ਬਲੈਕਆਊਟ ਦੌਰਾਨ ਫੇਜ਼ 4 ਵਿੱਚ ਲੱਗੀਆਂ ਸੋਲਰ ਲਾਈਟਾਂ ਬੰਦ ਨਾ ਹੋਣ ਕਾਰਨ ਤੰਗ ਹੋਏ ਲੋਕ

ਐਸ.ਏ.ਐਸ. ਨਗਰ, 9 ਮਈ- ਬੀਤੀ ਰਾਤ ਹੋਏ ਬਲੈਕਆਊਟ ਦੌਰਾਨ ਸਥਾਨਕ ਫੇਜ਼ 4 ਵਿੱਚ ਲੱਗੀਆਂ ਸੋਲਰ ਲਾਈਟਾਂ ਬੰਦ ਨਹੀਂ ਹੋਈਆਂ, ਜਿਸ ਤੋਂ ਬਾਅਦ ਵਸਨੀਕਾਂ ਵਲੋਂ ਬਿਜਲੀ ਵਿਭਾਗ ਨਾਲ ਸੰਪਰਕ ਕੀਤਾ ਗਿਆ, ਪਰੰਤੂ ਵਿਭਾਗ ਵਲੋਂ ਅਗਲੇ ਦਿਨ ਕਾਰਵਾਈ ਕਰਨ ਬਾਰੇ ਕਿਹਾ ਗਿਆ, ਜਿਸ ’ਤੇ ਵਸਨੀਕਾਂ ਵਲੋਂ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੋਹਲ ਨਾਲ ਸੰਪਰਕ ਕੀਤਾ ਗਿਆ।

ਸ. ਸੋਹਲ ਨੇ ਦੱਸਿਆ ਕਿ ਫੇਜ਼ 4 ਵਿੱਚ ਸੋਲਰ ਸਟ੍ਰੀਟ ਲਾਈਟਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦੋ ਦਿਨਾਂ ਤੋਂ ਬਲੈਕਆਊਟ ਦਾ ਹੁਕਮ ਹੋ ਰਿਹਾ ਹੈ, ਪਰੰਤੂ ਸੋਲਰ ਲਾਈਟਾਂ ਲਗਾਤਾਰ ਚੱਲ ਰਹੀਆਂ ਹਨ। ਲੋਕਾਂ ਦੀ ਮੰਗ ਸੀ ਕਿ ਇਹ ਲਾਈਟਾਂ ਵੀ ਬੰਦ ਕੀਤੀਆਂ ਜਾਣ, ਤਾਂ ਜੋ ਬਲੈਕਆਊਟ ਦੇ ਹੁਕਮਾਂ ਦੀ ਪਾਲਣਾ ਹੋਵੇ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਨੂੰ ਬਲੈਕਆਊਟ ਦੌਰਾਨ ਉਨ੍ਹਾਂ ਵਲੋਂ ਇਸ ਸੰਬੰਧੀ ਨਗਰ ਨਿਗਮ ਦੇ ਐਕਸੀਅਨ ਨਾਲ ਸੰਪਰਕ ਕਰਕੇ ਲੋਕਾਂ ਦੀ ਮੰਗ ਅਨੁਸਾਰ ਇਹ ਲਾਈਟਾਂ ਬੰਦ ਕਰਨ ਲਈ ਕਿਹਾ, ਤਾਂ ਉਨ੍ਹਾਂ ਵਲੋਂ ਕਿਹਾ ਗਿਆ ਕਿ ਸਵੇਰੇ ਲਾਈਟਾਂ ਪੱਕੇ ਤੌਰ ’ਤੇ ਬੰਦ ਕਰ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਲੋਕਾਂ ਦੇ ਦਬਾਅ ਪਾਉਣ ’ਤੇ ਰਾਤ ਨੂੰ ਹੀ ਇਲੈਕਟ੍ਰੀਸ਼ੀਅਨ ਨੂੰ ਬੁਲਾ ਕੇ ਲਾਈਟਾਂ ਬੰਦ ਕਰਵਾ ਦਿੱਤੀਆਂ ਗਈਆਂ, ਤਾਂ ਜੋ ਬਲੈਕਆਊਟ ਨੂੰ ਮੁਕੰਮਲ ਕੀਤਾ ਜਾਵੇ।
ਇਸ ਮੌਕੇ ਹਰਬੰਤ ਸਿੰਘ ਠੇਕੇਦਾਰ, ਅਜੈ ਕੁਮਾਰ, ਗੁਰਵਿੰਦਰ ਸਿੰਘ, ਕਰਨ ਜੌਹਰ, ਜੌਨੀ ਆਦਿ ਹਾਜ਼ਰ ਸਨ।