ਨਗਰ ਨਿਗਮ ਵਲੋਂ ਪੂਰੇ ਸ਼ਹਿਰ ਵਿੱਚ ਪਹਿਲ ਦੇ ਆਧਾਰ ਤੇ ਕਰਵਾਏ ਜਾ ਰਹੇ ਹਨ ਲੋੜੀਂਦੇ ਵਿਕਾਸ ਕਾਰਜ - ਮੇਅਰ ਜੀਤੀ ਸਿੱਧੂ

ਐਸ ਏ ਐਸ ਨਗਰ, 6 ਮਈ-ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਨਗਰ ਨਿਗਮ ਵਲੋਂ ਪੂਰੇ ਸ਼ਹਿਰ ਵਿੱਚ ਪਹਿਲ ਦੇ ਆਧਾਰ ਤੇ ਲੋੜੀਂਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਮੁਹਾਲੀ ਦੇ ਫੇਜ਼ 2 ਅਤੇ 4 ਵਿੱਚ ਪੈਂਦੇ ਵਾਰਡ ਨੰਬਰ 4 ਅਤੇ 5 ਵਿੱਚ ਅੰਦਰੂਨੀ ਅਤੇ ਬਾਹਰੀ ਸੜਕਾਂ ਦੀ ਰੀ-ਕਾਰਪੈਟਿੰਗ ਦੇ ਕੰਮ ਦਾ ਉਦਘਾਟਨ ਕਰਨ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹਨਾਂ ਦੋਹਾਂ ਵਾਰਡਾਂ ਦੀਆਂ ਸਮੁੱਚੀਆਂ ਸੜਕਾਂ ਨੂੰ ਦੁਬਾਰਾ ਤੋਂ ਪੁਟ ਕੇ ਨਵੇਂ ਸਿਰੇਓਂ ਰੀ-ਕਾਰਪੈਟਿੰਗ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਦੋਹਾਂ ਵਾਰਡਾਂ ਦੀਆਂ ਸੜਕਾਂ ਉੱਤੇ 79-79 ਲੱਖ ਰੁਪਏ ਖਰਚ ਕੀਤੇ ਜਾਣਗੇ।

ਉਹਨਾਂ ਇਸ ਮੌਕੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਇਸ ਕੰਮ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ ਅਤੇ ਕਿਸੇ ਤਰ੍ਹਾਂ ਦੀ ਕਮੀ ਪੈਣ ਨਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਕੁਆਲਿਟੀ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਵਾਰਡ ਨੰਬਰ ਦੋ ਕੌਂਸਲਰ ਰਜਿੰਦਰ ਰਾਣਾ, ਵਾਰਡ ਨੰਬਰ 5 ਦੀ ਕੌਂਸਲਰ ਰੁਪਿੰਦਰ ਕੌਰ ਰੀਨਾ, ਦੋਵੇਂ ਵਾਰਡਾਂ ਦੇ ਪਤਵੰਤੇ ਨਵੀ ਸੰਧੂ, ਪਰਮਜੀਤ ਸਿੰਘ ਚੋਹਾਨ, ਹਰਜੀਤ ਸਿੰਘ, ਜਗਵਿੰਦਰ ਸਿੰਘ ਜੰਗਾ, ਜਤਿੰਦਰ ਸਿੰਘ ਸੋਢੀ, ਰਵਿੰਦਰ ਸਿੰਘ ਰਵੀ, ਸੁਖਪਾਲ ਸਿੰਘ, ਬਿੰਦੂ ਗੁਪਤਾ, ਲਖਵਿੰਦਰ ਸਿੰਘ ਪਿੰਕੀ, ਸੁਖਦੀਪ ਸਿੰਘ, ਹੇਮਦੀਪ ਸਿੰਘ, ਸੁਰਿੰਦਰ ਸਿੰਘ ਸੋਢੀ, ਚਰਨਜੀਤ ਸਿੰਘ ਨਾਰੰਗ ਅਤੇ ਦੇਸਰਾਜ ਗੁਪਤਾ ਵੀ ਹਾਜ਼ਰ ਸਨ।