98.6% ਨੰਬਰ ਲੈ ਕੇ ਜ਼ਿਲਾ ਕਪੂਰਥਲਾ ਵਿੱਚੋਂ ਟਾਪ ਕਰਨ ਵਾਲੀ ਪ੍ਰਭਰੂਪ ਕੌਰ ਦਾ ਸਨਮਾਨ ਸਾਡਾ ਆਪਣਾ ਸਨਮਾਨ ਹੈ- ਕੰਵਰ ਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ

ਕਪੂਰਥਲਾ (ਪੈਗਾਮ ਏ ਜਗਤ)- ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੇ ਸਭ ਤੋਂ ਵੱਡੇ ਅਦਾਰੇ "ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਪੰਜਾਬ" ਦੇ ਮੈਂਬਰ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਪਰਵਿੰਦਰ ਸਿੰਘ ਢੋਟ ਆਰਕੀਟੈਕਟ ਸੂਬਾ ਸੰਯੁਕਤ ਸਕੱਤਰ ਵੱਲੋਂ CBSE ਪਲੱਸ-2 ਕਾਮਰਸ ਸਟਰੀਮ ਵਿੱਚੋਂ 98.6% ਨੰਬਰ ਲੈ ਕੇ ਜਿਲਾ ਕਪੂਰਥਲਾ ਚੋਂ ਟਾਪ ਕਰਨ ਵਾਲੀ MGN ਸਕੂਲ ਦੀ ਵਿਦਿਆਰਥਣ ਪ੍ਰਭਰੂਪ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਬੱਚੀ ਦੇ ਪਰਿਵਾਰ ਵਿੱਚ ਜਾ ਕੇ ਉਸ ਦਾ ਵਿਸ਼ੇਸ਼ ਸਨਮਾਨ ਕੀਤਾ।

ਪੰਜਾਬ ਸਰਕਾਰ ਦੇ ਨੁਮਾਇੰਦੇ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ ਅਤੇ ਪਰਵਿੰਦਰ ਸਿੰਘ ਢੋਟ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੂਰੇ ਪੰਜਾਬ ਦੇ ਸਕੂਲਾਂ ਕਾਲਜਾਂ ਵਿੱਚ ਜਿੱਥੇ  ਵਿਦਿਆਰਥੀਆਂ ਨੂੰ ਵਧੀਆ ਤਾਲੀਮ ਦਿੱਤੀ ਜਾਂਦੀ ਹੈ ਉੱਥੇ ਹੀ ਸਮੇਂ-ਸਮੇਂ ਆਪਣੀਂ ਕਾਬਲੀਅਤ ਨਾਲ ਅਜਿਹੀਆਂ ਉੱਚ ਪੱਧਰ ਦੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਵੀ ਸਾਡਾ ਇਖਲਾਕੀ ਫ਼ਰਜ਼ ਹੈ ਤਾਂ ਜੋ ਹੋਰ ਵਿਦਿਆਰਥੀ ਵੀ ਉਤਸ਼ਾਹਿਤ ਹੋ ਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਦੇ ਯੋਗ ਹੋ ਸਕਣ।
ਜ਼ਿਲ੍ਹੇ ਵਿੱਚੋਂ ਟਾਪ ਕਰਨ ਵਾਲੀ ਵਿਦਿਆਰਥਣ ਪ੍ਰਭਰੂਪ ਕੌਰ ਨੇ ਪੱਤਰਕਾਰ ਵੱਲੋਂ ਕੀਤੇ ਸਵਾਲ ਕਿ ਭਵਿੱਖ ਵਿੱਚ ਤੁਸੀਂ ਕਿਹੜੇ ਫੀਲਡ ਵਿੱਚ ਜਾਣ ਬਾਰੇ ਸੋਚਿਆ ਹੈ ਦੇ ਜਵਾਬ ਵਿੱਚ ਕਿਹਾ ਕਿ ਮੈਂ ਹੋਰ ਉੱਚ ਵਿਦਿਆ ਪ੍ਰਾਪਤ ਕਰਕੇ ਚਾਰਟਰਡ ਅਕਾਊਂਟੈਂਟ ਬਣ ਕੇ ਅਕਾਊਂਟਸ ਦੇ ਖੇਤਰ ਵਿੱਚ ਆਪਣਾ ਨਾਮ ਚਮਕਾਉਣਾ ਚਾਹੁੰਦੀ ਹਾਂ,
ਪ੍ਰਭਰੂਪ ਕੌਰ ਦੇ ਦਾਦਾ ਸ੍ਰ. ਜਸਪਾਲ ਸਿੰਘ ਦਾਦੀ ਰਜਿੰਦਰ ਕੌਰ ਰਾਣੀ, ਪਿਤਾ ਸਰਬਜੀਤ ਸਿੰਘ ਅਤੇ ਮਾਤਾ ਰੈਂਸੀ ਨੇ ਆਮ ਆਦਮੀ ਪਾਰਟੀ ਦੇ ਇਨ੍ਹਾਂ ਸੀਨੀਅਰ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਸਾਨੂੰ ਆਪਣੀਂ ਬੱਚੀ ਦੀ ਪ੍ਰਾਪਤੀ ਤੇ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਸਾਡੇ ਦਵਾਰ ਤੇ ਆ ਕੇ ਦਸਤਕ ਦਿੱਤੀ ਹੈ। 
ਬੱਚੀ ਪ੍ਰਭਰੂਪ ਕੌਰ ਦਾ ਸਨਮਾਨ ਕਰਦੇ ਸਮੇਂ ਕੌਮਾਂਤਰੀ ਸ਼ਾਇਰ “ਕੰਵਰ-ਇਕਬਾਲ ਸਿੰਘ, ਪਰਵਿੰਦਰ ਸਿੰਘ ਢੋਟ , ਤੇ ਨਾਲ ਮੌਜੂਦ ਨੇ ਬੱਚੀ ਦੇ ਪਰਿਵਾਰਕ ਮੈਂਬਰ..