ਵਿਦਿਆਰਥੀਆਂ ਦੀ ਸਹੂਲਤ ਲਈ ਪਿੰਡ ਭਾਮ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੇ ਦਾਖ਼ਲਾ ਕੇਂਦਰ ਦਾ ਉਦਘਾਟਨ

ਮਾਹਿਲਪੁਰ, 17 ਮਈ- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਸੈਸ਼ਨ 2025-26 ਦੇ ਵੱਖ ਵੱਖ ਕੋਰਸਾਂ ਵਿੱਚ ਦਾਖ਼ਲੇ ਦੀ ਸਹੂਲਤ ਲਈ ਖੇਤਰ ਦੇ ਪਿੰਡ ਭਾਮ ਵਿੱਚ ਵਿਸ਼ੇਸ਼ ਦਾਖ਼ਲਾ ਅਤੇ ਰਜਿਸਟਰੇਸ਼ਨ ਕੇਂਦਰ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਈ ਜੀਤੀ ਸ਼ਾਹ ਜੀ, ਰੋਜ਼ਾ ਸ਼ਰੀਫ਼, ਭਾਮ ਨੇ ਸ਼ਿਰਕਤ ਕਰਦਿਆਂ ਕਾਲਜ ਦੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ, ਸਰਪੰਚ ਪਰਵਿੰਦਰ ਸਿੰਘ ਪਿੰਡ ਭਾਮ, ਸਰਪੰਚ ਅਸ਼ੋਕ ਕੁਮਾਰ, ਪਿ੍ਰੰ ਸਤਨਾਮ ਸਿੰਘ, ਗੁਰਵਿੰਦਰ ਸਿੰਘ ਸਿੱਧੂ ਅਤੇ ਹੋਰ ਮੋਹਤਬਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਇਸ ਵਿਸ਼ੇਸ਼ ਦਾਖ਼ਲਾ ਕੇਂਦਰ ਦਾ ਉਦਘਾਟਨ ਕੀਤਾ।

ਇਸ ਮੌਕੇ ਪਿ੍ਰੰ ਡਾ ਪਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖਾਲਸਾ ਕਾਲਜ ਮਾਹਿਲਪੁਰ 1946 ਤੋਂ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਨਾਲ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਵਿੱਚ ਵੱਡੀ ਭੂਮਿਕਾ ਨਿਭਾ ਕੇ ਇਲਾਕੇ ਦੀ ਮਿਸ਼ਨਰੀ ਭਾਵਨਾ ਨਾਲ ਸੇਵਾ ਕਰਨ ਵਾਲੀ ਸੰਸਥਾ ਹੈ। 
ਉਨ੍ਹਾਂ ਕਿਹਾ ਕਿ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਮਦਦ ਲਈ ਇਹ ਸੰਸਥਾ ਹਮੇਸ਼ਾ ਕਾਰਜਸ਼ੀਲ ਰਹੀ ਹੈ ਜਿੱਥੋ ਪੜ੍ਹੇ ਵਿਦਿਆਰਥੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸਫਲਤਾ ਦੇ ਝੰਡੇ ਗੱਡੇ ਹਨ। ਉਨ੍ਹਾਂ ਕਿਹਾ ਕਿ ਭਾਮ ਅਤੇ ਨੇੜਲੇ ਕਰੀਬ ਪੰਦਰਾਂ ਵੀਹ ਪਿੰਡਾਂ ਦੇ ਵਿਦਿਆਰਥੀ ਬਾਰ੍ਹਵੀਂ ਤੋਂ ਬਾਅਦ ਘੱਟ ਤੋਂ ਘੱਟ ਫੀਸਾਂ ਨਾਲ ਕਾਲਜ ਦੇ ਰੁਜ਼ਗਾਰ ਮੁਖੀ ਕੋਰਸਾਂ ਸਬੰਧੀ ਜਾਣਨ, ਵਜੀਫਾ ਪ੍ਰਾਪਤ ਕਰਨ ਅਤੇ ਕਾਲਜ ਦੀਆਂ ਹੋਰ ਸਹੂਲਤਾਂ ਬਾਰੇ ਜਾਣਕਾਰੀ ਲੈ ਕੇ ਇਸ ਸੰਸਥਾ ਵਿੱਚ ਆਪਣਾ ਦਾਖ਼ਲਾ ਯਕੀਨੀ ਬਣਾ ਸਕਦੇ ਹਨ। 
ਇਸ ਸਬੰਧੀ ਕਾਲਜ ਦੇ ਕਰਮਚਾਰੀ ਦਾਖ਼ਲਾ ਕੇਂਦਰ ਵਿੱਚ ਹਰ ਤਰ੍ਹਾਂ ਦੀ ਮਦਦ ਲਈ ਉਪਲਬਧ ਹੋਣਗੇ। ਉਨ੍ਹਾਂ ਪਿੰਡ ਵਿੱਚ ਦਾਖਿਲਾ ਅਤੇ ਕਾਉਂਸਲਿੰਗ ਦੀ ਸਥਾਪਨਾ ਲਈ ਹਾਜ਼ਰ ਪਿੰਡ ਦੀਆਂ ਮੋਹਤਬਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸਾਈਂ ਜੀਤੀ ਸ਼ਾਹ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵੱਲ ਜਾਣ ਦੀ ਥਾਂ ਪਹਿਲਾਂ ਅਜਿਹੀਆਂ ਮਿਸ਼ਨਰੀ ਸੰਸਥਾਵਾਂ ਵਿੱਚ ਪੜ੍ਹਾਈ ਪੂਰੀ ਕਰਨ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ। 
ਇਸ ਮੌਕੇ ਪਿ੍ਰੰ ਸਤਨਾਮ ਸਿੰਘ ਜੱਲੋਵਾਲ ਖਨੂਰ ਨੇ ਕਿਹਾ ਕਿ ਖਾਲਸਾ ਕਾਲਜ ਮਾਹਿਲਪੁਰ ਦੀ ਸਥਾਪਨਾ ਪਿੱਛੇ ਬਾਨੀ ਪ੍ਰਧਾਨ ਸੰਤ ਹਰੀ ਸਿੰਘ ਕਹਾਰਪੁਰ, ਬਾਨੀ ਪਿ੍ਰੰ ਹਰਭਜਨ ਸਿੰਘ ਅਤੇ ਹੋਰ ਅਨੇਕ ਦਾਨੀ ਸੱਜਣਾਂ ਦਾ ਯੋਗਦਾਨ ਰਿਹਾ ਹੈ ਜਿਸਨੂੰ ਸਹਿਯੋਗ ਦੇਣਾ ਉਨ੍ਹਾਂ ਦੀ ਸੋਚ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਪ੍ਰੋ ਜਸਵਿੰਦਰ ਸਿੰਘ ਅਤੇ ਸਰਪੰਚ ਪਲਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਵੱਲੋਂ ਸਥਾਪਿਤ ਇਸ ਦਾਖ਼ਲਾ ਕੇਂਦਰ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਾਲਜ ਦੇ ਪ੍ਰਬੰਧਕਾਂ ਦਾ ਇਸ ਉੱਦਮ ਲਈ ਧੰਨਵਾਦ ਕੀਤਾ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। 
ਇਸ ਮੌਕੇ ਬੀਐੱਡ ਕਾਲਜ ਦੇ ਪਿ੍ਰੰ ਡਾ ਰੋਹਤਾਂਸ਼,ਬਲਜੀਤ ਸਿੰਘ ਸੋਨੂੰ, ਅਮਰਜੀਤ ਕੌਰ ਅਮਰ,ਪਿ੍ਰੰ ਪਰਮਿੰਦਰਜੀਤ ਸਿੰਘ, ਲੈਕਚਰਾਰ ਡਿੰਪਲ ਰਾਜਾ, ਜੋਗਿੰਦਰ ਪਾਲ, ਜਸਵਿੰਦਰ ਪਾਲ, ਜੀਤ ਰਾਮ, ਮੈਡਮ ਸ਼ਮਾਂ, ਸੁਰਜੀਤ ਸਿੰਘ, ਰੋਹਿਤ ਸਿੰਘ ਸਿੱਧੂ ਆਦਿ ਸਮੇਤ ਕਾਲਜ ਸਟਾਫ ਵਿੱਚ ਡਾ ਬਿਮਲਾ ਜਸਵਾਲ, ਪ੍ਰੋ ਰਾਜ ਕੁਮਾਰ, ਡਾ ਵਿਕਰਾਂਤ ਰਾਣਾ, ਪ੍ਰੋ ਰੋਹਿਤ ਪੁਰੀ, ਡਾ ਆਰਤੀ ਸ਼ਰਮਾ, ਡਾ ਵਰਿੰਦਰ ਆਜ਼ਾਦ,ਡਾ ਕੋਮਲ ਬੱਧਣ, ਪ੍ਰੋ ਤਜਿੰਦਰ ਸਿੰਘ, ਡਾ ਰਾਕੇਸ਼ ਕੁਮਾਰ, ਪ੍ਰੋ ਇਕਬਾਲ ਸਿੰਘ, ਡਾ ਕੁਲਦੀਪ ਸਿੰਘ,ਪ੍ਰੋ ਮਨਪ੍ਰੀਤ ਸੇਠੀ, ਪ੍ਰੋ ਮਨਦੀਪ ਗੌਤਮ ਆਦਿ ਸਮੇਤ ਅਨੇਕਾਂ ਪਿੰਡ ਵਾਸੀ ਹਾਜ਼ਰ ਸਨ। ਮੰਚ ਦੀ ਕਾਰਵਾਈ ਡਾ ਜੇ ਬੀ ਸੇਖੋਂ ਨੇ ਚਲਾਈ।