ਕਮਾਂਡੋ ਨੂੰ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਟ੍ਰੇਨਿੰਗ ਕਰਵਾਈ।

ਪਟਿਆਲਾ- ਡਿਪਟੀ ਕਮਿਸ਼ਨਰ ਪਟਿਆਲਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜ਼ਿਲਾ ਕਮਾਂਡਰ ਗੁਰਲਵਦੀਪ ਸਿੰਘ ਦੀ ਅਗਵਾਈ ਹੇਠ, ਜ਼ਿਲੇ ਦੇ ਵਿਦਿਆਰਥੀਆਂ, ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਜੰਗਾਂ ਦੌਰਾਨ ਗੈਸਾਂ ਧੂੰਏਂ ਤੋਂ ਬਚਣ ਅਤੇ ਕੀਮਤੀ ਜਾਨਾਂ ਬਚਾਉਣ ਦੀ ਟ੍ਰੇਨਿੰਗ ਜ਼ੰਗੀ ਪੱਧਰ ਤੇ ਦਿੱਤੀ ਜਾ ਰਹੀ ਹੈ।

ਪਟਿਆਲਾ- ਡਿਪਟੀ ਕਮਿਸ਼ਨਰ ਪਟਿਆਲਾ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਜ਼ਿਲਾ ਕਮਾਂਡਰ ਗੁਰਲਵਦੀਪ ਸਿੰਘ ਦੀ ਅਗਵਾਈ ਹੇਠ, ਜ਼ਿਲੇ ਦੇ ਵਿਦਿਆਰਥੀਆਂ, ਨਾਗਰਿਕਾਂ ਅਤੇ ਕਰਮਚਾਰੀਆਂ ਨੂੰ ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਜੰਗਾਂ ਦੌਰਾਨ ਗੈਸਾਂ ਧੂੰਏਂ ਤੋਂ ਬਚਣ ਅਤੇ ਕੀਮਤੀ ਜਾਨਾਂ ਬਚਾਉਣ ਦੀ ਟ੍ਰੇਨਿੰਗ ਜ਼ੰਗੀ ਪੱਧਰ ਤੇ ਦਿੱਤੀ ਜਾ ਰਹੀ ਹੈ। 
ਇਸੇ ਸਬੰਧ ਵਿੱਚ ਪੰਜਾਬ ਪੁਲਿਸ ਕਮਾਂਡੋ ਟ੍ਰੇਨਿੰਗ ਸੇਂਟਰ ਬਹਾਦਰਗੜ੍ਹ ਵਿਖੇ 100 ਦੇ ਕਰੀਬ ਕਮਾਂਡੋ ਨੂੰ ਟ੍ਰੇਨਿੰਗ ਦੇਣ ਹਿੱਤ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਅਤੇ ਪਲਾਟੂਨ ਕਮਾਂਡਰ ਤਰਵਿੰਦਰ ਸਿੰਘ ਪਹੁੰਚੇ।
 ਕਮਾਂਡੋ ਨੂੰ ਦਸਿਆ ਗਿਆ ਕਿ ਹਾਦਸਿਆਂ ਦੁਰਘਟਨਾਵਾਂ ਅਤੇ ਦੌਰੇ ਆਦਿ ਪੈਣ ਤੇ ਸਾਹ ਕਿਰਿਆ ਦਿਲ ਦੀ ਧੜਕਣ ਦੇ ਬੰਦ ਹੋਣ, ਦਿਮਾਗ ਨੂੰ ਕੁੱਝ ਮਿੰਟ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣ ਅਤੇ ਵੱਧ ਖੂਨ ਨਿਕਲਣ ਗਲੇ ਵਿੱਚ ਬਾਹਰੀ ਚੀਜ਼ ਦੇ ਫਸਣ ਕਾਰਨ, ਪੀੜਤਾਂ ਦੀ ਕੁੱਝ ਮਿੰਟਾਂ ਵਿੱਚ ਮੌਤਾਂ ਹੋ ਜਾਂਦੀਆਂ ਹਨ। ਉਨ੍ਹਾਂ ਨੇ ਪ੍ਰੈਕਟਿਕਲ ਕਰਵਾਕੇ ਦਸਿਆ ਕਿ ਬੇਹੋਸ਼, ਜ਼ਖਮੀ, ਦਿਲ ਜਾ ਮਿਰਗੀ ਦੇ ਦੌਰੇ ਸਮੇਂ, ਗੈਸਾਂ ਧੂੰਏਂ ਪਾਣੀ ਮੱਲਵੇ ਵਿੱਚੋ ਰੈਸਕਿਯੂ ਕੀਤੇ ਪੀੜਤਾਂ ਨੂੰ ਵੈਟੀਲੈਟਰ ਜਾਂ ਰਿਕਵਰੀ ਪੁਜਿਸਨ ਵਿਚ ਲਿਟਾ ਕੇ ਰਖਣਾ ਚਾਹੀਦਾ ਹੈ। ਪੀੜਤਾਂ ਦੀ ਏ ਬੀ ਸੀ ਡੀ ਕਰੋ। 
ਪਰ ਪਾਣੀ ਪਿਲਾਉਣਾ, ਹੱਥਾਂ ਪੈਰਾਂ ਦੀ ਮਾਲਸ਼ ਕਰਨੀ ਅਤੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਨਾ ਨੁਕਸਾਨਦਾਇਕ ਹੈ। ਦਿਲ, ਦਿਮਾਗ, ਸਾਹ ਕਿਰਿਆ ਬੰਦ ਹੋਣ ਤੇ ਸੀ ਪੀ ਆਰ ਜਾਂ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕਰਨ ਦੇ ਢੰਗ ਤਰੀਕੇ ਪ੍ਰੈਕਟਿਕਲ ਕਰਵਾਕੇ ਦਸੇ। ਡੀ ਐਸ ਪੀ ਸ਼੍ਰੀ ਹਰਦੀਪ ਸਿੰਘ ਬਡੂੰਗਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਐਮਰਜੈਂਸੀ ਆਵਾਜਾਈ ਹਾਦਸਿਆਂ, ਜੰਗਾਂ ਮਹਾਂਮਾਰੀਆਂ ਅਤੇ ਆਪਦਾਵਾਂ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਘਟਨਾਵਾਂ ਵਾਲੀਆਂ ਥਾਵਾਂ ਤੇ ਤੁਰੰਤ ਦਿੱਤੀ ਫਸਟ ਏਡ, ਸੀ ਪੀ ਆਰ ਅਤੇ ਸਬੰਧਤ ਵਿਧੀਆਂ ਹੀ ਮਦਦਗਾਰ ਸਾਬਿਤ ਹੁੰਦੀ ਹੈ। 
ਉਨ੍ਹਾਂ ਨੇ ਕਿਹਾ ਕਿ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ, ਠੀਕ ਜਾਣਕਾਰੀ ਲਈ ਕੰਟਰੋਲ ਰੂਮ ਨੂੰ ਸਪੰਰਕ ਕਰੋ। ਲਾਵਾਰਿਸ ਚੀਜ਼ਾਂ, ਖਿਡੋਣਿਆ ਗਿਰੇ ਹੋਏ ਮੋਬਾਈਲ ਪਰਸ ਡਬਿਆਂ ਨੂੰ ਚੁਕਣ ਦੀ ਥਾਂ ਤੁਰੰਤ ਪੂਰੀ ਸੂਚਨਾ ਕੰਟਰੋਲ ਰੂਮ ਜਾਂ 112 ਨੰਬਰ ਤੇ ਦਿੱਤੀ ਜਾਵੇ। ਪ੍ਰਸ਼ਾਸਨ ਪੁਲਿਸ ਸਰਕਾਰਾਂ ਵਲੋਂ ਦਿਤੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ। ਉਨ੍ਹਾਂ ਨੇ ਦੱਸਿਆ ਕਿ ਕਾਕਾ ਰਾਮ ਵਰਮਾ, ਜ਼ੋ ਸੀਨੀਅਰ ਸਿਟੀਜਨ ਹੁੰਦੇ ਹੋਏ ਵੀ ਨਿਸ਼ਕਾਮ ਸੇਵਾ ਭਾਵਨਾ ਨਾਲ ਪਿਛਲੇ 45 ਸਾਲਾਂ ਤੋਂ ਵਿਦਿਆਰਥੀਆਂ, ਅਧਿਆਪਕਾਂ, ਪੁਲਿਸ ਫੈਕਟਰੀ ਕਰਮਚਾਰੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੇਡਿਟਜ ਨੂੰ ਟ੍ਰੇਨਿੰਗ ਦੇ ਰਹੇ ਹਨ।