ਦੇਸਰਪੁਰ ਵਿਚ ਗੀਤਕਾਰ ਅਲਮਸਤ ਦੇਸਰਪੁਰੀ ਦੀ ਯਾਦ ਵਿਚ ਹੋਇਆ ਸਮਾਗਮ
ਜਲੰਧਰ – ਬੀਤੇ ਦਿਨੀਂ ਫ਼ਕੀਰ ਸ਼ਾਇਰ ਅਲਮਸਤ ਦੇਸਰਪੁਰੀ ਦੀ ਯਾਦ ਵਿਚ ਤੀਸਰਾ ਯਾਦਗਾਰੀ ਬਰਸੀ ਸਮਾਗਮ ਉਨ੍ਹਾਂ ਦੇ ਜਨਮ ਪਿੰਡ ਦੇਸਰਪੁਰ ’ਚ ਕਰਵਾਇਆ ਗਿਆ। ਇਹ ਬਰਸੀ ਸਮਾਗਮ ਉਨ੍ਹਾਂ ਦੇ ਵੱਡੇ ਬੇਟੇ ਸਾਗਰ ਦੇਸਰਪੁਰੀ, ਸੁਨੂੰ ਦੇਸਰਪੁਰੀ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਸੰਜੁਕਤ ਰੂਪ ਵਿਚ ਕਰਵਾਇਆ ਗਿਆ। ਪਰਿਵਾਰ ਵੱਲੋਂ ਸ਼ਾਇਰ ਅਲਮਸਤ ਦੇਸਰਪੁਰੀ ਦੀ ਮਜ਼ਾਰ ’ਤੇ ਚਾਦਰ ਚੜ੍ਹਾਈ ਗਈ। ਇਹ ਰਸਮ ਸਾਗਰ ਦੇਸਰਪੁਰੀ ਤੇ ਪਰਿਵਾਰਕ ਮੈਂਬਰਾਂ ਵੱਲੋਂ ਅਦਾ ਕੀਤੀ ਗਈ।

ਦਰਬਾਰ ਬਾਬਾ ਰੁੱਡੇ ਸ਼ਾਹ ਜਲਾਲਵਾਲ ਦੇ ਗੱਦੀ ਨਸ਼ੀਨ ਸਾਈਂ ਕਲਵਿੰਦਰ ਸ਼ਾਹ, ਪਰਵਾਨਾ ਯਾਦਗਾਰੀ ਸਭਿਆਚਾਰਕ ਮੰਚ ਅਠੌਲਾ ਦੇ ਕਾਲੇਸ਼ਾਹ, ਹਰਬੰਸ ਅਰੋੜਾ ਯਾਦਗਾਰੀ ਵੈਲਫੇਅਰ ਕਮੇਟੀ ਦੇ ਚੇਅਰਮੈਨ ਸ੍ਰੀ ਰਜਨੀਸ਼ ਕੁਮਾਰ ਅਤੇ ਹੋਰ ਵੱਖ-ਵੱਖ ਦਰਬਾਰਾਂ ਤੋਂ ਫ਼ਕਰ-ਫ਼ਕੀਰ ਰੂਹਾਂ ਨੇ ਇਸ ਮੌਕੇ ਉੱਚੇਚੇ ਤਰੀਕੇ ’ਤੇ ਪਹੁੰਚ ਕੇ ਅਲਮਸਤ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਟੇਜ ਦੀ ਸ਼ੁਰੂਆਤ ਵਿਚ ਇਲਾਕੇ ਦੇ ਗਾਇਕਾਂ ਨੇ ਆਪਣੇ ਗੀਤਾਂ ਰਾਹੀਂ ਅਲਮਸਤ ਜੀ ਨੂੰ ਯਾਦ ਕੀਤਾ ਅਤੇ ਇਨ੍ਹਾਂ ਤੋਂ ਇਲਾਵਾ ਜਸਵਿੰਦਰ ਗੁਲਾਮ, ਵਿਜੈ ਪਾਲ, ਰਾਜਿੰਦਰ ਰਾਜਨ, ਮਨੀ ਕੁਟਲੀ ਆਦਿ ਨੇ ਸ਼ਰਧਾਂਜਲੀ ਵਜੋਂ ਆਪਣੀ ਹਾਜ਼ਰੀ ਲਗਵਾਈ। ਮੇਲਿਆਂ ਦੀ ਸ਼ਾਨ ਵਜੋਂ ਜਾਣੇ ਜਾਂਦੇ ਦਲਵਿੰਦਰ ਦਿਆਲਪੁਰੀ ਨੇ ਸਟੇਜ ਸੰਭਾਲਦਿਆਂ ਅਲਮਸਤ ਦੇਸਰਪੁਰੀ ਹਜ਼ੂਰਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ ਅਤੇ ਆਪਣੇ ਗੀਤਾਂ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਗਾਇਕਾ ਮਨਜੀਤ ਸਾਇਰਾ, ਨੀਤੂ ਸਿੰਘ ਨੇ ਵੀ ਆਪਣੇ ਗੀਤਾਂ ਰਾਹੀਂ ਸਮਾਂ ਬੰਨ੍ਹਿਆ। ਦੁਗਾਣਾ ਜੋੜੀ ਅਮਰੀਕ ਬਲ–ਮੈਡਮ ਸੁਨੀਆ ਅਤੇ ਅਮਰੀਕ ਮਾਈਕਲ ਤੇ ਮੈਡਮ ਆਰਤੀ ਨੇ ਵੀ ਅਲਮਸਤ ਦੇਸਰਪੁਰੀ ਹਜ਼ੂਰਾਂ ਨੂੰ ਯਾਦ ਕਰਦਿਆਂ ਆਪਣੀ ਕਲਾ ਦਾ ਰੰਗ ਬਿਖੇਰਿਆ। ਸਮੂਚੇ ਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਸਾਬੀ ਬਰਾੜ ਵੱਲੋਂ ਕੀਤਾ ਗਿਆ।
ਇਸ ਯਾਦਗਾਰੀ ਤੀਸਰੇ ਬਰਸੀ ਮੇਲੇ ਦੌਰਾਨ ਪ੍ਰਬੰਧਕਾਂ ਵੱਲੋਂ ਗਾਇਕਾਂ ਅਤੇ ਗੀਤਕਾਰਾਂ ਦਾ ਉੱਚੇਚਾ ਸਨਮਾਨ ਕੀਤਾ ਗਿਆ। ਖਾਸ ਕਰਕੇ ਅਲਮਸਤ ਦੇਸਰਪੁਰੀ ਦੇ ਸ਼ਗਿਰਦ ਗੀਤਕਾਰ ਸਤੀਸ਼ ਦਰਦੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਰਾਹੁਲ ਲਹਿਰੀ, ਗੀਤਕਾਰ ਚਹਿਰਕੇ, ਪਰਮਜੀਤ ਪੰਮਾ ਆਦਿ ਵੀ ਹਾਜ਼ਰ ਸਨ। ਅਖੀਰ ਵਿਚ ਸਾਗਰ ਦੇਸਰਪੁਰੀ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।