ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਵੱਲੋਂ ਦੂਸਰਾ ਇਨਾਮ ਵੰਡ ਸਮਾਰੋਹ ਕੀਤਾ ਗਿਆ

ਹੁਸ਼ਿਆਰਪੁਰ:ਅੱਜ ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਗਲੀ ਨੰ:6 ਦੇ ਪਹਿਲੀ ਕਲਾਸ ਤੋਂ ਲੈ ਕੇ +1 ਤੱਕ ਸੱਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਲਈ ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਵੱਲੋਂ ਦੂਸਰਾ ਇਨਾਮ ਵੰਡ ਸਮਾਰੋਹ ਕੀਤਾ ਗਿਆ, ਜਿਸ ਵਿੱਚ ਵਿੱਦਿਅਕ ਮਾਹਿਰ ਪ੍ਰੋਫੈਸਰ ਦਲਜੀਤ ਰਾਏ, ਰਿਟਾਇਰਡ ਇੰਸਪੈਕਟਰ ਐਲੀ ਰਮੇਸ਼ ਕੁਮਾਰ ਅਤੇ ਐਡਵੋਕੇਟ ਐਸ.ਪੀ.ਰਾਣਾ ਵਿਸ਼ੇਸ਼ ਤੌਰ ਤੇ ਪੁੱਜੇ।ਇਸ ਪ੍ਰੋਗਰਾਮ ਦਾ ਆਯੋਜਨ ਕ੍ਰਿਸ਼ਨਾ ਵਿੱਦਿਆ ਅਕਾਦਮੀ ਵੱਲੋਂ ਕੀਤਾ ਗਿਆ ਸੀ।

 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਗਲੀ ਨੰ:6 ਦੇ ਵਿਦਿਆਰਥੀਆਂ ਵਿਚੋਂ ਤੀਜੀ ਕਲਾਸ ਦੀ ਗੁਨੀਤ ਕੌਰ ਨੇ 96.3 ਪ੍ਰਤੀਸ਼ਤ, ਪੰਜਵੀਂ ਦੇ ਦਿਵਿਆਂਸ਼ ਨੇ 91 ਪ੍ਰਤੀਸ਼ਤ, ਸੱਤਵੀਂ ਦੇ ਮਨਮੀਤ ਨੇ 91 ਪ੍ਰਤੀਸ਼ਤ, ਅੱਠਵੀਂ ਕਲਾਸ ਦੇ ਸਾਵਨ ਨੇ 94.7 ਪ੍ਰਤੀਸ਼ਤ ਪ੍ਰਣਵ ਨੇ 93.6 ਪ੍ਰਤੀਸ਼ਤ ਅਤੇ +1 ਦੇ ਭਵੇਸ਼ ਚੋਪੜਾ ਨੇ 96 ਪ੍ਰਤੀਸ਼ਤ ਨੰਬਰ ਲੈ ਕੇ ਕ੍ਰਮਵਾਰ ਆਪਣੀ-ਆਪਣੀ ਕਲਾਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਨੂੰ ਸਨਮਾਨਤ ਕਰਦੇ ਹੋਏ ਪ੍ਰੋ.ਦਲਜੀਤ ਰਾਏ ਨੇ ਵਿਦਿਆਰਥੀਆਂ ਨਾਲ ਰੁਬਰੂ ਹੁੰਦੇ ਉਨ੍ਹਾਂ ਦੇ ਸੁਪਨਿਆਂ ਬਾਰੇ ਸਾਂਝਾ ਕੀਤੀਆਂ। 
ਇਸ ਮੌਕੇ ਤੇ ਬ੍ਰਮਜੋਤ ਸਿਰਤ, ਸਪਰਸ਼, ਗੁਰਵੀਰ ਸਿੰਘ ਕਾਹਲੋਂ ਅਤੇ ਜਸਪ੍ਰੀਤ ਨੂੰ ਸਨਮਾਨਤ ਕਰਨ ਉਪਰੰਤ ਰੰਗਕ੍ਰਮੀ ਅਸ਼ੋਕ ਪੁਰੀ ਨੇ ਹਰ ਇਲਾਕੇ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੇ ਮਾਣ ਅਤੇ ਸਨਮਾਨ ਦੀ ਰੱਖਿਆ ਕਰਨ ਦਾ ਸੰਕਲਪ ਦੁਹਰਾਇਆ।ਸਨਮਾਨ ਸਮਾਰੋਹ ਉਪਰੰਤ ਗੁਨਮੀਤ ਕੌਰ ਅਤੇ ਭਵੇਸ਼ ਚੋਪੜਾ ਨੂੰ ਸ਼ਰਨਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ।
ਇਸ ਮੌਕੇ ਤੇ ਐਡਵੋਕੇਟ ਐਲੀ ਐਸ.ਪੀ.ਰਾਣਾ ਅਤੇ ਰਿਟਾਇਰਡ ਇੰਸਪੈਕਟਰ ਐਲੀ ਰਮੇਸ਼  ਕੁਮਾਰ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।