ਭਾਰਤ-ਪਾਕਿਸਤਾਨ ਤਣਾਅ ਦੇ ਕਾਰਨ, 20 ਮਈ ਦੀ ਹੜਤਾਲ 9 ਜੁਲਾਈ 2025 ਤੱਕ ਮੁਲਤਵੀ ਕਰ ਦਿੱਤੀ ਗਈ ਹੈ - ਪੰਜਾਬ ਏਟਕ
ਪਟਿਆਲਾ 17 ਮਈ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਵਿੱਚ ਪਹਿਲਗਾਮ ਦੇ ਬਹੁਤ ਹੀ ਮੰਦਭਾਗੇ ਅਤੰਕੀ ਹਮਲੇ ਵਿੱਚ 26 ਸੈਲਾਨੀਆਂ ਦੇ ਕਤਲੇਆਮ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕਾਂ ਵਿੱਚ ਗੁੱਸੇ ਦੀ ਲਹਿਰ ਸੀ।

ਇਸ ਘਟਨਾ ਪਿੱਛੇ ਪਾਕਿਸਤਾਨ ਦੀਆਂ ਦਹਿਸ਼ਤਗਰਦ ਜਥੇਬੰਦੀਆਂ ਦੀ ਸਾਜਸ਼ ਹੋਣ ਦੀ ਚਰਚਾ ਵਿਆਪਕ ਸੀ। ਪਾਕਿਸਤਾਨ ਦੀ ਸਰਕਾਰ ਨੇ ਵੀ ਕੋਈ ਸਹਿਯੋਗ ਅਤੇ ਸਪਸ਼ਟੀਕਰਨ ਨਹੀਂ ਸੀ ਦਿੱਤਾ। ਨਤੀਜੇ ਵਜੋਂ ਪਾਕਿਸਤਾਨ ਅਤੇ ਭਾਰਤ ਦਰਮਿਆਨ ਯੁੱਧ ਦੇ ਹਾਲਾਤ ਪੈਦਾ ਹੋਣੇ ਸ਼ੁਰੂ ਹੋ ਗਏ।
ਭਾਰਤ ਭਰ ਵਿੱਚ ਹਰ ਵਿਅਕਤੀ ਦੇ ਜੁਬਾਨ ਤੇ ਇਸ ਘਿਨਾਉਣੇ ਵਾਕਿਆ ਦੀ ਅਤੇ ਯੁੱਧ ਦੀ ਚਰਚਾ ਜ਼ੋਰਾ ਤੇ ਸੀ। ਭਾਰਤੀ ਫੌਜਾਂ ਵੱਲੋਂ ਪਾਕਿਸਤਾਨ ਦੇ ਅਤੰਕੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ।ਬਦਲੇ ਵਿੱਚ ਪਾਕਿਸਤਾਨ ਨੇ ਵੀ ਡਰੋਨਾਂ ਅਤੇ ਹੋਰ ਹਥਿਆਰਾਂ ਨਾਲ ਜਵਾਬੀ ਕਾਰਵਾਈ ਕੀਤੀ ਜਿਸ ਕਾਰਨ ਦੋਨੋ ਪਾਸੇ ਵੱਧ ਜਾਂ ਘੱਟ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਬਾਰਡਰ ਏਰੀਏ ਦੇ ਲੋਕਾਂ ਨੂੰ ਆਪਣੇ ਘਰ ਛੱਡਕੇ ਸੁਰੱਖਿਅਤ ਟਿਕਾਣਿਆਂ ਵੱਲ ਹਿਜਰਤ ਕਰਨੀ ਪਈ।
ਭਾਵੇਂ ਜੰਗ ਬੰਦੀ ਭਾਵ ਸੀਜ਼ ਫਾਇਰ ਹੋ ਗਿਆ ਪਰ ਅਜੇ ਤੱਕ ਵੀ ਕਈ ਕਿਸਮ ਦੇ ਪਏ ਪ੍ਰਭਾਵਾਂ ਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਬੇਥਵੀਆਂ ਭਾਰਤ ਨੂੰ ਨੀਵਾਂ ਵਿਖਾਉਣ ਵਰਗੀਆਂ ਟਿੱਪਣੀਆਂ ਆਦਿ ਦੀ ਚਰਚਾ ਹਰ ਦਿਨ ਚਲ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਸਮੁੱਚੇ ਦੇਸ਼ ਵਾਸੀਆਂ ਦਾ ਧਿਆਨ ਇਸੇ ਪਾਸੇ ਜਿਆਦਾ ਕੇਂਦਰਤ ਹੋਇਆ ਚਲਿਆ ਆ ਰਿਹਾ ਹੈ। ਭਾਰਤ ਦੇ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਅਤੇ ਸੁਤੰਤਰ ਫੈਡਰੇਸ਼ਨਾਂ ਵਲੋਂ 20 ਮਈ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜ੍ਹਤਾਲ ਦੀ ਸਰਗਰਮੀ ਵਿੱਚ ਕਾਫੀ ਵਿਘਨ ਪਿਆ।
ਜਿਸ ਕਰਕੇ ਸਮੁੱਚੇ ਹਾਲਾਤਾਂ ਦਾ ਜਾਇਜਾ ਲੈਣ ਲਈ ਟਰੇਡ ਯੂਨੀਅਨਾਂ ਦੀ ਕੇਂਦਰੀ ਲੀਡਰਸ਼ਿਪ ਨੇ 15 ਮਈ ਨੂੰ ਮੀਟਿੰਗ ਕਰਕੇ ਜਾਇਜਾ ਲਿਆ ਅਤੇ ਇਸ ਹੜਤਾਲ ਨੂੰ 9 ਜੁਲਾਈ 2025 ਤੇ ਅੱਗੇ ਪਾ ਦਿੱਤਾ ਗਿਆ। ਪਰ ਨਾਲ ਹੀ ਅਪੀਲ ਕੀਤੀ ਕਿ ਇਸ ਦਿਨ 20 ਮਈ ਨੂੰ ਟਰੇਡ ਯੂਨੀਅਨਾਂ ਵਲੋਂ ਏਕਤਾ ਬੱਧ ਤਰੀਕੇ ਨਾਲ ਹਰ ਸੰਭਵ ਥਾਂ ਤੇ ਰੈਲੀਆਂ, ਮੁਜਾਹਰੇ, ਧਰਨੇ ਆਦਿ ਅਯੋਜਨ ਕੀਤੇ ਜਾਣ ਅਤੇ 9 ਜੁਲਾਈ 2025 ਦੀ ਹੜਤਾਲ ਦੀਆਂ ਤਿਆਰੀਆਂ ਦਾ ਸੱਦਾ ਦਿੱਤਾ ਜਾਵੇ।