ਮੌਜੂਦਾ ਕੌਮੀ ਸੰਕਟ ਦੌਰਾਨ ਘਬਰਾਉਣ ਦੀ ਨਹੀਂ ਬਲਕਿ ਵਧੇਰੇ ਸੁਚੇਤ ਰਹਿਣ ਦੀ ਲੋੜ - ਸਤਵੀਰ ਸਿੰਘ ਧਨੋਆ
ਐਸ ਏ ਐਸ ਨਗਰ, 10 ਮਈ- ਸਮਾਜਸੇਵੀ ਆਗੂ ਅਤੇ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਸਤਵੀਰ ਸਿੰਘ ਧਨੋਆ ਨੇ ਕਿਹਾ ਹੈ ਕਿ ਮੌਜੂਦਾ ਕੌਮੀ ਸੰਕਟ ਦੌਰਾਨ ਘਬਰਾਉਣ ਦੀ ਨਹੀਂ ਬਲਕਿ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ ਅਤੇ ਹਰ ਨਾਗਰਿਕ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਮਿਲਕੇ ਸੁਰੱਖਿਅਤ ਤੇ ਸੁਚੇਤ ਰਹਿਣਾ ਹੈ। ਕੋਈ ਵੀ ਸਥਿਤੀ ਆਵੇ, ਹੌਸਲੇ ਵਿੱਚ ਰਹੋ। ਖੁਦ ਨੂੰ, ਆਪਣੇ ਪਰਿਵਾਰ ਨੂੰ ਅਤੇ ਹੋਰਨਾਂ ਨੂੰ ਵੀ ਸੁਰੱਖਿਅਤ ਰਹਿਣ ਵਿੱਚ ਬਣਦਾ ਯੋਗਦਾਨ ਪਾਓ। ਗੈਰ ਸਮਾਜੀ ਅਤੇ ਦੁਸ਼ਟ ਲੋਕਾਂ ਵੱਲੋਂ ਜਾਣ ਬੁਝ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚੋ ਅਤੇ ਸਿਰਫ ਸਰਕਾਰੀ ਅਤੇ ਪ੍ਰਮਾਣਿਤ ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਤੇ ਹੀ ਅਮਲ ਕਰੋ।
ਸੋਸ਼ਲ ਮੀਡੀਆ ਤੇ ਜਾਣਕਾਰੀ ਅੱਗੇ ਭੇਜਣ ਤੋਂ ਪਹਿਲਾਂ ਉਸਦੀ ਭਰੋਸੇਯੋਗਤਾ ਦੀ ਤਸੱਲੀ ਸਰਕਾਰੀ ਤੌਰ ਤੇ ਕਰ ਲੈਣੀ ਚਾਹੀਦੀ ਹੈ।