ਮੈਂ ਜਦੋਂ ਤੱਕ ਜ਼ਿੰਦਾ ਹਾਂ ਕਿਸੇ ਨੂੰ ਵੀ ਲੋਕਾਂ ਦਾ ‘ਵੋਟ ਅਧਿਕਾਰ’ ਨਹੀਂ ਖੋਹਣ ਦੇਵਾਂਗੀ: ਮਮਤਾ ਬੈਨਰਜੀ
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਉਹ ਕਿਸੇ ਨੂੰ ਵੀ ਲੋਕਾਂ ਦਾ ਵੋਟ ਦਾ ਅਧਿਕਾਰ ਨਹੀਂ ਖੋਹਣ ਦੇਣਗੇ। ਉਨ੍ਹਾਂ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਬੰਗਾਲੀਆਂ ’ਤੇ ‘ਭਾਸ਼ਾਈ ਅਤਿਵਾਦ’ ਫੈਲਾ ਰਹੀ ਹੈ। ਕੋਲਕਾਤਾ ’ਚ ਤ੍ਰਿਣਮੂਲ ਕਾਂਗਰਸ ਦੇ ਵਿਦਿਆਰਥੀ ਵਿੰਗ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਵੋਟਰ ਸੂਚੀਆਂ ਵਿੱਚ ਵੋਟਰਾਂ ਦੇ ਨਾਮ ਹਟਾਉਣ ਮਨਸ਼ੇ ਨਾਲ ਸਰਵੇਖਣ ਕਰਨ ਲਈ ਪੂਰੇ ਦੇਸ਼ ’ਚੋਂ 500 ਤੋਂ ਵੱਧ ਟੀਮਾਂ ਪੱਛਮੀ ਬੰਗਾਲ ’ਚ ਤਾਇਨਾਤ ਕੀਤੀਆਂ ਹਨ।

ਉਨ੍ਹਾਂ ਨੇ ਆਖਿਆ, ‘‘ਤੁਹਾਨੂੰ ਖ਼ੁਦ ਜਾਂਚ ਕਰਨੀ ਚਾਹੀਦੀ ਹੈ ਕਿ ਤੁਹਾਡਾ ਨਾਮ ਹੁਣ ਵੋਟਰ ਸੂਚੀ ਵਿੱਚ ਹੈ ਜਾਂ ਇਹ ਵੋਟਰ ਸੂਚੀ ਵਿੱਚੋਂ ਕੱਟ ਦਿੱਤਾ ਗਿਆ ਹੈ। ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਹਾਡੇ ਕੋਲ ਆਧਾਰ ਕਾਰਡ ਹੈ।’’
ਮਮਤਾ ਬੈਨਰਜੀ ਨੇ ਕਿਹਾ, ‘‘ਮੈਂ ਜਦੋਂ ਤੱਕ ਜ਼ਿੰਦਾ ਹਾਂ ਕਿਸੇ ਨੂੰ ਵੀ ਲੋਕਾਂ ਦਾ ਵੋਟ ਦਾ ਅਧਿਕਾਰ ਨਹੀਂ ਖੋਹਣ ਦੇਵਾਂਗੀ।’’ ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਸੂੁਬਾ ਸਰਕਾਰ ਦੇ ਅਧਿਕਾਰੀਆਂ ਨੂੰ ਧਮਕਾ ਰਿਹਾ ਹੈ। ਬੈਨਰਜੀ ਨੇ ਦਾਅਵਾ ਕੀਤਾ, ‘‘ ਚੋਣ ਕਮਿਸ਼ਨ ਸਾਡੇ ਅਧਿਕਾਰੀਆਂ ਨੂੰ ਧਮਕਾ ਰਿਹਾ ਹੈ। ਇਸ ਦਾ ਅਧਿਕਾਰ ਖੇਤਰ ਸਿਰਫ ਚੋਣਾਂ ਦੌਰਾਨ ਤਿੰਨ ਮਹੀਨਿਆਂ ਤੱਕ ਹੈ, ਪੂਰਾ ਸਾਲ ਨਹੀਂ।’’
ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ਆਜ਼ਾਦੀ ਦੀ ਲੜਾਈ ’ਚ ਬੰਗਾਲੀਆਂ ਪਾਏ ਗਏ ਯੋਗਦਾਨ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਮਤਾ ਬੈਨਰਜੀ ਨੇ ਕਿਹਾ, ‘‘ਜੇਕਰ ਬੰਗਾਲੀ ਭਾਸ਼ਾ ਨਹੀਂ ਹੈ ਤਾਂ national anthem and national song ਕਿਹੜੀ ਭਾਸ਼ਾ ਵਿੱਚ ਲਿਖੇ ਗਏ ਹਨ? ਉਹ ਲੋਕ ਚਾਹੁੰਦੇ ਨੇ ਆਜ਼ਾਦੀ ਦੀ ਲੜਾਈ ’ਚ ਬੰਗਾਲੀਆਂ ਵੱਲੋਂ ਨਿਭਾਈ ਭੂਮਿਕਾ ਨੂੰ ਭੁਲਾ ਦੇਈਏ। ਅਸੀਂ ਇਸ ਭਾਸ਼ਾਈ ਅਤਿਵਾਦ ਨੂੰ ਸਹਿਣ ਨਹੀਂ ਕਰਾਂਗੇ।’’