ਪਟਿਆਲਾ ਵਿੱਚ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਦੀ ਮੀਟਿੰਗ, ਬਕਾਇਆ ਬਕਾਏ ਦੇ ਮੁੱਦੇ 'ਤੇ ਇੱਕਮੁਸ਼ਤ ਅਦਾਇਗੀ ਦੀ ਮੰਗ ਅਤੇ ਨਵਦੀਪ ਸਿੰਘ ਦੇ ਕਤਲ ਦੀ ਨਿੰਦਾ।

ਪਟਿਆਲਾ- ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਪਟਿਆਲਾ ਸਰਕਲ ਦੀ ਮਹੀਨਾਵਾਰ ਮੀਟਿੰਗ ਅੱਜ ਮਿਤੀ 12—05—2025 ਨੂੰ ਸ੍ਰ. ਸ਼ਿਵਦੇਵ ਸਿੰਘ ਸਰਕਲ ਪ੍ਰਧਾਨ ਪਟਿਆਲਾ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਮੁੱਖ ਦਫਤਰ ਪੀ—3, 66 ਕੇ.ਵੀ. ਗਰਿੱਡ ਕਲੌਨੀ, ਪਟਿਆਲਾ ਵਿਖੇ ਹੋਈ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦਾ 1—1—2016 ਤੋਂ 30—06—2021 ਤੱਕ ਜੋ ਕਿਸ਼ਤਾਂ ਵਿੱਚ ਏਰੀਅਰ ਦੇਣ ਦਾ ਫੈਸਲਾ ਕੀਤਾ ਗਿਆ ਹੈ ਉਸ ਦੀ ਪੁਰਜੋਰ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਦਾ ਸਾਰਾ ਏਰੀਅਰ ਯਕਮੁਸ਼ਤ ਦਿੱਤਾ ਜਾਵੇ।

 ਮੀਟਿੰਗ ਵਿੱਚ ਦੇਸ਼ ਦੇ ਹਲਾਤ ਅਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਹਾਲਾਤ ਜ਼ੋ ਪਾਕਿਸਤਾਨ ਨਾਲ ਜੰਗ ਵਰਗੇ ਬਣੇ ਹੋਏ ਹਨ ਅਤੇ ਜਿਸ ਦਾ ਮੂਲ ਕਾਰਨ ਪਹਿਲਗਾਮ ਵਿੱਚ ਪਾਕਿਸਤਾਨ ਦੇ ਅੱਤਵਾਦੀਆਂ ਵੱਲੋਂ 26 ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਸਦਕਾ ਬਣਿਆ ਹੈ। ਬੇਗੁਨਾਹ ਲੋਕਾਂ ਵਿਸ਼ੇਸ਼ ਤੌਰ ਤੇ ਬੱਚਿਆਂ ਅਤੇ ਸ਼ਾਦੀ ਸ਼ੁਦਾ ਨਵ ਵਿਆਹੀਆਂ ਔਰਤਾਂ ਦਾ ਸੰਧੂਰ ਖੋਹਿਆ ਗਿਆ ਹੈ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। 
ਮੀਟਿੰਗ ਦੀ ਜਾਣਕਾਰੀ ਪ੍ਰੈਸ ਨੂੰ ਜਾਰੀ ਕਰਦੇ ਹੋਏ ਸੂਬਾ ਜਨਰਲ ਸਕੱਤਰ ਬੀ.ਐਸ.ਸੇਖੋ ਨੇ ਦੱਸਿਆ ਕਿ ਮੀਟਿੰਗ ਵਿੱਚ ਇੰਪਲਾਈਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸ੍ਰ. ਬਲਦੇਵ ਸਿੰਘ ਮੰਡਾਲੀ ਦੇ ਨੌਜਵਾਨ ਪੁੱਤਰ ਸ੍ਰ. ਨਵਦੀਪ ਸਿੰਘ ਧਾਲੀਵਾਲ ਦਾ ਪਿਛਲੇ ਕੁੱਝ ਦਿਨਾਂ ਵਿੱਚ ਜ਼ੋ ਕਨੇਡਾ ਵਿਖੇ ਕਤਲ ਕਰ ਦਿੱਤਾ ਗਿਆ ਸੀ ਉਸ ਸਬੰਧੀ ਮੀਟਿੰਗ ਵਿੱਚ ਹਾਜਰ ਸਾਰੇ ਸਾਥੀਆਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਕਨੇਡਾ ਦੀ ਸਰਕਾਰ ਵੱਲੋਂ ਪੁਰਜੋਰ ਮੰਗ ਕੀਤੀ ਗਈ ਕਿ ਨਵਦੀਪ ਸਿੰਘ ਧਾਲੀਵਾਲ ਦੇ ਕਾਤਲਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ ਅਤੇ ਨਵਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ, ਪਿੰਡ ਮੰਡਾਲੀ, ਜਿਲ੍ਹਾ ਮਾਨਸਾ ਵਿਖੇ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ। 
ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਸੂਬੇ ਦੇ ਜਨਰਲ ਸਕੱਤਰ ਬੀ.ਐਸ. ਸੇਖੋਂ ਨੇ ਦੱਸਿਆ ਕਿ ਏਰੀਅਰ ਦੀਆਂ ਕਿਸ਼ਤਾਂ ਦੀ ਅਦਾਇਗੀ ਕੁੱਝ ਦਫਤਰਾਂ ਵੱਲੋਂ ਅਜੇ ਤੱਕ ਨਹੀਂ ਕੀਤੀ ਗਈ। ਜਿਸਦੀ ਘੋਰ ਨਿੰਦਿਆ ਕੀਤੀ ਗਈ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਦੇ ਏਰੀਅਰ ਸਬੰਧੀ ਸਰਕੁਲਰ ਮੁਤਾਬਿਕ ਸਾਰੇ ਮੁਲਾਜਮਾਂ ਅਤੇ ਪੈਨਸ਼ਨਰਜ਼ ਨੂੰ ਅਦਾਇਗੀ ਕੀਤੀ ਜਾਵੇ। 
ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਬੀ.ਐਸ. ਸੇਖੋਂ, ਬਲਵਿੰਦਰ ਸਿੰਘ ਪਸਿਆਣਾ, ਸ਼ਿਵਦੇਵ ਸਿੰਘ ਸਰਕਲ ਪ੍ਰਧਾਨ, ਰਜਿੰਦਰ ਠਾਕੁਰ, ਭੁਪਿੰਦਰ ਠਾਕੁਰ, ਸਤਪਾਲ ਮਹਿਤਾ, ਕੁਲਵੰਤ ਸਿੰਘ ਨਾਭਾ, ਗੁਰਭਜਨ ਸਿੰਘ, ਜਗਦੀਸ਼ ਸਿੰਘ, ਸੁਰਜੀਤ ਸਿੰਘ, ਬਲਜਿੰਦਰ ਸਿੰਘ, ਰਜਿੰਦਰ ਸਿੰਘ ਪੱਪੀ, ਪਰਮਜੀਤ ਸਿੰਘ, ਸਰਬਜੀਤ ਸਿੰਘ ਲੰਗ, ਪ੍ਰਿਥੀ ਪਾਲ ਸਿੰਘ ਅਤੇ ਕੇਸਰ ਸਿੰਘ ਆਦਿ ਹਾਜਰ ਸਨ।