ਮੁਹਾਲੀ ਪੁਲੀਸ ਵਲੋਂ ਵਾਹਨ ਚੋਰ ਗਿਰੋਹ ਦਾ ਮੁੱਖ ਮੁਲਜ਼ਮ ਕਾਬੂ

ਐਸ ਏ ਐਸ ਨਗਰ, 6 ਮਈ- ਮੁਹਾਲੀ ਪੁਲੀਸ ਦੀ ਸਨੇਟਾ ਚੌਂਕੀ ਦੇ ਇੰਚਾਰਜ ਓਮ ਪ੍ਰਕਾਸ਼ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਬੀਤੀ 3 ਮਈ ਨੂੰ ਬਦਮਾਸ਼ਾਂ ਵੱਲੋਂ 2 ਕੈਂਟਰ 709 ਗੱਡੀਆਂ ਜਿਨ੍ਹਾਂ ਵਿੱਚ ਫਿਲਮਾਂ ਦੀ ਸ਼ੂਟਿੰਗ ਦਾ ਕੀਮਤੀ ਸਾਮਾਨ (ਕਰੀਬ ਚਾਲੀ ਲੱਖ ਰੁਪਏ) ਦਾ ਸੀ ਚੋਰੀ ਕਰਕੇ ਲੈ ਗਏ। ਡੀ ਐਸ ਪੀ ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਚੋਰੀ ਹੋਏ ਕੈਂਟਰਾਂ ਵਿੱਚੋਂ ਇੱਕ ਕੈਂਟਰ ਵਿੱਚ ਜੀਪੀਐਸ ਲੱਗਾ ਹੋਇਆ ਸੀ। ਇਸ ਸੰਬੰਧੀ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕੀਤੀ ਅਤੇ ਜੀਪੀਐਸ ਮੁਤਾਬਕ ਰਾਏਕੋਟ ਤੋਂ ਬਰਨਾਲਾ ਰੋਡ ਤੇ ਗੱਡੀ ਖੜੀ ਦਿਖਾਈ ਦੇ ਰਹੀ ਸੀ।

ਐਸ ਏ ਐਸ ਨਗਰ, 6 ਮਈ- ਮੁਹਾਲੀ ਪੁਲੀਸ ਦੀ ਸਨੇਟਾ ਚੌਂਕੀ ਦੇ ਇੰਚਾਰਜ ਓਮ ਪ੍ਰਕਾਸ਼ ਦੀ ਅਗਵਾਈ ਵਿੱਚ ਪੁਲੀਸ ਟੀਮ ਨੇ ਬੀਤੀ 3 ਮਈ ਨੂੰ ਬਦਮਾਸ਼ਾਂ ਵੱਲੋਂ 2 ਕੈਂਟਰ 709 ਗੱਡੀਆਂ ਜਿਨ੍ਹਾਂ ਵਿੱਚ ਫਿਲਮਾਂ ਦੀ ਸ਼ੂਟਿੰਗ ਦਾ ਕੀਮਤੀ ਸਾਮਾਨ (ਕਰੀਬ ਚਾਲੀ ਲੱਖ ਰੁਪਏ) ਦਾ ਸੀ ਚੋਰੀ ਕਰਕੇ ਲੈ ਗਏ।
ਡੀ ਐਸ ਪੀ ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਚੋਰੀ ਹੋਏ ਕੈਂਟਰਾਂ ਵਿੱਚੋਂ ਇੱਕ ਕੈਂਟਰ ਵਿੱਚ ਜੀਪੀਐਸ ਲੱਗਾ ਹੋਇਆ ਸੀ। ਇਸ ਸੰਬੰਧੀ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕੀਤੀ ਅਤੇ ਜੀਪੀਐਸ ਮੁਤਾਬਕ ਰਾਏਕੋਟ ਤੋਂ ਬਰਨਾਲਾ ਰੋਡ ਤੇ ਗੱਡੀ ਖੜੀ ਦਿਖਾਈ ਦੇ ਰਹੀ ਸੀ।
ਉਹਨਾਂ ਦੱਸਿਆ ਕਿ ਜਦੋਂ ਪੁਲੀਸ ਟੀਮ ਉਸ ਥਾਂ ਨਿਸ਼ਾਨਦੇਹੀ ਤੇ ਪੁੱਜ ਕੇ ਗੱਡੀ ਦੀ ਭਾਲ ਕੀਤੀ ਤਾਂ ਮੁਦਈ ਦੇ ਫੋਨ ਤੇ ਬੈਟਰੀ ਡਿਸਕਨੈਕਟ ਦਾ ਸੰਦੇਸ਼ ਆਉਣ ਲੱਗ ਪਿਆ। ਜਿਸਤੇ ਪਤਾ ਲੱਗਾ ਕਿ ਚੋਰਾਂ ਨੇ ਜੀਪੀਐਸ ਉਖਾੜ ਦਿੱਤਾ ਹੈ। ਫਿਰ ਮੁਦਈ ਵੱਲੋਂ ਦੱਸੇ ਇੱਕ ਨੰਬਰ ਮੁਤਾਬਕ ਸਾਇਬਰ ਦੀ ਹੈਲਪ ਰਾਹੀਂ ਲੋਕੇਸ਼ਨ ਪਤਾ ਕਰਕੇ ਪਹਿਲਾਂ ਧਰਮਕੋਟ ਫਿਰ ਮੋਗਾ ਮੰਡੀ ਨਿਹਾਲ ਸਿੰਘ ਵਾਲਾ ਤੋਂ ਮੁੱਖ ਮੁਲਜ਼ਮ ਨਵਜੋਤ ਸਿੰਘ ਉਰਫ ਨਵੀ ਉਰਫ ਜੈਤਾ ਵਾਸੀ ਮਧੇ ਰੋਡ, ਨੇੜੇ ਸਰਕਾਰੀ ਸਕੂਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੂੰ ਗ੍ਰਿਫਤਾਰ ਕੀਤਾ ਤੇ ਉਸਨੂੰ ਇਲਾਕਾ ਮੈਜਿਸਟ੍ਰੇਟ ਸ੍ਰੀਮਤੀ ਸਵੇਤਾ ਦਾਸ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਅੱਜ ਮੁਲਜ਼ਮ ਦੀ ਨਿਸ਼ਾਨਦੇਹੀ ਤੇ ਅਨਾਜ ਮੰਡੀ ਨਿਹਾਲ ਸਿੰਘ ਵਾਲਾ ਤੋਂ ਦੋਵੇਂ ਕੈਂਟਰ (ਸਾਮਾਨ ਦੇ ਭਰੇ ਹੋਏ) ਬਰਾਮਦ ਕੀਤੇ। ਇਸਦੇ ਨਾਲ ਹੀ ਵਾਰਦਾਤ ਵਿੱਚ ਵਰਤੀ ਥਾਰ ਜਿਸਨੂੰ ਟੈਂਪਰੇਰੀ ਨੰਬਰੀ ਲੱਗਾ ਹੋਇਆ ਸੀ ਵੀ ਬਰਾਮਦ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਕੀਤਾ ਜਾਵੇਗਾ। ਉਸਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਮੁਲਜ਼ਮਾਂ ਵਿੱਚ 7 ਬਾਊਂਸਰ ਅਤੇ 3 ਹੋਰ ਫਿਲਮੀ ਲਾਈਨ ਵਿੱਚ ਕੰਮ ਕਰਨ ਵਾਲੇ ਵਿਅਕਤੀ ਹਨ, ਜਿਨ੍ਹਾਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ।