
ਗੁਰਿੰਦਰ ਸਹੋਤਾ ਦੁਜੀ ਵਾਰ ਬਣੇ ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੇ ਸੂਬਾ ਪ੍ਰਧਾਨ
ਪਟਿਆਲਾ 18ਮਈ- ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ (ਰਜਿ 42)ਦੀ ਸੁਬਾਈ ਟੀਮ ਦੀ ਚੋਣ ਵਿਚ ਪੰਜਾਬ ਦੇ ਸਾਰੇ ਵਣ ਮੰਡਲਾਂ ਦੇ ਸਾਥੀਆਂ ਨੇ ਭਾਗ ਲਿਆ।ਪ੍ਰੋਗਰਾਮ ਦੀ ਸ਼ੁਰੂਆਤ ਪਹਿਲਗਾਮ ਵਿੱਚ ਸ਼ਹੀਦ ਹੋਏ ਅਤੇ ਵਣ ਵਿਭਾਗ ਦੇ ਡਿਊਟੀ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਚੋਣ ਇਜਲਾਸ ਦੀ ਕਰਵਾਈ ਸਾਥੀ ਹਰਦੀਪ ਪਨੇਸਰ ਅਤੇ ਅਮਰਿੰਦਰ ਸਿੰਘ ਨਾਭਾ ਵੱਲੋਂ ਚਲਾਈ ਗਈ।
ਪਟਿਆਲਾ 18ਮਈ- ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ (ਰਜਿ 42)ਦੀ ਸੁਬਾਈ ਟੀਮ ਦੀ ਚੋਣ ਵਿਚ ਪੰਜਾਬ ਦੇ ਸਾਰੇ ਵਣ ਮੰਡਲਾਂ ਦੇ ਸਾਥੀਆਂ ਨੇ ਭਾਗ ਲਿਆ।ਪ੍ਰੋਗਰਾਮ ਦੀ ਸ਼ੁਰੂਆਤ ਪਹਿਲਗਾਮ ਵਿੱਚ ਸ਼ਹੀਦ ਹੋਏ ਅਤੇ ਵਣ ਵਿਭਾਗ ਦੇ ਡਿਊਟੀ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਚੋਣ ਇਜਲਾਸ ਦੀ ਕਰਵਾਈ ਸਾਥੀ ਹਰਦੀਪ ਪਨੇਸਰ ਅਤੇ ਅਮਰਿੰਦਰ ਸਿੰਘ ਨਾਭਾ ਵੱਲੋਂ ਚਲਾਈ ਗਈ।
ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਜਗਦੀਪ ਸਿੰਘ ਕੁੰਬੜਾ ਪ੍ਰਧਾਨ ਆਲ ਇੰਡੀਆ ਫਾਰੈਸਟ ਆਫ਼ੀਸਰਜ਼ ਫੈਡਰੇਸ਼ਨ, ਸੌਰਵ ਵਸਿਸ਼ਟ ਡਿਪਟੀ ਜਨਰਲ ਸੈਕਟਰੀ, ਕਮਲ ਯਾਦਵ ਨੈਸ਼ਨਲ ਕੋਆਰਡੀਨੇਟਰ (A.I.F.O.F), ਜਗਦੀਪ ਸਿੰਘ ਢਿੱਲੋਂ, ਰਣਧੀਰ ਸਿੰਘ ਚੱਕਲ, ਅਮਰੀਕ ਸਿੰਘ ਚੌਹਾਨ, ਬਲਵਿੰਦਰ ਸਿੰਘ ਸੰਧੂ ਪ੍ਰਧਾਨ ਫਾਰੈਸਟ ਪੈਨਸ਼ਨਰਜ਼ ਐਸੋਸੀਏਸ਼ਨ,ਰੇਂਜ ਅਫ਼ਸਰ ਮਲਕੀਤ ਸਿੰਘ, ਰੇਂਜ ਅਫ਼ਸਰ ਐਸੋਸੀਏਸ਼ਨ ਤੋਂ ਮਨਪ੍ਰੀਤ ਸਿੰਘ, ਮਨਦੀਪ ਸਿੰਘ ਢਿੱਲੋਂ, ਰਘਵੀਰ ਸਿੰਘ, ਅਮਨਦੀਪ ਸਿੰਘ ਭੰਦੋਹਲ, ਸਵਰਨ ਸਿੰਘ ਜਵੰਧਾ, ਜਸਵਿੰਦਰ ਸਿੰਘ ਔਲਖ ਬਠਿੰਡਾ, ਅਮਰੀਕ ਸਿੰਘ ਪ੍ਰਧਾਨ ਜੰਗਲਾਤ ਵਰਕਰ ਯੂਨੀਅਨ, ਅਤੇ ਇਸ ਤੋਂ ਇਲਾਵਾ ਜਥੇਬੰਦੀ ਵਿੱਚ ਸਰਗਰਮ ਰਹੇ ਪੁਰਾਣੇ ਸਾਥੀਆਂ ਨੇ ਭਾਗ ਲਿਆ। ਅਤੇ ਸੂਬਾ ਕਮੇਟੀ ਦੀ ਦੀ ਚੋਣ ਸਾਰੇ ਸਾਥੀਆਂ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ।
ਜਿਸ ਵਿੱਚ ਸੂਬਾ ਪ੍ਰਧਾਨ ਗੁਰਿੰਦਰ ਸਹੋਤਾ, ਸੀਨੀ. ਮੀਤ ਪ੍ਰਧਾਨ ਗੁਰਮੋਹਨ ਸਿੰਘ,ਸੂਬਾ ਜਨਰਲ ਸਕੱਤਰ ਹਰਦੀਪ ਸਿੰਘ ਪਨੇਸਰ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਰੰਧਾਵਾ, ਮੀਤ ਪ੍ਰਧਾਨ ਅਮਨ ਬੱਬੇਹਾਲੀ, ਸੂਬਾ ਸਹਾਇਕ ਸਕੱਤਰ ਜਗਦੀਪ ਸਿੰਘ ਫੌਜੀ, ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਮਲੋਟ, ਸੂਬਾ ਵਿੱਤ ਸਕੱਤਰ ਭੁਪਿੰਦਰ ਸਿੰਘ ਮੋਹਾਲੀ, ਜਥੇਬੰਦਕ ਸਕੱਤਰ ਧੀਰਜ ਕੁਮਾਰ, ਪ੍ਰਚਾਰ ਸਕੱਤਰ ਕੁਲਦੀਪ ਸਿੰਘ ਸੰਧੂ ਜਲੰਧਰ ਮੰਡਲ, ਆਡੀਟਰ ਪ੍ਰਦੀਪ ਸਿੰਘ, ਸਪੈਸ਼ਲ ਮੈਂਬਰਾਂ ਵਿੱਚ ਪਲਵਿੰਦਰ ਕੌਰ, ਲਖਵਿੰਦਰ ਕੌਰ, ਮਲਕੀਤ ਸਿੰਘ ,ਪਰਗਟ ਸਿੰਘ, ਮਨਿੰਦਰਪਾਲ ਮਿੰਦੀ, ਵਿਕਰਮਜੀਤ ਸਿੰਘ, ਦਿਨੇਸ਼ , ਮਨਵੀਰ ਸਿੰਘ, ਗੁਰਬਖ਼ਸ਼ ਸੂਬਾ, ਕੁਲਦੀਪ ਸਿੰਘ ਸਿਆਨ, ਰੀਟਾ ਚੌਹਾਨ, ਕਰਮਜੀਤ ਕੌਰ, ਚਾਂਦਨੀ, ਲਵਦੀਪ ਕੌਰ, ਇੰਦਰਜੀਤ ਸਿੰਘ ਤੇ ਕੁਲਵਿੰਦਰ ਸਿੰਘ।
ਇਸ ਤੋਂ ਇਲਾਵਾ ਦਫ਼ਤਰੀ ਕਮੇਟੀ ਦਾ ਗਠਨ ਕੀਤਾ ਗਿਆ| ਜਿਸ ਵਿੱਚ ਜਗਦੀਪ ਸਿੰਘ ਕੁੰਬੜਾ, ਅਮਰਿੰਦਰ ਸਿੰਘ ਨਾਭਾ, ਭੂਸ਼ਨ ਗਰਗ, ਨਰਿੰਦਰਪ੍ਰੀਤ ਕਟੋਚ, ਤਰਲੋਚਨ ਸਿੰਘ , ਬੰਟੀ ਸਿੰਘ, ਤੇਜਵੰਤ ਸਿੰਘ, ਗੁਰਪ੍ਰੀਤ ਕੌਰ ਸ਼੍ਰੀ ਮੁਕਤਸਰ ਸਾਹਿਬ ਸਾਥੀ ਚੁਣੇ ਗਏ। ਨਵੀਂ ਚੁਣੀ ਗਈ ਸੂਬਾ ਕਮੇਟੀ ਨੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ। ਅਤੇ ਸਾਥੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਵਿਸ਼ਵਾਸ਼ ਦਵਾਇਆ।
