ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ ਡਿਪੂ ਦੀ ਮੀਟਿੰਗ ਹੋਈ।

ਪਟਿਆਲਾ- ਅੱਜ ਮਿਤੀ 10—05—2025 ਨੂੰ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ ਡਿਪੂ ਦੀ ਮੀਟਿੰਗ ਹੋਈ। ਜਿਸ ਵਿੱਚ ਅਜੋਕੇ ਹਾਲਾਤ ਅਤੇ ਦੇਸ਼ ਦੀ ਮੌਜੂਦਾ ਸਥਿਤੀ ਤੇ ਵਿਚਾਰ ਕੀਤੀ ਗਈ ਅਤੇ ਸੁਰੱਖਿਆ ਕਰਮਚਾਰੀਆਂ ਦੀ ਚੜ੍ਹਦੀ ਕਲਾ ਲਈ ਮਤਾ ਪਾਸ ਕੀਤਾ ਅਤੇ ਦੇਸ਼ ਪ੍ਰਤੀ ਆਪਣੀ ਪੂਰੀ ਪ੍ਰਤੀਵੱਧਤਾ ਜਾਹਰ ਕੀਤੀ। ਮੌਜੂਦਾ ਸੁਰੱਖਿਆ ਹਾਲਾਤਾਂ ਅਤੇ ਹੰਗਾਮੀ ਪੋਜੀਸ਼ਨ ਨੂੰ ਮੁੱਖ ਰੱਖਦੇ ਹੋਏ ਮਿਤੀ 12—05—2025 ਨੂੰ ਹੋਣ ਵਾਲੀ ਮਹੀਨਾਵਾਰ ਮੀਟਿੰਗ ਰੱਦ ਕਰ ਦਿੱਤੀ ਹੈ।

ਅੱਜ ਦੀ ਮੀਟਿੰਗ ਵਿੱਚ ਸਰਵ ਸ੍ਰੀ ਜ਼ੋਗਿੰਦਰ ਸਿੰਘ ਪ੍ਰਧਾਨ, ਸ਼ਿਵ ਕੁਮਾਰ, ਬਲਵੰਤ ਸਿੰਘ ਖਜਾਨਚੀ, ਬਖਸ਼ੀਸ਼ ਸਿੰਘ ਦਫਤਰ ਸਕੱਤਰ, ਅਸ਼ੋਕ ਕੁਮਾਰ ਸ਼ਰਮਾ, ਸੰਤ ਰਾਮ, ਰਮੇਸ਼ ਸ਼ਰਮਾ, ਸੁਖਦੇਵ ਸਿੰਘ ਭੁਪਾ, ਵੀਰ ਸਿੰਘ, ਤਰਲੋਕ ਸਿੰਘ ਅਤੇ ਜਰਨੈਲ ਸਿੰਘ ਹਾਜਰ ਸਨ। ਇਸ ਮੀਟਿੰਗ ਵਿੱਚ ਦੇਸ਼ ਕੌਮ ਅਤੇ ਸੈਨਿਕਾਂ ਪ੍ਰਤੀ ਆਪਣੀ ਪ੍ਰਤੀ ਵੱਧਤਾ ਜਾਹਰ ਕਰਦੇ ਹੋਏ ਆਪਣੀ ਪੂਰੀ ਮਦਦ ਦਾ ਭਰੋਸਾ ਦਿੱਤੇ ਹੋਏ ਹਾਜਰ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਮੀਟਿੰਗ ਸਮਾਪਤ ਕੀਤੀ।