ਖੁੱਤਣ ਗੋਤ ਦਾ 35ਵਾਂ ਸਲਾਨਾ ਜੋੜ ਮੇਲਾ 18 ਨੂੰ
ਗੜਸ਼ੰਕਰ, 12 ਮਈ- ਖੁੱਤਣ ਜਠੇਰਿਆਂ ਦੇ ਮੇਲੇ ਦੀ ਪ੍ਰਬੰਧਕੀ ਕਮੇਟੀ ਤੋਂ ਕਮੇਟੀ ਮੈਂਬਰ ਸਾਧੂ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਉਨਾ ਜਿਲ੍ਾ ਦੇ ਪਿੰਡ ਜੈਚੰਦ ਗੋਦਪੁਰ ਵਿੱਚ ਖੁੱਤਣ ਜਠੇਰਿਆਂ ਦਾ ਮੇਲਾ ਇਸ ਵਾਰ ਵੀ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਇਹ 35ਵਾਂ ਸਾਲਾਨਾ ਜੋੜ ਮੇਲਾ ਸਤੀ ਭੋਲੀ ਮਾਈ ਬਾਬਾ ਗਾਂਧੀ ਜੀ ਦੀ ਯਾਦ ਵਿੱਚ 18 ਮਈ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਉਹਨਾਂ ਨੇ ਸਮੂਹ ਸੰਗਤਾਂ ਨੂੰ ਇਸ ਮੌਕੇ ਵੱਧ ਚੜ ਕੇ ਸ਼ਾਮਲ ਹੋਣ ਦੀ ਬੇਨਤੀ ਕੀਤੀ