
ਮਾਤਾ ਸੁਰਜੀਤ ਕੌਰ ਦੀ ਕੁੱਖ ਦਾ ਸਿਤਾਰਾ ਵਿਦੇਸ਼ਾਂ ਵਿੱਚ ਚਮਕਿਆ। ਪ੍ਰੋਫੈਸਰ ਡਾਕਟਰ ਅਮਰੀਕ ਸਿੰਘ ਅੰਤਰਰਾਸ਼ਟਰੀ ਕਬੱਡੀ ਅਫੀਸ਼ੀਅਲ
ਹੁਸ਼ਿਆਰਪੁਰ- ਮਾਤਾ ਸੁਰਜੀਤ ਕੌਰ ਅਤੇ ਪਿਤਾ ਸਵਰਗਵਾਸੀ ਸਰਦਾਰ ਜੋਗਿੰਦਰ ਸਿੰਘ ਕਾਨੁੰਗੋ ਦੇ ਪੁੱਤਰ ਪ੍ਰੋਫੈਸਰ ਡਾਕਟਰ ਅਮਰੀਕ ਸਿੰਘ ਨੇ ਆਪਣੇ ਮਾਤਾ ਪਿਤਾ ਦਾ ਨਾਮ ਵਿਦੇਸ਼ਾਂ ਵਿੱਚ ਰੌਸ਼ਨ ਕੀਤਾ। ਅਤੇ ਵਿਸ਼ਵ ਕਬੱਡੀ ਟੂਰਨਾਮੈਂਟ ਮਲੇਸ਼ੀਆ ਵਿੱਚ ਭਾਰਤ ਦਾ ਸਰਵੋਤਮ ਆਫੀਸ਼ੀਅਲ(Best Official) ਦਾ ਖਿਤਾਬ ਹਾਸਲ ਕੀਤਾ। ਇਹਨਾਂ ਦੀ ਕਾਮਯਾਬੀ ਵਿੱਚ ਧਰਮ ਪਤਨੀ ਸ਼੍ਰੀਮਤੀ ਰਵਿੰਦਰ ਕੌਰ ਦਾ ਬਹੁਤ ਹੀ ਵੱਡਾ ਯੋਗਦਾਨ ਵੀ ਹੈ ਰਵਿੰਦਰ ਕੌਰ ਦੇ ਕਦਮ ਇਸ ਪਰਿਵਾਰ ਵਿੱਚ ਜਿਸ ਦਿਨ ਪਏ ਉਸੇ ਦਿਨ ਤੋਂ ਪ੍ਰੋਫੈਸਰ ਅਮਰੀਕ ਸਿੰਘ ਹਮੇਸ਼ਾ ਤਰੱਕੀ ਵੱਲ ਵਧਿਆ ਹੈ।
ਹੁਸ਼ਿਆਰਪੁਰ- ਮਾਤਾ ਸੁਰਜੀਤ ਕੌਰ ਅਤੇ ਪਿਤਾ ਸਵਰਗਵਾਸੀ ਸਰਦਾਰ ਜੋਗਿੰਦਰ ਸਿੰਘ ਕਾਨੁੰਗੋ ਦੇ ਪੁੱਤਰ ਪ੍ਰੋਫੈਸਰ ਡਾਕਟਰ ਅਮਰੀਕ ਸਿੰਘ ਨੇ ਆਪਣੇ ਮਾਤਾ ਪਿਤਾ ਦਾ ਨਾਮ ਵਿਦੇਸ਼ਾਂ ਵਿੱਚ ਰੌਸ਼ਨ ਕੀਤਾ। ਅਤੇ ਵਿਸ਼ਵ ਕਬੱਡੀ ਟੂਰਨਾਮੈਂਟ ਮਲੇਸ਼ੀਆ ਵਿੱਚ ਭਾਰਤ ਦਾ ਸਰਵੋਤਮ ਆਫੀਸ਼ੀਅਲ(Best Official) ਦਾ ਖਿਤਾਬ ਹਾਸਲ ਕੀਤਾ। ਇਹਨਾਂ ਦੀ ਕਾਮਯਾਬੀ ਵਿੱਚ ਧਰਮ ਪਤਨੀ ਸ਼੍ਰੀਮਤੀ ਰਵਿੰਦਰ ਕੌਰ ਦਾ ਬਹੁਤ ਹੀ ਵੱਡਾ ਯੋਗਦਾਨ ਵੀ ਹੈ ਰਵਿੰਦਰ ਕੌਰ ਦੇ ਕਦਮ ਇਸ ਪਰਿਵਾਰ ਵਿੱਚ ਜਿਸ ਦਿਨ ਪਏ ਉਸੇ ਦਿਨ ਤੋਂ ਪ੍ਰੋਫੈਸਰ ਅਮਰੀਕ ਸਿੰਘ ਹਮੇਸ਼ਾ ਤਰੱਕੀ ਵੱਲ ਵਧਿਆ ਹੈ।
ਇਹਨਾਂ ਦੇ ਦੋ ਸਪੁੱਤਰ ਪਰਨੀਤ ਸਿੰਘ (ਡਿਪਟੀ ਮੈਨੇਜਰ,ਪੰਜਾਬ ਨੈਸ਼ਨਲ ਬੈਂਕ) ਅਤੇ ਪ੍ਰਿਥਿਸ਼ ਵੀਰ ਸਿੰਘ( ਕਨੇਡਾ ਨਿਵਾਸੀ )ਹਨ ਪ੍ਰੋਫੈਸਰ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਮੈਨੂੰ ਕਬੱਡੀ ਵੱਲ ਪ੍ਰੇਰਿਤ ਕਰਨ ਲਈ ਸਵਰਗਵਾਸੀ ਕਬੱਡੀ ਕੋਚ ਸਰਵਣ ਸਿੰਘ ਬੱਲ (ਮਹਾਰਾਜਾ ਰਣਜੀਤ ਸਿੰਘ ਅਵਾਰਡ ਜੇਤੂ) ਕੋਚ ਸਾਹਿਬ ਦੀ ਪ੍ਰੇਰਨਾ ਸਦਕਾ ਮੈਂ ਇਹ ਸਭ ਕੁਝ ਹਾਸਲ ਕੀਤਾ ਹੈ ਸਕੂਲੀ ਵਿਦਿਆ ਦੌਰਾਨ ਮੇਰੀ ਚੋਣ ਸਪੋਰਟਸ ਵਿੰਗ, ਕਪੂਰਥਲਾ ਵਿੱਚ ਹੋਈ ਅਤੇ ਪੰਜਾਬ ਸਕੂਲ ਗੇਮਸ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਅਤੇ ਪੰਜਾਬ ਸਟੇਟ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਉਚੇਰੀ ਸਿੱਖਿਆ ਦੌਰਾਨ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਅਤੇ ਅਤੇ ਆਫ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ ਮੁਕਾਬਲਿਆਂ ਵਿੱਚੋਂ ਦੂਸਰਾ ਸਥਾਨ ਹਾਸਿਲ ਕੀਤਾ ਪੰਜਾਬ ਦੀ ਟੀਮ ਦੀ ਕਪਤਾਨੀ ਕਰਦੇ ਹੋਏ ਤਿੰਨ ਵਾਰ ਜੂਨੀਅਰ ਨੈਸ਼ਨਲ ਖੇਡਾਂ ਵਿੱਚ ਭਾਗ ਲਿਆ ਨਾਸਿਕ (ਮਹਾਰਾਸ਼ਟਰ) ਹੈਦਰਾਬਾਦ ਅਤੇ ਆਂਧਰ ਪ੍ਰਦੇਸ਼ ਵਿਖੇ ਇਹ ਖੇਡਾਂ ਹੋਈਆਂ ਕਬੱਡੀ ਦੇ ਨਾਲ ਨਾਲ ਭਾਰ ਚੁੱਕਣ ਮੁਕਾਬਲਿਆ ਵਿੱਚ ਹਿੱਸਾ ਲਿਆ ਅਤੇ ਬਾਡੀ ਬਿਲਡਿੰਗ ਵਿੱਚ ਮਿਸਟਰ ਪੰਜਾਬ ਅਤੇ ਮਿਸਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖਿਤਾਬ ਹਾਸਲ ਕੀਤਾ ਉਚੇਰੀ ਸਿੱਖਿਆ MPED ਅਤੇ NIS (Diploma) ਕਰਨ ਤੋਂ ਬਾਅਦ 1988 ਤੋਂ ਬਤੌਰ ਸਰੀਰਕ ਸਿੱਖਿਆ ਅਧਿਆਪਕ ਦੀ ਸੇਵਾਵਾਂ ਲਈ ਕਾਲਜ ਵਿੱਚ ਨਿਯੁਕਤ ਹੋਇਆ।
ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਦੌਰਾਨ NCC ਵਿੱਚ ਕੈਪਟਨ ਦੇ ਅਹੁਦੇ ਤੇ ਯੂਥ ਕੋਆਰਡੀਨੇਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਹਰਿਆਣਾ, ਹਿਮਾਚਲ,ਚੰਡੀਗੜ੍ਹ ਵਜੋਂ ਖੇਡ ਕੱਪ ਦੀ ਅਗਵਾਈ ਨਵੀਂ ਦਿੱਲੀ ਵਿਖੇ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਪੋਰਟਸ ਕਮੇਟੀ ਦੀ ਨਿਯੁਕਤੀ ਵੀ ਪ੍ਰਾਪਤ ਕੀਤੀ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਸ਼ਵ ਕਬੱਡੀ ਕੱਪ ਲਗਾਤਾਰ ਚਾਰ ਸਾਲ ਬਤੌਰ ਰੈਫਰੀ ਦੀ ਸੇਵਾਵਾਂ ਦਿੱਤੀਆਂ ਅਤੇ ਚਾਰ ਵਾਰ ਇੰਡੀਆ ਪੁਲਿਸ ਖੇਡਾਂ ਵਿੱਚ ਟੈਕਨੀਕਲ ਅਫੀਸ਼ੀਅਲ ਦੀ ਡਿਊਟੀ ਦਿੱਤੀ ਯੂਰੋਪੀਅਨ ਕਬੱਡੀ ਟੂਰਨਾਮੈਂਟ ਵਿੱਚ ਅਤੇ ਬ੍ਰਿਟਿਸ਼ ਕਬੱਡੀ ਟੂਰਨਾਮੈਂਟ ਵਿੱਚ ਲਗਾਤਾਰ ਚਾਰ ਸਾਲ ਡਿਊਟੀ ਬਤੌਰ ਚੀਫ ਟੈਕਨੀਕਲ ਅਫੀਸ਼ਅਲ ਦੀ ਨਿਭਾ ਰਹੇ ਹਨ ਨਿਊਜ਼ੀਲੈਂਡ ਮਲੇਸ਼ੀਆ, ਪੀਰੂ( ਦੱਖਣੀ ਅਮਰੀਕਾ) ਗਿਆਸ ਕੋ(ਯੂਕੇ),ਇਟਲੀ,ਬਰਮਿੰਗਮ(ਯੂਕੇ) ਵਿਸ਼ਵ ਕਬੱਡੀ ਕਬੱਡੀ ਕੱਪ ਜੋ 17 ਤੋਂ 23 ਮਾਰਚ 2025 ਨੂੰ ਹੋਇਆ।
ਇੰਗਲੈਂਡ ਦੀ ਕੁੜੀਆਂ ਅਤੇ ਮੁੰਡਿਆਂ ਦੀ ਟੀਮਾਂ ਦੇ ਚੀਫ ਕੋਚ ਦੀ ਡਿਊਟੀ ਨਿਭਾਈ ਜਿਸਨੇ ਕਿ ਵਿਸ਼ਵ ਕੱਪ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਸਟੇਟ ਅਵਾਰਡ ਜੇਤੂ ਰੋਸ਼ਨ ਲਾਲ ਸ਼ਰਮਾ ਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਅਫੀਸ਼ੀਅਲ ਨੇ ਦੱਸਿਆ ਕਿ ਪ੍ਰੋਫੈਸਰ ਡਾਕਟਰ ਅਮਰੀਕ ਸਿੰਘ ਖੇਡਾਂ ਦੇ ਨਾਲ ਆਪਣੇ ਵਿਸ਼ੇ ਦੇ ਵੀ ਮਾਹਿਰ ਹਨ ਅਤੇ ਯੂਨੀਵਰਸਿਟੀ ਨੇ ਇਹਨਾਂ ਨੂੰ ਅਕਾਦਮਿਕ ਕੋਰਸ ਲਈ ਦੋ ਸਾਲ ਲਈ ਮੈਂਬਰ ਨਿਯੁਕਤ ਕੀਤਾ ਹੋਇਆ ਹੈ ਅਤੇ ਕਾਲਜ ਵਿੱਚ ਬਤੌਰ ਰਜਿਸਟਰਾਰ ਅਤੇ ਵਾਈਸ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਹਨਾਂ ਡਾਕਟਰ ਦੀ ਡਿਗਰੀ(Phd) ਵੀ ਹਾਸਲ ਕੀਤੀਆਂ।
ਸ੍ਰੀ ਰੋਸ਼ਨ ਜੀ ਨੇ ਦੱਸਿਆ ਡਾਕਟਰ ਅਮਰੀਕ ਸਿੰਘ ਬਹੁਤ ਹੀ ਸਾਦੇ ਸੁਭਾਅ ਦੇ ਮਾਲਿਕ ਸਨ। ਅਤੇ ਬਹੁਤ ਹੀ ਸਾਦਾ ਜੀਵਨ ਬਤੀਤ ਕਰਦੇ ਹੋਏ ਧਾਰਮਿਕ ਪੱਖ ਦਾ ਵੀ ਬਹੁਤ ਗਿਆਨ ਰੱਖਦੇ ਹਨ। ਖੇਡ ਖਿਡਾੜੀ ਇਹਨਾਂ ਦੀ ਸ਼ਖਸੀਅਤ ਤੋਂ ਬਹੁਤ ਪ੍ਰੇਰਿਤ ਸਨ। ਇਹਨਾਂ ਦੇ ਵੱਡੇ ਭਰਾ ਸਰਦਾਰ ਮਾਨ ਸਿੰਘ ਰਾਸ਼ਟਰੀ ਪੱਧਰ ਦੇ ਖਿਡਾਰੀ ਹਨ ਅਤੇ ਕਰਨਲ ਜਰਨੈਲ ਸਿੰਘ ਡਿਪਟੀ ਡਾਇਰੈਕਟਰ ਸੈਨਿਕ ਭਲਾਈ ਅਫਸਰ,ਪੰਜਾਬ ਵਿਚ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਰਣਜੀਤ ਸਿੰਘ ਬਤੌਰ ਸਰੀਰਕ ਸਿੱਖਿਆ ਅਧਿਆਪਕ ਦੀਆਂ ਸੇਵਾਵਾਂ ਕਪੂਰਥਲਾ ਵਿਖੇ ਗੁਰੂ ਨਾਨਕ ਕਾਲਜ ਵਿੱਚ ਨਿਭਾ ਰਹੇ ਹਨ।
ਪ੍ਰੋਫੈਸਰ ਡਾਕਟਰ ਅਮਰੀਕ ਸਿੰਘ ਜਦੋਂ ਵੀ ਅੰਤਰਰਾਸ਼ਟਰੀ ਪੱਧਰ ਤੇ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੀ ਮਾਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਂਦੇ ਹਨ ਅਤੇ ਕਾਮਯਾਬੀ ਹਾਸਿਲ ਕਰਕੇ ਹਰ ਸਮੇਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ।
