ਸ਼ਹਿਰ ਦੇ ਪਾਰਕਾਂ ਦੇ ਐਂਟਰੀ ਗੇਟਾਂ ਤੇ ਲਗਾਏ ਜਾਣਗੇ ਸੀ.ਸੀ.ਟੀ.ਵੀ. ਕੈਮਰੇ: ਹਰਸਿਮਰਨ ਸਿੰਘ ਬੱਲ
ਐਸ ਏ ਐਸ ਨਗਰ, 5 ਮਈ- ਮੁਹਾਲੀ ਪੁਲੀਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ ਪੁਲੀਸ ਪਬਲਿਕ ਮਿਲਣੀ ਦੇ ਤਹਿਤ ਬੱਚਿਆਂ ਨੂੰ ਲੈ ਕੇ ਮੁਹਾਲੀ ਦੇ ਪਾਰਕਾਂ ਵਿੱਚ ਸੈਰ ਕਰਨ ਲਈ ਆਉਂਦੇ ਸੀਨੀਅਰ ਸਿਟੀਜ਼ਨ ਅਤੇ ਹੋਰਨਾਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਆਰੰਭ ਕੀਤੀ ਗਈ ਹੈ।

ਇਸ ਸੰਬੰਧੀ ਡੀ.ਐਸ.ਪੀ. ਸਿਟੀ 2 ਸ੍ਰੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਦੀਪਕ ਪਾਰੀਕ ਦੇ ਹੁਕਮਾਂ ਦੇ ਤਹਿਤ ਛੇਤੀ ਹੀ ਮੁਹਾਲੀ ਦੀਆਂ ਪਾਰਕਾਂ ਦੇ ਐਂਟਰੀ ਗੇਟ ਤੇ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਨ੍ਹਾਂ ਕੈਮਰਿਆਂ ਦੇ ਲੱਗਣ ਨਾਲ ਮਾੜੇ ਅਨਸਰਾਂ ਤੇ ਨਿਗਰਾਨੀ ਰੱਖੀ ਜਾ ਸਕੇਗੀ।
ਉਨ੍ਹਾਂ ਪਾਰਕ ਵਿੱਚ ਆਏ ਸੀਨੀਅਰ ਸਿਟੀਜ਼ਨਾਂ ਨਾਲ ਮುਲਾਕਾਤ ਦੌਰਾਨ ਇਕ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਦਾਦੇ ਦਾ ਪਹਿਲਾ ਯਾਰ ਪੋਤਾ ਹੁੰਦਾ ਹੈ ਅਤੇ ਪੋਤੇ ਦਾ ਆਖਰੀ ਯਾਰ ਦਾਦਾ ਹੁੰਦਾ ਹੈ। ਇਸ ਲਈ ਮਾਪੇ ਇਸ ਪੀੜ੍ਹੀ ਨੂੰ ਜਾਰੀ ਰੱਖਣ ਤਾਂ ਜੋ ਅੱਜ ਦੀ ਪੀੜ੍ਹੀ ਆਪਣੇ ਪਰਿਵਾਰ ਨਾਲ ਜੁੜੀ ਰਹੇ ਅਤੇ ਇਕ ਨੌਜਵਾਨ ਆਪਣੀਆਂ ਸਮੱਸਿਆਵਾਂ ਨੂੰ ਆਪਣੇ ਦਾਦੇ ਯਾਰ ਨਾਲ ਸਾਂਝੀ ਕਰ ਸਕਣ।
ਉਹਨਾਂ ਕਿਹਾ ਕਿ ਪੁਲੀਸ ਵੱਲੋਂ ਹੁਣ ਜਿੱਥੇ ਮੁਹਾਲੀ ਦੀਆਂ ਪਾਰਕਾਂ ਵਿੱਚ ਸਵੇਰੇ ਅਤੇ ਸ਼ਾਮ ਸਮੇਂ ਸੈਰ ਕਰਨ ਲਈ ਆਉਂਦੇ ਲੋਕਾਂ ਨੂੰ ਜਾਗਰੂਕਤਾ ਮੁਹਿੰਮ ਬਾਰੇ ਜਾਣੂ ਕਰਵਾਇਆ ਜਾਵੇਗਾ, ਉੱਥੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਜਾਵੇਗਾ। ਉਹਨਾਂ ਕਿਹਾ ਕਿ ਪੁਲੀਸ ਦੀ ਇਸ ਮੁਹਿੰਮ ਵਿੱਚ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਤਾਂ ਜੋ ਬੱਚਿਆਂ ਨੂੰ ਨਸ਼ਿਆਂ ਵਰਗੇ ਕੋਹੜ ਬਾਰੇ ਪਤਾ ਲੱਗ ਸਕੇ। ਇਸ ਮੌਕੇ ਐਸ.ਐਚ.ਓ. ਫੇਜ਼ 8 ਸਤਨਾਮ ਸਿੰਘ ਅਤੇ ਐਸ.ਐਚ.ਓ. ਫੇਜ਼ 11 ਅਮਨ ਬੈਦਵਾਨ ਵੀ ਹਾਜ਼ਰ ਸਨ।