ਪੀਣ ਵਾਲੇ ਪਾਣੀ ਦੀ ਲੋੜ ਬਹਾਨੇ ਪੰਜਾਬ ਨੂੰ ਨੀਂਵਾ ਦਿਖਾਉਣ ਦੇ ਰਾਹ ਪਿਆ ਗੁੰਡ੍ਹੀ ਸੂਬਾ : ਧਨੋਆ
ਐਸ ਏ ਐਸ ਨਗਰ, 1 ਮਈ- ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਰਜਿਸਟਰਡ ਦੇ ਪ੍ਰਧਾਨ ਅਤੇ ਮੁਹਾਲੀ ਦੇ ਸਾਬਕਾ ਕੌਂਸਲਰ ਸ੍ਰੀ ਸਤਵੀਰ ਸਿੰਘ ਧਨੋਆ ਨੇ ਕਿਹਾ ਹੈ ਕਿ ਪੀਣ ਵਾਲੇ ਪਾਣੀ ਦੀ ਲੋੜ ਬਹਾਨੇ ਹਰਿਆਣਾ ਪੰਜਾਬ ਨੂੰ ਨੀਂਵਾ ਦਿਖਾਉਣ ਦੇ ਰਾਹ ਪੈ ਗਿਆ ਹੈ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਹਰਿਆਣਾ ਅਤੇ ਰਾਜਸਥਾਨ ਲੰਮੇ ਸਮੇਂ ਤੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਆਪਣੇ ਬਣਦੇ ਹਿੱਸੇ ਤੋਂ ਵੱਧ ਪਾਣੀ ਲੈ ਰਹੇ ਹਨ।

ਉਹਨਾਂ ਕਿਹਾ ਕਿ ਪੰਜਾਬ ਕੋਲ ਆਪਣੇ ਗੁਜਾਰੇ ਹਿੱਤ ਵੀ ਪਾਣੀ ਨਹੀਂ ਹੈ ਪਰੰਤੂ ਸਾਜ਼ਿਸ਼ੀ ਲੋਕਾਂ ਵਲੋਂ ਪੰਜਾਬ ਨੂੰ ਕੱਖੋਂ ਹੌਲਾ ਕਰਨ ਦੀਆਂ ਵਿਉਂਤਬੰਦੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ, ਜੋ ਕਿ ਪੰਜਾਬ ਸਮੇਤ ਪੂਰੇ ਦੇਸ਼ ਦੇ ਹਿੱਤ ਵਿੱਚ ਨਹੀਂ ਹਨ। ਉਹਨਾਂ ਕਿਹਾ ਕਿ ਅਸਲ ਵਿੱਚ ਹਰਿਆਣੇ ਕੋਲ ਪਾਣੀ ਦੀ ਕੋਈ ਦਿੱਕਤ ਨਹੀਂ ਹੈ।
ਪਾਣੀਆਂ ਦੇ ਮੁੱਦੇ ਤੇ ਸਰਕਾਰੀ ਸਟੈਂਡ ਨੂੰ ਦਰੁਸਤ ਦੱਸਦਿਆਂ ਧਨੋਆ ਨੇ ਕਿਹਾ ਕਿ ਪੰਜਾਬੀ ਬੁੱਧੀਜੀਵੀਆਂ ਨੂੰ ਬਿਨਾਂ ਕਿਸੇ ਸਿਆਸੀ ਵਖਰੇਵਾਂ ਤੋਂ ਪੰਜਾਬੀ ਬੋਲੀ, ਸਭਿਆਚਾਰ, ਪੰਜਾਬੀਆਂ ਵਾਸਤੇ ਰੁਜ਼ਗਾਰ ਆਦਿ ਵਾਸਤੇ ਸਾਂਝਾ ਉਦਮ ਕਰਨਾ ਸਮੇਂ ਦੀ ਲੋੜ ਹੈ। ਉਹਨਾਂ ਸਰਕਾਰ ਨੂੰ ਵੀ ਕਿਹਾ ਕਿ ਪੰਜਾਬ ਦੀ ਵਧੇਰੇ ਅਫਸਰਸਾਹੀ ਪੰਜਾਬੀ ਹੀ ਹੋਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਹਿੱਤ ਕਲਿਆਣਕਾਰੀ ਯੋਜਨਾਵਾਂ ਸਹੀ ਮਾਨਿਆਂ ਵਿੱਚ ਉਸੇ ਖੇਤਰ ਦੀ ਅਫਸਰਸ਼ਾਹੀ ਹੀ ਕਰ ਸਕਦੀ ਹੈ ਪਰੰਤੂ ਤਾਜਾ ਹਿਸਾਬ ਨਾਲ 80 ਫੀਸਦੀ ਪੰਜਾਬ ਵਿੱਚ ਉੱਚ ਅਫਸਰਸਾਹੀ ਬਾਹਰਲੇ ਸੂਬਿਆਂ ਤੋਂ ਹੈ ਅਤੇ ਵੱਡੀ ਤਾਦਾਦ ਬਾਹਰਲੀ ਅਫਸਰਸਾਹੀ ਦਾ ਹੋਣਾ ਪੰਜਾਬੀਆਂ ਦੇ ਰੁਜ਼ਗਾਰ ਅਤੇ ਕਾਰੋਬਾਰ ਦੀਆਂ ਸਮੱਸਿਆਵਾਂ ਅਤੇ ਨਸ਼ਿਆਂ ਆਦਿ ਦੀ ਰੋਕ ਥਾਮ ਨਾ ਹੋਣ ਲਈ ਜਿੰਮੇਵਾਰ ਹੈ।