ਜੀਵਤ ਰਹਿੰਦੇ ਰਕਤਦਾਨ ਕਰੋ ਅਤੇ ਮੌਤ ਤੋਂ ਬਾਅਦ ਨੇਤਰ ਦਾਨ ਕਰੋ-ਹਰਦੇਵ ਸਿੰਘ ਆਸੀ

ਹੁਸ਼ਿਆਰਪੁਰ- ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਹੁਸ਼ਿਆਰਪੁਰ ਹਰਦੇਵ ਸਿੰਘ ਆਸੀ ਅਤੇ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਟਾਂਡਾ ਇੰਚਾਰਜ, ਸਟੇਟ ਅਵਾਰਡੀ ਭਾਈ ਬਰਿੰਦਰ ਸਿੰਘ ਮਸੀਤੀ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕਿਹਾ ਕਿ ਹਰ ਵਿਅਕਤੀ ਨੂੰ ਜੀਵਨ ਵਿੱਚ ਰਹਿੰਦੇ ਹੋਏ ਰਕਤਦਾਨ ਕਰਨਾ ਚਾਹੀਦਾ ਹੈ ਅਤੇ ਮੌਤ ਉਪਰੰਤ ਨੇਤਰਦਾਨ ਕਰਨਾ ਚਾਹੀਦਾ ਹੈ।

ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀਆਂ ਅੱਖਾਂ ਮੌਤ ਤੋਂ 4 ਤੋਂ 6 ਘੰਟਿਆਂ ਦੇ ਅੰਦਰ ਦਾਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦਾਨ ਕੀਤੀਆਂ ਅੱਖਾਂ ਨਾਲ ਦੋ ਅੰਨ੍ਹੇ ਵਿਅਕਤੀਆਂ ਨੂੰ ਨਵੀਂ ਰੋਸ਼ਨੀ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਸਾਲ 2000 ਤੋਂ ਲਗਾਤਾਰ ਲੋਕਾਂ ਨੂੰ ਜੀਵਤ ਰਹਿੰਦਿਆਂ ਰਕਤਦਾਨ ਅਤੇ ਮੌਤ ਮਗਰੋਂ ਨੇਤਰਦਾਨ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ।
ਭਾਈ ਮਸੀਤੀ ਨੇ ਦੱਸਿਆ ਕਿ ਇਸ ਸਮੇਂ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਨੂੰ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ, ਸਕੱਤਰ ਬਲਜੀਤ ਸਿੰਘ ਅਤੇ ਚੇਅਰਮੈਨ ਬਹਾਦੁਰ ਸਿੰਘ ਸੁਨੇਤ ਦੀ ਟੀਮ ਵਲੋਂ ਬਹੁਤ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਨੇ ਕਈ ਅੰਨ੍ਹੇ ਲੋਕਾਂ ਦਾ ਮੁਫ਼ਤ ਵਿਸ਼ੇਸ਼ਤਾਗਿਆਨੀਆਂ ਤੋਂ ਓਪਰੇਸ਼ਨ ਕਰਵਾ ਕੇ ਉਨ੍ਹਾਂ ਨੂੰ ਰੋਸ਼ਨੀ ਦਿੱਤੀ ਹੈ।
ਇਸ ਮੌਕੇ ‘ਤੇ ਡੀ.ਪੀ.ਆਰ.ਓ. ਹਰਦੇਵ ਸਿੰਘ ਆਸੀ ਨੇ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਇਸ ਉਪਰਾਲੇ ਦੀ  ਸਰਾਹਨਾ ਕੀਤੀ। ਇਸ ਮੌਕੇ ਸਹਾਇਕ ਲੋਕ ਸੰਪਰਕ ਅਧਿਕਾਰੀ ਲੋਕੇਸ਼ ਚੌਬੇ ਅਤੇ ਰਜਨੀਸ਼ ਕੁਮਾਰ ਗੁਲਿਆਨੀ ਵੀ ਮੌਜੂਦ ਸਨ।