਰੈਚੁਟੀ ਵਗੈਰਾ, ਕੁਝ ਦੇ ਓਵਰਟਾਈਮ ਆਦਿ ਦੇ ਭੁਗਤਾਨ ਵੀ ਸਰਕਾਰ ਵਲੋਂ ਪੈਸੇ ਆਉਣ 'ਤੇ ਨਾਲ ਦੀ ਨਾਲ ਕਰ ਦਿੱਤੇ ਜਾਣਗੇ। ਮੀਟਿੰਗ ਬਹੁਤ ਸੁਖਾਵੇਂ ਮਹੌਲ ਵਿੱਚ ਹੋਈ। ਬਜੁਰਗ ਪੈਨਸ਼ਨਰਾਂ ਦੀ ਮਜਬੂਰੀ ਅਤੇ ਬਕਾਇਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਐਮ ਡੀ ਸਾਹਿਬ ਨੇ ਇਨ੍ਹਾਂ ਦਾ ਭੁਗਤਾਨ ਕਰਨ ਲਈ ਸਰਕਾਰ ਤੋਂ ਪੈਸੇ ਲਿਆ ਕੇ ਜਲਦੀ ਨਿਪਟਾਰਾਅ ਕਰਨ ਦਾ ਵਿਸ਼ਵਾਸ ਦਵਾਇਆ।