
ਨਿਹੱਕੀ ਜੰਗ ਖਿਲਾਫ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਅਮਨ ਸ਼ਾਂਤੀ ਲਈ ਸ਼ਹਿਰ ਵਿੱਚ ਮਾਰਚ*
ਗੜਸ਼ੰਕਰ- ਅੱਜ ਇਥੇ ਗੜਸ਼ੰਕਰ ਇਲਾਕੇ ਦੀਆਂ ਵੱਖ ਵੱਖ ਸੰਘਰਸ਼ਸ਼ੀਲ ਅਤੇ ਅਮਨ ਪਸੰਦ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਭਾਰਤ- ਪਾਕ ਦੇ ਹਾਕਮਾਂ ਵੱਲੋਂ ਛੇੜੀ ਨਿਹੱਕੀ ਜੰਗ ਦੇ ਖਿਲਾਫ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਆਪਸੀ ਅਮਨ ਸ਼ਾਂਤੀ ਭਾਈਚਾਰਾ ਸਾਂਝ ਦਾ ਸੰਦੇਸ਼ ਦਿੰਦਿਆਂ ਸ਼ਹਿਰ ਵਿੱਚ ਮਾਰਚ ਕੀਤਾ ਗਿਆ।
ਗੜਸ਼ੰਕਰ- ਅੱਜ ਇਥੇ ਗੜਸ਼ੰਕਰ ਇਲਾਕੇ ਦੀਆਂ ਵੱਖ ਵੱਖ ਸੰਘਰਸ਼ਸ਼ੀਲ ਅਤੇ ਅਮਨ ਪਸੰਦ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਭਾਰਤ- ਪਾਕ ਦੇ ਹਾਕਮਾਂ ਵੱਲੋਂ ਛੇੜੀ ਨਿਹੱਕੀ ਜੰਗ ਦੇ ਖਿਲਾਫ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਆਪਸੀ ਅਮਨ ਸ਼ਾਂਤੀ ਭਾਈਚਾਰਾ ਸਾਂਝ ਦਾ ਸੰਦੇਸ਼ ਦਿੰਦਿਆਂ ਸ਼ਹਿਰ ਵਿੱਚ ਮਾਰਚ ਕੀਤਾ ਗਿਆ।
ਮਾਰਚ ਤੋਂ ਪਹਿਲਾਂ ਬੰਗਾਂ ਚੌਕ ਵਿੱਚ ਸਥਿਤ ਗਾਂਧੀ ਪਾਰਕ ਵੱਖ ਵੱਖ-ਵੱਖ ਬੁਲਾਰਿਆਂ ਮੁਕੇਸ਼ ਕੁਮਾਰ,ਕੁਲਭੂਸ਼ਨ ਮੈਹਿੰਦਵਾਣੀ, ਸ਼ਾਮ ਸੁੰਦਰ ਕਪੂਰ, ਨਰੇਸ਼ ਕੁਮਾਰ ਭੰਮੀਆਂ,ਵਰਿੰਦਰ ਸਿੰਘ ਬਿਛੌੜੀ ਅਤੇ ਸੁਖਦੇਵ ਡਾਂਨਸੀਵਾਲ ਨੇ ਕਿਹਾ ਕਿ ਲੋਕ- ਮਾਰੂ ਜੰਗ ਦੇ ਭਾਂਬੜ ਬਾਲੇ ਜਾਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਦੋਵੇਂ ਮੁਲਕਾਂ ਦੇ ਲੋਕਾਂ ਦੇ ਖਿਲਾਫ਼ ਨਿਹੱਕੀ ਜੰਗ ਹੈ, ਜਿਸਦਾ ਹਰ ਮਾਨਵ ਦਰਦੀ, ਇਨਸਾਫ਼ ਅਤੇ ਅਮਨ ਪਸੰਦ ਵਿਅਕਤੀ ਨੂੰ ਬੇਖੌਫ਼ ਹੋ ਕੇ ਵਿਰੋਧ ਕਰਨ ਦੀ ਲੋੜ ਹੈ"।ਆਗੂਆ ਨੇ ਪਹਿਲਗਾਮ ਦੀ ਹਿਰਦੇਵੇਦਕ ਘਟਨਾ ਦੀ ਕਰੜੀ ਨਿੰਦਾ ਕਰਦੇ ਹੋਏ ਇਸ ਘਟਨਾ ਦੀ ਜਾਂਚ ਕਰਕੇ ਮੁਜ਼ਰਿਮਾਂ ਨੂੰ ਸ਼ਜਾ ਦੇਣੀ ਚੇਹੀਦੀਇ ਹੈ।
ਆਪਣੇ ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਅਤੇ ਮੁਲਕ ਦੇ ਕਾਰਪੋਰੇਟ ਘਰਾਣਿਆਂ ਦੀ ਪੂੰਜੀ ਲਈ ਰਾਹ ਪੱਧਰਾ ਕਰਨ ਵਾਸਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਲੋਕਾਂ ਦੀ ਸੁਰਤੀ ਜੰਗ ਦੇ ਝੱਖੜਾਂ ਵਿੱਚ ਰੋਲ਼ ਦੇਣਾ ਚਾਹੁੰਦੀ ਹੈ।
ਉਹਨਾਂ ਜੰਗਲ,ਜਲ, ਜ਼ਮੀਨ, ਸਿੱਖਿਆ, ਸਿਹਤ ਆਦਿ ਸਭ ਸਾਧਨ ਅਤੇ ਕੁਦਰਤੀ ਅਨਮੋਲ ਸਰੋਤ ਪਰੋਸਣ ਲਈ ਲੋਕਾਂ ਖ਼ਿਲਾਫ਼ ਜੰਗ ਛੇੜ ਰੱਖੀ ਹੈ। ਲੋਕਾਂ ਦਾ ਧਿਆਨ ਆਪਣੀਆਂ ਹਕੀਕੀ ਮੰਗਾਂ ਮਸਲਿਆਂ ਤੋਂ ਹਟਾ ਕੇ ਬੱਸ ਜੰਗ ਦੇ ਧੂੰਏ ਵਿੱਚ ਬਦਲ ਦੇਣ ਦਾ ਮਨਸੂਬਾ ਹੈ। ਜੰਗ ਕੋਈ ਸਮੱਸਿਆ ਦਾ ਹੱਲ ਨਹੀ।
ਇਸ ਮੌਕੇ ਅਮਨ ਮਾਰਚ ਵਿੱਚ ਜਸਪਾਲ ਸਿੰਘ ਸ਼ੌਂਕੀ, ਰਾਮ ਜੀ ਦਾਸ ਚੌਹਾਨ, ਰਾਣਾ ਦਵਿੰਦਰ ਕੁਮਾਰ, ਸਤਪਾਲ ਕਲੇਰ, ਗੁਰਮੇਲ ਸਿੰਘ, ਹੰਸ ਰਾਜ ਗੜਸ਼ੰਕਰ, ਪਰਮਜੀਤ ਚੌਹੜਾ ਭੁਪਿੰਦਰ ਸਿੰਘ ਸੜੋਆ,ਸ਼ਾਮ ਸੁੰਦਰ ਕਪੂਰ,ਜਗਦੀਪ ਕੁਮਾਰ, ਗਗਨਦੀਪ ਸਿੰਘ, ਰਾਜਦੀਪ ਸਿੰਘ, ਮਨਜੀਤ ਅਰਮਾਨ, ਨਰੇਸ਼ ਭੱਮੀਆ, ਮਨਦੀਪ ਕੁਮਾਰ, ਜਰਨੈਲ ਸਿੰਘ ਡਘਾਮ, ਰਮੇਸ਼ ਕੁਮਾਰ ਮਲਕੋਵਾਲ, ਗਗਨਦੀਪ ਥਾਂਦੀ,ਸ਼ਿੰਗਾਰਾ ਰਾਮ ਭੱਜਲ, ਬਲਵੰਤ ਰਾਮ, ਸਤਨਾਮ ਸਿੰਘ ਪੀਟੀ ਆਈ, ਜਗਦੀਪ ਕੁਮਾਰ, ਦੀਵਾਨ ਚੰਦ, ਰਜਿੰਦਰ ਸਿੰਘ, ਚੰਦਰਸ਼ੇਖਰ ਔਲੀਆਪੁਰ, ਵਿਨੇ ਕੁਮਾਰ, ਬਲਵਿੰਦਰ ਸਿੰਘ ਖਾਨਪੁਰ,ਸੰਜੀਵ ਕੁਮਾਰ ਪੀ ਟੀ ਆਈ, ਗੁਰਨਾਮ ਸਿੰਘ ਹਾਜੀਪੁਰ,ਡਾ ਅਮਰੀਕ ਸਿੰਘ,ਗੋਪਾਲ ਦਾਸ, ਸਤਨਾਮ ਸਿੰਘ ਸੂੰਨੀ,ਨਰਿੰਦਰ ਕੁਮਾਰ,ਬਲਕਾਰ ਸਿੰਘ ਮਘਾਣੀਆ,ਖੁਸ਼ਵਿੰਦਰ ਕੌਰ ਆਦਿ ਹਾਜਰ ਸਨ।
