ਫੀਲਡ ਕਾਮਿਆ ਨੇ ਧਰਨਾ ਦੇ ਕੇ ਕੀਤਾ ਲਗਾਤਾਰ ਸੰਘਰਸ ਦਾ ਐਲਾਨ
ਪਟਿਆਲਾ 21 ਮਈ- ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਜੋਨ ਪਟਿਆਲਾ ਵੱਲੋ ਹਲਕਾ ਦਫਤਰ ਅਗੇ ਧਰਨਾ ਦੇ ਕੇ ਮੰਗ ਪੱਤਰ ਨਿਗਰਾਨ ਇੰਜਨੀਅਰ ਰਾਹੀ ਪੰਜਾਬ ਸਰਕਾਰ ਤੇ ਉਚ ਅਧਿਕਾਰੀਆਂ ਨੂੰ ਭੈਜਿਆ ਧਰਨੇ ਨੂੰ ਸਬੋਧਨ ਕਰਦਿਆਂ ਕੁਲਦੀਪ ਸਿੰਘ ਘੱਗਾ, ਰਾਜਪਾਲ ਸਿੰਘ ਲਸੋਈ, ਲਖਵਿੰਦਰ ਖਾਨਪੁਰ ਤੇ ਗੁਰਚਰਨ ਧਨੋਆ ਨੇ ਕਿਹਾ ਕਿ ਸੂਬਾ ਕਮੇਟੀ ਤੇ ਫੈਸਲੇ ਅਨੁਸਾਰ ਮੀਟਿੰਗ ਵਿੱਚ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵੱਲੋਂ 15% ਕੋਟੇ ਅਧੀਨ ਪ੍ਰਮੋਟ ਕੀਤੇ ਜੂਨੀਅਰ ਇੰਜੀਨੀਅਰਾਂ ਵਿਰੁੱਧ ਮੁੱਖ ਦਫ਼ਤਰਾਂ ਵੱਲੋਂ ਮਾੜੇ ਪੱਤਰ ਕੱਢਕੇ ਕਾਰਵਾਈ ਕਰਨ ਦੇ ਮਨਸੂਬਿਆਂ ਤੇ ਖਿਲਾਫ ਅਤੇ ਪੰਚਾਇਤੀ ਕਰਨ ਦੇ ਨਾਂ ਤੇ ਸਰਕਾਰ ਵੱਲੋਂ ਪੇਂਡੂ ਜਲ ਸਪਲਾਈਆਂ ਨੂੰ ਪੰਚਾਇਤਾਂ ਦੇ ਹਵਾਲੇ ਕਰਨ ਦੇ ਵਿਰੁੱਧ 20 ਮਈ ਤੋਂ 30 ਮਈ ਤੱਕ ਸਰਕਲ ਪੱਧਰਾਂ ਤੇ ਰੋਸ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣੇ ਹਨ ਅਤੇ 09-06-2025 ਨੂੰ ਮੁੱਖ ਇੰਜੀਨੀਅਰ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਪਟਿਆਲਾ ਦਫਤਰ ਵਿਖੇ ਫੀਲਡ ਮੁਲਾਜ਼ਮ ਪੰਜਾਬ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ|

ਅਤੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੇ ਮਸਲੇ ਹੱਲ ਨਾਂ ਕਰਨ ਕਰਕੇ ਜਥੇਬੰਦੀ 27-05-2025 ਮੁੱਖ ਕਾਰਜਕਾਰੀ ਅਫਸਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਚੰਡੀਗੜ ਦੇ ਖਿਲਾਫ ਮੁੱਖ ਦਫਤਰ ਸੈਕਟਰ 27 ਏ ਪਲਾਟ ਨੰਬਰ 1 ਬੀ ਚੰਡੀਗੜ੍ਹ ਵਿਖੇ ਰੋਸ ਧਰਨਾ ਦਿਤਾ ਜਾਵੇਗਾ।
ਇਸ ਇਕਤਰਤਾ ਨੂੰ ਸਬੋਧਨ ਕਰਦਿਆਂ ਜਥੇਬੰਦੀ ਆਗੂਆਂ ਦਰਸਨ ਬੇਲੂ ਮਾਜਰਾ, ਧਰਮਪਾਲ ਲੌਟ,ਗੁਰਮੇਲ ਸਿੰਘ ਘਨੋਰ ਤੇ ਜਰਨੈਲ ਸਿੰਘ ,ਹਰਦੇਵ ਸਿੰਘ ,ਦਰਸਨ ਫਤਿਹਗੜ ਸਹਿਬ ,ਪਵਨ ਕੁਮਾਰ, ਬੰਤ ਰਾਮ ਨੇ ਕਿਹਾ ਕਿ ਫੀਲਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਦੀ ਹੋਈ ਮੀਟਿੰਗ ਚ, ਮੁੱਖ ਦਫਤਰ ਵੱਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਚਾਹੇ ਕੋਈ ਡੀ.ਏ ਦਾ ਏਰੀਅਰ ਸਬੰਧੀ ਪੱਤਰ ਹੋਵੇ ਸਰਕਲਾਂ ਨੂੰ ਨਹੀਂ ਭੇਜਿਆ ਜਾਂਦਾ ਤਾਂ ਜੋ ਮੁੱਖ ਦਫਤਰ ਦੀਆਂ ਜਾਰੀ ਹਦਾਇਤਾਂ ਨੂੰ ਦੇਖਦੇ ਹੋਏ ਸਰਕਲ ਪੱਧਰਾਂ ਦੇ ਉੱਤੇ ਫੀਲਡ ਮੁਲਾਜ਼ਮਾਂ ਦੇ ਕੰਮ ਹੋ ਸਕਣ।
ਧਰਨੇ ਨੂੰ ਸਬੋਧਨ ਕਰਦਿਆਂ ਰਣਜੀਤ ਸਿੰਘ ,ਤਾਜ ਅਲੀ, ਹਰਭਜਨ ਸਿੰਘ ਲੰਗ, ਦੇਸਰਾਜ ਚੋਦਾ , ਹਰਵੀਰ ਸਿੰਘ ਸਨਾਮ ,ਗੁਰਚਰਨ ਭੱਟੀ ਆਗੂਆਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾਂ ,ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾਂ,ਮਹਿਕਮਾ ਸੀਵਰੇਜ ਬੋਰਡ ਦੇ ਸਰਵਿਸ ਰੂਲ ਬਣਾਏ ਜਾਣ,ਦਰਜਾ ਚਾਰ ਫੀਲਡ ਕਰਮਚਾਰੀਆਂ ਤੇ ਪ੍ਰਮੋਸ਼ਨ ਚੈਨਲ ਲਾਗੂ ਕੀਤਾ ਜਾਵੇ, ਕੰਨਟੈਕਟ ਕਰਮਚਾਰੀਆਂ ਦੀਆਂ ਉਜਰਤਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਫੀਲਡ ਵਿੱਚ ਕੰਟਰੈਕਟ, ਰੈਗੂਲਰ ਕਰਮਚਾਰੀਆਂ ਨੂੰ ਤਨਖਾਹਾਂ ਪਹਿਲ ਦੇ ਅਧਾਰ ਤੇ ਦੇਣ ਦਾ ਪ੍ਰਬੰਧ ਕਰਨਾਂ, ਰਿਟਾਇਰਡ ਕਰਮਚਾਰੀਆਂ ਦੇ ਬਕਾਏ ਦੇਣਾ,ਖਾਲੀ ਪੋਸਟਾਂ ਭਰੀਆਂ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕਰਨਾਂ ਆਦਿ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ।
ਸੂਬਾ ਕਮੇਟੀ ਵੱਲੋਂ ਜੋ ਰੋਸ ਧਰਨੇ ਦਿੱਤੇ ਜਾਣਗੇ ਉਹਨਾਂ ਵਿੱਚ ਜਿਲ੍ਹਾ ਪਟਿਆਲਾ ਤੋਂ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਇਸ ਰੋਸ ਧਰਨੇ ਵਿੱਚ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 9 ਜੁਲਾਈ ਦੀ ਕੀਤੀ ਜਾ ਰਹੀ ਹੜਤਾਲ ਵਿੱਚ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ।