ਸਰਹੱਦੀ ਤਣਾਅ : ਅਮਨ ਸ਼ਾਂਤੀ ਵਾਸਤੇ ਸਾਹਿਤਕ ਸੁਨੇਹਾ।

ਨਵਾਂਸ਼ਹਿਰ- ਨਵਜੋਤ ਸਾਹਿਤ ਸੰਸਥਾ ਔੜ ਦੇ ਬੈਨਰ ਹੇਠ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਮਾਹੌਲ ਲਈ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਲੋਕ ਭਲਾਈ ਹਿੱਤ ਮੋਮਬੱਤੀਆਂ ਜਗਾ ਕੇ ਅਮਨ ਸ਼ਾਂਤੀ ਦਾ ਹੋਕਾ ਦਿੱਤਾ ਗਿਆ। ਹਾਜ਼ਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਅਪੀਲ ਕੀਤੀ ਕਿ ਅੱਤਵਾਦ ਦੇ ਖਾਤਮੇ ਅਤੇ ਭਾਈਚਾਰਕ ਸਾਂਝ ਦੀ ਸੁਰੱਖਿਆ ਲਈ ਸਾਰਿਆਂ ਨੂੰ ਇਕੱਜੁਟਤਾ ਨਾਲ ਲਹਿਰ ਸਿਰਜਨੀ ਚਾਹੀਦੀ ਹੈ।

ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਅਤੇ ਸਕੱਤਰ ਰਾਜਿੰਦਰ ਜੱਸਲ ਨੇ ਸਰਹੱਦਾਂ ’ਤੇ ਦੇਸ਼ ਦੀ ਰਾਖੀ ਕਰਨ ਲਈ ਹਿੱਕਾਂ ਤਾਣ ਕੇ ਖੜ੍ਹੀ ਫੌਜ ਦਾ ਹੌਸਲਾ ਬੰਨ੍ਹਿਆਂ ਅਤੇ ਉਹਨਾਂ ਦੀਆਂ ਸੇਵਾਵਾਂ ਨੂੰ ਦੇਸ਼ ਦੀ ਆਨ ਅਤੇ ਸ਼ਾਨ ਦੱਸਿਆ। ਸੰਸਥਾ ਦੇੇ ਸਾਬਕਾ ਪ੍ਰਧਾਨ ਸਤਪਾਲ ਸਾਹਲੋਂ ਅਤੇ ਗੁਰਨੇਰ ਸ਼ੇਰ ਨੇ ਵੀ ਉਕਤ ਵਿਚਾਰਾਂ ਦੀ ਪ੍ਰੋੜਤਾ ਕੀਤੀ ਅਤੇ ਕਿਹਾ ਕਿ ਲੋਕ ਮਾਰੂ ਅਨਸਰਾਂ ਦਾ ਖ਼ਾਤਮਾ ਕਰਨ ਲਈ ਅੱਜ ਸੰਜੀਦਾ ਹੋਣ ਦੀ ਲੋੜ ਹੈ ਅਤੇ ਅਜਿਹੇ ਮੁੱਦਿਆਂ ’ਤੇ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਬੁਲਾਰਿਆਂ ਨੇ ਲੋਕਾਂ ਨੂੰ ਸ਼ੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਦਹਿਸ਼ਤੀ ਅਤੇ ਭੁਲੇਖਾਪਾਊ ਗ਼ਲਤਫਹਿਮੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ।
   ਇਸ ਇਕੱਤਰਤਾ ਮੌਕੇ ਉਕਤ ਤੋਂ ਇਲਾਵਾ ਪਿਆਰਾ ਲਾਲ ਬੰਗੜ, ਡਾ. ਕੇਵਲ ਰਾਮ, ਦਵਿੰਦਰ ਸਕੋਹਪੁਰੀ, ਬਿੰਦਰ ਮੱਲ੍ਹਾ ਬੇਦੀਆਂ, ਹਰੀ ਕਿਸ਼ਨ ਪਟਵਾਰੀ, ਦੇੇਸ ਰਾਜ ਬਾਲੀ ਆਦਿ ਨੇ ਅਮਨ ਸ਼ਾਤੀ ਦੇ ਮੁੱਦੇ ’ਤੇ ਵਾਰਤਕ ਅਤੇ ਕਾਵਿਕ ਰੂਪ ’ਚ ਵਿਚਾਰਾਂ ਦੀ ਸਾਂਝ ਵੀ ਪਾਈ।
   ਇਵੇਂ ਸੰਸਥਾ ਦੇ ਸੰਸਥਾਪਕ ਗੁਰਦਿਆਲ ਰੌਸ਼ਨ ਅਤੇ ਸਾਬਕਾ ਪ੍ਰਧਾਨ ਰਜਨੀ ਸ਼ਰਮਾ ਵਲੋਂ ਦੋਵਾਂ ਮੁਲਕਾਂ ਦਰਮਿਆਨ ਅਮਨ ਸ਼ਾਂਤੀ ਦੀ ਕਾਮਨਾ ਵਾਲੇ ਸੰਦੇਸ਼ ਦੀ ਸਾਂਝੇ ਕੀਤੇ ਗਏ।