ਸੀ ਜੀ ਸੀ ਮੁਹਾਲੀ, ਝੰਜੇੜੀ ਵਿੱਚ ਨੈਨੋ ਸ਼ੋ ਮੇਰਾਕੀ 2025 ਦਾ ਆਯੋਜਨ
ਐਸ ਏ ਐਸ ਨਗਰ, 2 ਮਈ- ਚੰਡੀਗੜ੍ਹ ਗਰੁੱਪ ਆਫ ਕਾਲਜਿਜ, ਮੁਹਾਲੀ ਝੰਜੇੜੀ ਕੈਂਪਸ ਵਿੱਚ ਨੈਣੋ ਟੈਕਨਾਲੋਜੀ ਦੇ ਵਿਦਿਆਰਥੀਆਂ ਵੱਲੋਂ ਸਾਲਾਨਾ ਨੈਣੋ ਸ਼ੋ ਮੇਰਾਕੀ-2025 ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਅਦਾਕਾਰਾ ਹਿਮਾਂਸ਼ੀ ਖੁਰਾਨਾ, ਸਟਾਈਲ ਆਈਕਾਨ ਰੁਮਾਨ ਅਹਿਮਦ, ਮਸ਼ਹੂਰ ਮਾਡਲ ਅਤੇ ਨੈਣੋ ਇਨਫਲੂਐਂਸਰ ਹਰਤਾਜ ਸਿੰਘ ਸੰਧੂ ਸਮੇਤ ਹੋਰ ਕਈ ਹਸਤੀਆਂ ਹਾਜ਼ਰ ਸਨ।

ਨੈਣੋ ਸੋ ਦੌਰਾਨ ਫੈਸ਼ਨ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਵੱਖ-ਵੱਖ ਥੀਮਾਂ ਅਤੇ ਪੇਸ਼ਕਾਰੀਆਂ ਦੇ ਨਾਲ ਵੱਖ-ਵੱਖ ਰੰਗਾਂ, ਡਿਜ਼ਾਈਨਾਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ 8 ਵੱਖ-ਵੱਖ ਥੀਮਾਂ ਤੇ ਆਧਾਰਿਤ ਡਿਜ਼ਾਈਨਾਂ ਪੇਸ਼ ਕੀਤੀਆਂ, ਜਿਨ੍ਹਾਂ ਵਿੱਚ ਸੇਂਟ-ਚੈਪਲ- ਕੱਚ ਦੀਆਂ ਖਿੜਕੀਆਂ ਵਰਗੀ ਖੂਬਸੂਰਤੀ, ਸਿਸਲੀਆ ਰੂਹਾਨੀਅਤ-ਰੂਹਾਨੀਅਤ ਅਤੇ ਕਵਿਤਾ ਦਾ ਅਨੋਖਾ ਮੇਲ, ਫਾਰੈਸਟ - ਦਿ ਹਾਰਮੋਨੀਅਸ ਨੇਚਰ: ਕੁਦਰਤ ਦੀ ਸੁੰਦਰਤਾ ਨੂੰ ਸਲਾਮ, ਬਾਦਸ਼ਾਹੀ ਮਸਜਿਦ- ਰਾਜਸੀ ਭਵਯਤਾ ਅਤੇ ਆਧੁਨਿਕਤਾ ਦਾ ਸੁਮੇਲ, ਫਿਊਚਰਿਸਟਿਕ ਵਿਕਟੋਰੀਅਸਮ- ਭਵਿੱਖ ਦੀਆਂ ਬੋਲਡ ਡਿਜ਼ਾਈਨਾਂ, ਚਿਕ ਚੈਕ ਅਫੇਅਰਸ-ਰੰਗੀਨ ਅਤੇ ਜੋਸ਼ ਭਰੀਆਂ ਕ੍ਰਿਏਸ਼ਨਾਂ, ਗ੍ਰੀਕ ਗਾਡੈਸ ਐਥੀਨਾ- ਦੇਵੀ-ਦੇਵਤਿਆਂ ਦੀ ਸ਼ਕਤੀ ਦਾ ਪ੍ਰਗਟਾਵਾ ਅਤੇ ਅਰਬਨ ਫਿਊਜ਼ਨ-ਪਰੰਪਰਾ ਅਤੇ ਆਧੁਨਿਕਤਾ ਦਾ ਅਨੋਖਾ ਮੇਲ ਸ਼ਾਮਲ ਸਨ।
ਅਖੀਰ ਵਿੱਚ ਮੇਰਾਕੀ 2025 ਦੇ ਕੁੜੀਆਂ ਦੇ ਵਰਗ ਵਿੱਚ ਅਕੰਸ਼ਤਾ ਦਬਰਾਲ ਨੂੰ ਪਹਿਲਾ ਸਥਾਨ, ਜੀਆ ਕਪੂਰ ਨੂੰ ਫਸਟ ਰਨਰ-ਅਪ, ਰਿਧਿਮਾ ਪਵਾਰ ਨੂੰ ਸੈਕੰਡ ਰਨਰ-ਅਪ ਘੋਸ਼ਿਤ ਕੀਤਾ ਗਿਆ। ਮੁੰਡਿਆਂ ਦੇ ਵਰਗ ਵਿੱਚ ਰਿਤਿਕ ਰਾਜਪੂਤ ਨੂੰ ਪਹਿਲਾ ਸਥਾਨ, ਮਯੰਕ ਨੂੰ ਫਸਟ ਰਨਰ-ਅਪ ਅਤੇ ਤਨੁਸ਼ ਮਹਿਤਾ ਨੂੰ ਸੈਕੰਡ ਰਨਰ-ਅਪ ਐਲਾਨਿਆ ਗਿਆ।
ਕੈਂਪਸ ਦੇ ਐਮ. ਡੀ. ਅਰਸ਼ ਧਾਲੀਵਾਲ ਨੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਦੱਸਿਆ ਕਿ ਸੀ ਜੀ ਸੀ ਮੁਹਾਲੀ ਵੱਲੋਂ ਸ਼ੁਰੂ ਕੀਤੇ ਗਏ ਨੈਣੋ ਤਕਨੀਕ ਦੇ ਕੋਰਸਾਂ ਨੂੰ ਕੌਮੀ ਪੱਧਰ ਤੇ ਹੁੰਗਾਰਾ ਮਿਲ ਰਿਹਾ ਹੈ।