
ਪੰਜਾਬ ਪੁਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੇ ਵਿਸ਼ਵ ਦਮਾ ਦਿਵਸ ਸਬੰਧੀ ਸੈਮੀਨਾਰ ਕਰਵਾਇਆ
ਐਸ ਏ ਐਸ ਨਗਰ, 6 ਮਈ- ਪੰਜਾਬ ਪੁਲੀਸ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਇਕਾਈ ਦੀ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ (ਸੇਵਾਮੁਕਤ) ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਜ਼ਿਲ੍ਹਾ ਦਫਤਰ ਥਾਣਾ ਕੰਪਲੈਕਸ ਫੇਜ਼-11 ਵਿਖੇ ਹੋਈ।
ਐਸ ਏ ਐਸ ਨਗਰ, 6 ਮਈ- ਪੰਜਾਬ ਪੁਲੀਸ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਇਕਾਈ ਦੀ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ (ਸੇਵਾਮੁਕਤ) ਦੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੇ ਜ਼ਿਲ੍ਹਾ ਦਫਤਰ ਥਾਣਾ ਕੰਪਲੈਕਸ ਫੇਜ਼-11 ਵਿਖੇ ਹੋਈ।
ਮੀਟਿੰਗ ਦੇ ਵੇਰਵਿਆਂ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਦਲਜੀਤ ਸਿੰਘ ਇੰਸਪੈਕਟਰ (ਸੇਵਾਮੁਕਤ) ਨੇ ਦੱਸਿਆ ਕਿ ਐਸੋਸੀਏਸ਼ਨ ਦੇ ਉਪਰਾਲੇ ਤਹਿਤ ਐਸੋਸੀਏਸ਼ਨ ਦੇ ਜ਼ਿਲ੍ਹਾ ਦਫਤਰ ਵਿੱਚ ਵਿਸ਼ਵ ਦਮਾ ਦਿਵਸ ਤੇ ਇੱਕ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਕਲੀਅਰ ਮੈਡੀ ਹੈਲਥ ਕੇਅਰ ਹਸਪਤਾਲ ਤੋਂ ਡਾਕਟਰ ਰੂਪਾਲੀ ਲਹੋਰੀਆ, ਡਾਕਟਰ ਹੇਮੰਤ ਜਨਰਲ ਸਰਜਨ ਤੇ ਹਰੀਸ਼ ਸ਼ਰਮਾ ਮਾਰਕੀਟਿੰਗ ਹੈਡ ਨੇ ਮੈਡੀਕਲ ਫੀਲਡ ਨਾਲ ਸੰਬੰਧਿਤ ਸਮੱਸਿਆਵਾਂ, ਬਿਮਾਰੀ ਅਤੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਕਲੀਅਰ ਮੈਡੀ ਹੈਲਥ ਕੇਅਰ ਹਸਪਤਾਲ ਬਾਹਰ ਹਸਪਤਾਲ ਕੰਪਲੈਕਸ ਖਰੜ ਦੇ ਵਿੱਚ ਚਲਾਏ ਜਾ ਰਿਹਾ ਹੈ। ਇਸ ਮੌਕੇ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਸੇਵਾ ਮੁਕਤ ਮੁਲਾਜ਼ਮਾਂ ਨੂੰ ਪੰਜਾਬ ਪੁਲੀਸ ਦੇ ਨਾਲ ਐਮਓਯੂ ਰਾਹੀਂ ਤਿਆਰ ਹੋਏ ਸਮਝੌ
ਸਮਝੌਤੇ ਤਹਿਤ ਸਤਿਕਾਰ ਕਾਰਡ ਵੀ ਦਿੱਤਾ ਗਿਆ। ਇਸ ਕਾਰਡ ਰਾਹੀਂ ਪੈਨਸ਼ਨਰਜ਼ ਉਕਤ ਹਸਪਤਾਲ ਵਿੱਚ ਰਿਆਇਤਾਂ ਦੇ ਅਧਾਰ ਤੇ ਆਪਣਾ ਇਲਾਜ ਕਰਵਾ ਸਕਣਗੇ।
ਮੀਟਿੰਗ ਦੇ ਅਖੀਰ ਵਿੱਚ ਸੇਵਾਮੁਕਤ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ ਗਈ।
ਇਸ ਮੌਕੇ ਸਤਨਾਮ ਸਿੰਘ, ਧਰਮ ਸਿੰਘ ਦੋਵੇਂ (ਸੇਵਾਮੁਕਤ ਡੀਐਸਪੀ), ਸਵਰਨ ਸਿੰਘ (ਸੇਵਾਮੁਕਤ ਐਸਪੀ), ਚੈਨ ਸਿੰਘ (ਸੇਵਾਮੁਕਤ ਥਾਣੇਦਾਰ), ਰਤਨ ਸਿੰਘ (ਸੇਵਾਮੁਕਤ ਇੰਸਪੈਕਟਰ), ਰਘਬੀਰ ਸਿੰਘ (ਸੇਵਾਮੁਕਤ ਥਾਣੇਦਾਰ), ਮਨਮੋਹਨ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਦੇਸੂ ਮਾਜਰਾ, ਜਸਮੇਰ ਸਿੰਘ ਮੌਜਪੁਰ ਸਾਰੇ (ਸੇਵਾਮੁਕਤ ਇੰਸਪੈਕਟਰ), ਹਰਪਿੰਦਰ ਕੁਮਾਰ, ਪ੍ਰਕਾਸ਼ ਚੰਦ, ਪਰਮਜੀਤ ਸਿੰਘ ਸੀਲ, ਪਾਲ ਸਿੰਘ, ਅਮਰ ਸਿੰਘ ਪਰਾਗਪੁਰ, ਗੁਰਨਾਮ ਸਿੰਘ ਸਾਰੇ (ਸੇਵਾਮੁਕਤ ਥਾਣੇਦਾਰ) ਹਾਜ਼ਰ ਸਨ। ਮੀਟਿੰਗ ਦੀ ਸਮਾਪਤੀ ਉੱਤੇ ਸੇਵਾਮੁਕਤ ਇੰਸਪੈਕਟਰ ਪਰਮਜੀਤ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ, ਡਾਕਟਰਾਂ ਅਤੇ ਮੈਡੀਕਲ ਟੀਮਾਂ ਦਾ ਧੰਨਵਾਦ ਕੀਤਾ।
