
ਤਰਕਸ਼ੀਲ ਸੋਸਾਇਟੀ ਪੰਜਾਬ ਵੱਲੋ ਗੁਰਸ਼ਰਨ ਸਿੰਘ ਦੀ ਨੰ ਯਾਦ ਕਰਦਿਆ ਵੱਖ ਵੱਖ ਪਿੰਡਾ ਚੋ ਨਾਟਕ ਕਰਵਾਏ
ਗੜ੍ਹਸ਼ੰਕਰ- ਨਾਟਕਾਂ ਦੇ ਬਾਬਾ ਬੋਹੜ ਪ੍ਰਸਿੱਧ ਨਾਟਕਕਾਰ ਭਾਅਜੀ ਗੁਰਸ਼ਰਨ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜਨਮ ਦਿਵਸ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਸਹਿਯੋਗ ਨਾਲ ਪਿੰਡਾਂ ਚ ਨੁੱਕੜ ਨਾਟਕਾਂ ਦੀ ਸ਼ੁਰੂਆਤ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਤੋਂ ਕੀਤੀ।
ਗੜ੍ਹਸ਼ੰਕਰ- ਨਾਟਕਾਂ ਦੇ ਬਾਬਾ ਬੋਹੜ ਪ੍ਰਸਿੱਧ ਨਾਟਕਕਾਰ ਭਾਅਜੀ ਗੁਰਸ਼ਰਨ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜਨਮ ਦਿਵਸ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਸਹਿਯੋਗ ਨਾਲ ਪਿੰਡਾਂ ਚ ਨੁੱਕੜ ਨਾਟਕਾਂ ਦੀ ਸ਼ੁਰੂਆਤ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਤੋਂ ਕੀਤੀ।
ਇਨ੍ਹਾਂ ਨਾਟਕਾਂ ਦੀ ਲੜੀ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ,ਰੋੜਮਜਾਰਾ, ਬੱਬਰਾਂ ਦੇ ਪਿੰਡ ਰਾਮਗੜ੍ਹ ਝੂੰਗੀਆਂ ਤੋਂ ਇਲਾਵਾ ਪਿੰਡ ਚੱਕ ਹਾਜੀ ਪੁਰ ਚ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਧੋਖੇਬਾਜ ਏਜੰਟਾਂ ਤੋਂ ਸੁਚੇਤ ਕਰਦਾ ਨਾਟਕ‘ਠੱਗੀ’ ਅਤੇ ਨਸ਼ਿਆਂ ਵਿਰੁੱਧ ਨਾਟਕ ‘ਸੁਲਘਦੀ ਧਰਤੀ’ਦਾ ਸਫਲ ਮੰਚਨ ਕੀਤਾ ਗਿਆ।
ਨਾਟਕਾਂ ਚ ਕਲਾਕਾਰਾਂ ਇਕੱਤਰ ਸਿੰਘ,ਗੁਰਪਿਆਰ ਸਿੰਘ ਅਤੇ ਪ੍ਰਭਜੋਤ ਕੌਰ ਦੀ ਅਦਾਕਾਰੀ ਨੇ ਲੋਕ ਮਨਾ ਨੂੰ ਝੰਜੋੜਿਆ ਤੇ ਗਹਿਰੀ ਛਾਪ ਛੱਡੀ ਸੋਚਣ ਲਈ ਮਜ਼ਬੂਰ ਕੀਤਾ। ਪਿੰਡਾਂ ਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸਰਕਾਰੀ ਸਕੂਲ ਬੋੜਾ ਚ ਇੰਚਾਰਜ ਮਨਜੀਤ ਸਿੰਘ, ਮਾ ਨਰੇਸ਼, ਪਰਮਿੰਦਰ ਪੱਖੋਵਾਲ ਅਤੇ ਰੋੜਮਜਾਰਾ ਸਕੂਲ ਚ ਸਰਪੰਚ ਰਾਮ ਪ੍ਰਕਾਸ਼ ਦੀ ਅਗਵਾਈ ਚ ਇਕੱਤਰ ਸਿੰਘ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਤਰਕਸ਼ੀਲ ਸੁਸਾਇਟੀ ਪੰਜਾਬ ਸੱਭਿਆਚਾਰਕ ਵਿਭਾਗ ਦੇ ਮੁਖੀ ਸੂਬਾ ਕਮੇਟੀ ਮੈਂਬਰ ਜੋਗਿੰਦਰ ਕੁੱਲੇਵਾਲ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਨਿੱਕਲ ਵਿਗਿਆਨਕ ਸੋਚ ਤੇ ਇਨਕਲਾਬੀ ਸੱਭਿਆਚਾਰ ਅਪਣਾਉਣ ਦਾ ਸੱਦਾ ਦਿੰਦਿਆਂ ਨਾਟਕਕਾਰ ਭਾਅਜੀ ਗੁਰਸ਼ਰਨ ਸਿੰਘ ਦਾ ਇਨਕਲਾਬੀ ਸੁਨੇਹਾ ਦਿੰਦੇ ਨੁੱਕੜ ਨਾਟਕਾਂ ਨੂੰ ਲੋਕ ਵਿਹੜਿਆਂ ਚ ਪਹੁੰਚਦਾ ਜਾਰੀ ਰੱਖਣਾ ਤੇ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿੰਦਿਆਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਆ ਤਰਕਸ਼ੀਲ ਸੋਚ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ।
ਕੁੱਲੇਵਾਲ ਨੇ ਕਿਹਾ ਕਿ ਪੂਰੇ ਪੰਜਾਬ ਇਹ ਨਾਟਕ ਲੜੀ ਜਾਰੀ ਰਹੇਗੀ।ਇਸ ਮੌਕੇ ਬਾਲ ਕਲਾ ਮੰਚ ਕੁੱਲੇਵਾਲ ਦੀ ਕਲਾਕਾਰ ਵਿਦਿਆਰਥਣ ਨਮਨੀਤ ਇਬਰਾਹੀਮ ਪੁਰੀ ਨੇ ‘ਮਸ਼ਾਲਾਂ ਬਾਲਕੇ ਚੱਲਣਾ’ਅਤੇ ‘ਸੱਚ ਸੰਗਰਾਮ ਨੇ ਕਦੀ ਹਰਨਾ ਨਹੀਂ’ਆਦਿ ਇਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ।ਕਮਲਜੀਤ ਕੁੱਲੇਵਾਲ ਨੇ ਤਰਕਸ਼ੀਲ ਸਾਹਿਤ ਦਾ ਸਟਾਲ ਲਗਾਇਆ।
ਡਾ ਰਾਮ ਲਾਲ ਸਰਪੰਚ ਚੱਕ ਹਾਜੀ ਪੁਰ, ਅਧਿਆਪਕ ਆਗੂ, ਮੁਕੇਸ਼ ਗੁਜਰਾਤੀ, ਕੁਲਵਿੰਦਰ ਚਾਹਲ, ਮੋਹਣ ਲਾਲ, ਮਾ ਬੰਸੀ ਲਾਲ ਆਦਿ ਆਗੂਆਂ ਪਿੰਡਾਂ ਚ ਧੰਨਵਾਦ ਕੀਤਾ। ਇਸ ਮੌਕੇ ਜੋਨ ਮੁਖੀ ਮਾ ਜਗਦੀਸ਼ ਰਾਏ ਪੁਰ ਡੱਬਾ, ਲੈਕਚਰਾਰ ਰਾਜ ਕੁਮਾਰ, ਗੁਰਨਾਮ ਹਾਜੀ ਪੁਰ, ਸੁਖਵਿੰਦਰ ਲੰਗੇਰੀ ਆਦਿ ਆਗੂ ਹਾਜਰ ਸਨ।
