
ਪਟਿਆਲਾ ਸੋਸਾਇਟੀ ਵੱਲੋਂ ਮਹਿੰਦਰਾ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਨਮਾਨ, 25 ਸਾਲਾਂ ਦੇ ਸੇਵਾ ਯੋਗੀ ਕੰਮਾਂ ਦੀ ਪ੍ਰਸ਼ੰਸਾ
ਪਟਿਆਲਾ- ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ 25 ਸਾਲਾਂ ਤੋਂ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਅੱਖਾ ਦੇ ਚੇਕਅੱਪ ਕੈਂਪ, ਖੂਨਦਾਨ ਕੈਂਪ, ਬੱਚਿਆਂ ਦੀ ਹੋਸਲਾਂ ਹਫਜਾਈ, ਸਟੇਸ਼ਨਰੀ ਵੰਡਣਾ, ਮੈਡੀਕਲ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ। ਮਹਿੰਦਰਾ ਕਾਲਜ ਸ਼ਹਿਰ ਦਾ 150 ਸਾਲਾ ਪੁਰਾਣਾ ਅਤੇ ਵਧਿਆ ਕਾਲਜ ਹੈ। ਇਸ ਦੇ ਸਹਿਯੋਗ ਨਾਲ ਅਧਿਆਪਕਾਂ ਅਤੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਪੋ੍ਰ. ਮਨਿੰਦਰ ਕੌਰ ਸਿੱਧੂ ਪ੍ਰਿੰਸੀਪਲ ਕਾਲਜ ਨੂੰ ਹੋਰ ਵੀ ਵਧਿਆ ਬਣਾਉਣ ਦੇ ਉਪਰਾਲੇ ਕਰ ਰਹੇ ਹਨ। ਕਾਲਜ ਦੇ 150 ਸਾਲਾ ਵਿੱਚ ਆਉਣ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਪ੍ਰੋ. ਡਾ. ਅਮ੍ਰਿਤ ਸਮਰਾ ਦੀ ਮਿਹਨਤ ਸਦਕਾ ਪ੍ਰੋਗਰਾਮ ਬਹੁਤ ਸਫਲ ਰਿਹਾ। ਪ੍ਰੋ. ਮਨਿੰਦਰ ਕੌਰ ਸਿੱਧੂ ਦਾ ਸੋਸਾਇਟੀ ਵੱਲੋਂ ਸਨਮਾਨਿਤ ਹੁੰਦੇ ਹੋਏ ਕਿਹਾ ਉਨ੍ਹਾਂ ਨੇ ਕਾਲਜਾਂ ਦੇ ਇਤਿਹਾਸ ਬਾਰੇ ਵੀ ਦੱਸਿਆ।
ਪਟਿਆਲਾ- ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ 25 ਸਾਲਾਂ ਤੋਂ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਅੱਖਾ ਦੇ ਚੇਕਅੱਪ ਕੈਂਪ, ਖੂਨਦਾਨ ਕੈਂਪ, ਬੱਚਿਆਂ ਦੀ ਹੋਸਲਾਂ ਹਫਜਾਈ, ਸਟੇਸ਼ਨਰੀ ਵੰਡਣਾ, ਮੈਡੀਕਲ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ। ਮਹਿੰਦਰਾ ਕਾਲਜ ਸ਼ਹਿਰ ਦਾ 150 ਸਾਲਾ ਪੁਰਾਣਾ ਅਤੇ ਵਧਿਆ ਕਾਲਜ ਹੈ। ਇਸ ਦੇ ਸਹਿਯੋਗ ਨਾਲ ਅਧਿਆਪਕਾਂ ਅਤੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਪੋ੍ਰ. ਮਨਿੰਦਰ ਕੌਰ ਸਿੱਧੂ ਪ੍ਰਿੰਸੀਪਲ ਕਾਲਜ ਨੂੰ ਹੋਰ ਵੀ ਵਧਿਆ ਬਣਾਉਣ ਦੇ ਉਪਰਾਲੇ ਕਰ ਰਹੇ ਹਨ। ਕਾਲਜ ਦੇ 150 ਸਾਲਾ ਵਿੱਚ ਆਉਣ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਪ੍ਰੋ. ਡਾ. ਅਮ੍ਰਿਤ ਸਮਰਾ ਦੀ ਮਿਹਨਤ ਸਦਕਾ ਪ੍ਰੋਗਰਾਮ ਬਹੁਤ ਸਫਲ ਰਿਹਾ। ਪ੍ਰੋ. ਮਨਿੰਦਰ ਕੌਰ ਸਿੱਧੂ ਦਾ ਸੋਸਾਇਟੀ ਵੱਲੋਂ ਸਨਮਾਨਿਤ ਹੁੰਦੇ ਹੋਏ ਕਿਹਾ ਉਨ੍ਹਾਂ ਨੇ ਕਾਲਜਾਂ ਦੇ ਇਤਿਹਾਸ ਬਾਰੇ ਵੀ ਦੱਸਿਆ। ਪੁਰਾਣੇ ਵਿਦਿਆਰਥੀ ਜ਼ੋ ਇਸ ਕਾਲਜ ਵਿੱਚ ਵਧੀਆ ਕਾਰਜ ਕੀਤੇ ਹਨ ਉਹਨਾਂ ਨੂੰ ਵੀ ਨਾਲ ਜ਼ੋੜਨ ਦੀ ਗੱਲ ਕਹੀ। ਲਾਰਸਨ ਸਿੰਗਲਾ ਜੀ ਨੇ ਆਪਣਾ ਯੂ.ਪੀ.ਐਸ. ਪਾਸ ਕਰਨ ਤਜਰਬਾ ਕਾਲਜ ਦੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਵਿਦਿਆਰਥੀਆਂ ਨੂੰ ਪੜਾਈ ਦਾ ਮਹੱਤਵ ਸਮਝਾਇਆ। ਇਸ ਮੌਕੇ ਉਪਰ ਜਾਰਸਨ ਸਿੰਗਲਾ ਨੂੰ ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ (ਰਜਿ:) ਪਟਿਆਲਾ ਵੱਲੋਂ ਮਹਿੰਦਰਾ ਕਾਲਜ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ। ਇਸ ਮੌਕੇ ਉਪਰ ਪੋ੍ਰ. ਅਮਿਤ ਸ਼ਮਰਾ ਨੇ ਵਿਦਿਆਰਥੀਆਂ ਨੂੰ ਯੂ.ਪੀ.ਐਸ. ਤੋਂ ਇਲਾਵਾ ਬਾਕੀ ਕੋਰਸ ਅਤੇ ਟੈਸਟਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਹਰੇਕ ਵਿਸ਼ੇ ਆਪਣੇ ਆਪ ਪੂਰਾ ਹੈ ਹਰ ਫੀਲਡ ਵਿੱਚ ਵਿਦਿਆਰਥੀ ਆਪਣਾ ਕੈਰੀਅਰ ਬਣਾ ਸਕਦੇ ਹਨ ਅਤੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਹਰੇਕ ਵਿਸ਼ੇ ਨੂੰ ਇਮਾਨਦਾਰੀ ਅਤੇ ਲਗਨ ਨਾਲ ਪੜਨ ਤਾਂ ਵਿਦਿਆਰਥੀ ਆਪਣਾ ਮੁਕਾਮ ਪੂਰਾ ਕਰ ਸਕਦੇ ਹਨ। ਇਸ ਮੌਕੇ ਉਪਰ ਪ੍ਰੋ. ਸੰਦੀਪ ਕੁਮਾਰ ਨੇ ਵੀ ਵਿਦਿਆਥੀਆਂ ਨੂੰ ਆਪਣਾ ਕੈਰੀਅਰ ਚੁਨਣ ਲਈ ਅਲੱਗ—ਅਲੱਗ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਉਪਰ ਮਹਿੰਦਰਾ ਕਾਲਜ ਦੇ ਪ੍ਰੋ. ਰਿਤੂਪਰਨ ਕੌਂਸਲ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਪਲਵਿੰਦਰ ਸਿੱਧੂ, ਪ੍ਰੋ. ਸੰਦੀਪ ਕੌਰ, ਸ੍ਰ. ਸੁਖਪ੍ਰੀਤ ਸਿੰਘ, ਪ੍ਰੋ. ਕਰਮਨ ਸਿੰਘ, ਪ੍ਰੋ. ਕਿਰਨਜੀਤ ਕੌਰ, ਪ੍ਰੋ. ਸੁਖਦੀਪ ਕੌਰ, ਪ੍ਰੋ. ਗੌਰਵ ਗੁਪਤਾ ਨਾਨ ਟੀਚਿੰਗ ਅਮਲੇ ਵਿਚੋਂ ਸੀ ਭਜਿੰਦਰ ਕੌਰ, ਰਜਨੀਸ਼ ਕੁਮਾਰ ਅਤੇ ਸ੍ਰੀ ਕਿਸ਼ਨਜੀਤ ਸਿੰਘ, ਸ੍ਰੀਮਤੀ ਸੰਦੀਪ ਕੌਰ, ਸ੍ਰੀਮਤੀ ਰਾਜਵੰਤ ਕੌਰ ਨੂੰ ਸਨਮਾਨਿਤ ਕੀਤਾ।
ਇਸ ਅਵਸਰ ਉਪਰ ਸੋਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਗੋਇਲ, ਸਕੱਤਰ ਡਾ. ਪ੍ਰਸ਼ੋਤਮ ਗੋਇਲ, ਰਾਵਿੰਦਰ ਸਭਰਵਾਲ, ਅਸ਼ੋਕ ਗਰਗ ਅਤੇ ਅਜੀਤ ਸਿੰਘ ਭੱਟੀ ਅਤੇ ਹਰਬੰਸ ਬਾਂਸਲ ਹਾਜਰ ਸਨ।
