ਮੌਜੂਦਾ ਹਾਲਾਤਾਂ ਤੇ ਵਿਚਾਰ ਕਰਨ ਲਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਮੀਟਿੰਗ ਭਲਕੇ

ਐਸ ਏ ਐਸ ਨਗਰ, 10 ਮਈ- ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਮੁੱਖ ਰੱਖਦਿਆਂ ਮੁਹਾਲੀ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਭਲਕੇ ਮੀਟਿੰਗ ਸੱਦੀ ਗਈ ਹੈ।

ਐਸ ਏ ਐਸ ਨਗਰ, 10 ਮਈ- ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਨੂੰ ਮੁੱਖ ਰੱਖਦਿਆਂ ਮੁਹਾਲੀ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀ ਭਲਕੇ ਮੀਟਿੰਗ ਸੱਦੀ ਗਈ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਸਨਾਤਨ ਧਰਮ ਮੰਦਿਰ ਕਲਿਆਣ ਸਮਿਤੀ ਮੁਹਾਲੀ ਦੇ ਜਨਰਲ ਸਕੱਤਰ ਮਨੋਜ ਅਗਰਵਾਲ ਨੇ ਦੱਸਿਆ ਕਿ ਇਹ ਮੀਟਿੰਗ ਭਲਕੇ 10:30 ਵਜੇ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼ 1 ਮੁਹਾਲੀ ਵਿੱਚ ਰੱਖੀ ਗਈ ਹੈ। 
ਉਹਨਾਂ ਦੱਸਿਆ ਕਿ ਇਹ ਮੀਟਿੰਗ ਮੌਜੂਦਾ ਹਾਲਾਤ ਵਿੱਚ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਲੋਕ ਹਿਤ ਵਿੱਚ ਕੀਤੇ ਜਾ ਸਕਣ ਵਾਲੇ ਕੰਮਾਂ ਬਾਰੇ ਵਿਚਾਰ ਕਰਨ ਲਈ ਸੱਦੀ ਗਈ ਹੈ।