ਪੀ.ਆਰ.ਟੀ.ਸੀ ਬੱਸ ਦਾ ਰੂਟ ਦੁਬਾਰਾ ਤੋ ਚਾਲੂ ਕੀਤਾ ਜਾਵੇ :ਬਸਪਾ ਆਗੂ ਯਸ਼ਪਾਲ ਚੇਚੀ

ਗੜਸ਼ੰਕਰ, 5 ਮਈ- ਗੜ੍ਹਸ਼ੰਕਰ ਤਹਿਸੀਲ ਵਿੱਚ ਪੈਂਦੇ ਸ਼ਿਵਾਲਿਕ ਦੀਆਂ ਪਹਾੜੀਆਂ ਤੇ ਵਸਿਆ ਬੀਤ ਇਲਾਕਾ ਜੋ ਕਿ ਹੁਸ਼ਿਆਰਪੁਰ ਤੋ 60 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਇਲਾਕਾ ਪੰਜਾਬ ਸੂਬੇ ਦਾ ਅਜਿਹਾ ਹਿੱਸਾ ਹੈ, ਜੋ ਕਿ ਪੰਜਾਬ ਵਿੱਚ ਹੋਣ ਦੇ ਬਾਵਜੂਦ ਵੀ ਪਛੜਿਆ ਹੋਇਆ ਹੈ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਮੌਕੇ ਦੀਆਂ ਸਰਕਾਰਾਂ ਨੇ ਇਸ ਇਲਾਕੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ।

ਜਿਸ ਨਾਲ ਇਥੋਂ ਦੇ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਮੁਸ਼ਕਿਲ ਆ ਰਹੀ ਸੀ ਅਤੇ  ਪਿਛਲੇ ਕੁਝ ਮਹੀਨਿਆਂ ਪਹਿਲਾ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਬੀਤ ਇਲਾਕੇ ਦੇ ਲੋਕਾਂ ਦੀ ਵੱਡੀ ਸਮੱਸਿਆ ਨੂੰ ਮੁੱਖ ਰਖਦੇ ਹੋਏ ਪੀ.ਆਰ.ਟੀ.ਸੀ ਲੁਧਿਆਣਾ ਡੀਪੂ ਦੀ ਬੱਸ ਰੂਟ ਝੂੰਗੀਆ (ਬਿਨੇਵਾਲ) ਤੋਂ ਸਵੇਰੇ ਸਮਾਂ 6:30 ਵਜੇ ਅਤੇ ਲੁਧਿਆਣਾ ਤੋਂ ਵਾਪਸੀ ਸਮਾਂ 3:15 ਵਜੇ ਬੱਸ ਰੂਟ ਸ਼ੁਰੂ ਕੀਤੀ ਗਈ ਸੀ। 
ਜਿਸ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਫੈਲ ਗਈ। ਇਹ ਬੱਸ ਰੂਟ ਸ਼ੁਰੂ ਹੋਣ ਨਾਲ ਨੌਕਰੀ ਪੇਸ਼ੇ ਵਾਲੇ ਮੁਲਾਜ਼ਮ, ਸਟੂਡੈਂਟ ਅਤੇ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਇਆ, ਫਿਰ ਇਸ ਬੱਸ ਦਾ ਰੂਟ ਦੋ ਸਾਲ ਚਲਣ ਤੋ ਬਾਅਦ ਬੰਦ ਕਰ ਦਿੱਤਾ ਗਿਆ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ। 
ਇਸ ਮੁਸ਼ਕਿਲ ਨੂੰ ਦੇਖਦੇ ਹੋਏ  ਬਸਪਾ ਆਗੂ ਯਸ਼ਪਾਲ ਚੇਚੀ ਨੇ ਹਲਕਾ ਵਿਧਾਇਕ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੀਤ ਦੇ ਲੋਕਾਂ ਨੂੰ ਆ ਰਹੀ ਮੁਸ਼ਕਿਲ ਨੂੰ ਮੁੱਖ ਰਖਦੇ ਹੋਏ ਨਿੱਜੀ ਤੌਰ ਤੇ ਦਖਲ ਦੇ ਕੇ ਲੁਧਿਆਣਾ ਪੀ.ਆਰ.ਟੀ.ਸੀ ਬੱਸ ਦਾ ਰੂਟ ਦੁਬਾਰਾ ਤੋ ਚਾਲੂ ਕੀਤਾ ਜਾਵੇ। ਜਿਸ ਨਾਲ ਇਲਾਕੇ ਦੀ ਮੁਸ਼ਕਿਲ ਨੂੰ ਘਟ ਕੀਤਾ ਜਾ ਸਕੇ।