ਵਿਸ਼ਵ ਮਜ਼ਦੂਰ ਦਿਵਸ ਮੌਕੇ ਲਗਾਏ ਕੈਂਪ 'ਚ ਮਜ਼ਦੂਰਾਂ ਨੇ ਕੀਤਾ ਖੂਨਦਾਨ

ਹੁਸ਼ਿਆਰਪੁਰ- ਬੀ.ਡੀ.ਸੀ. ਬਲੱਡ ਸੈਂਟਰ ਵੱਲੋਂ ਵਿਸ਼ਵ ਮਜ਼ਦੂਰ ਦਿਵਸ ਮੌਕੇ ਇੰਡੀਆਨ ਸੋਸਾਇਟੀ ਆਫ ਬਲੱਡ ਟ੍ਰਾਂਸਫਿਊਜ਼ਨ ਐਂਡ ਇਮਿਊਨੋਹੈਮੈਟੋਲੋਜੀ ਪੰਜਾਬ ਚੈਪਟਰ (ਆਈ.ਐਸ.ਬੀ.ਟੀ.ਆਈ.) ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 22 ਲੋਕਾਂ ਨੇ ਸੁਚੱਜੇ ਢੰਗ ਨਾਲ ਖੂਨਦਾਨ ਕੀਤਾ।

ਕੈਂਪ ਦਾ ਉਦਘਾਟਨ ਦਿਵਿਆਂਗ ਸੋਸ਼ਲ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਸੰਦੀਪ ਕੁਮਾਰ ਨੇ ਆਪਣੇ ਖੂਨਦਾਨ ਨਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ਖੂਨਦਾਨ ਕਰਨਾ ਮਾਣ ਵਾਲੀ ਗੱਲ ਹੈ। ਜੇਕਰ ਕੋਈ ਵਿਅਕਤੀ ਸਿਹਤਮੰਦ ਹੈ, ਉਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੈ, ਭਾਰ ਘੱਟੋ-ਘੱਟ 45 ਕਿੱਲੋ ਹੈ ਅਤੇ ਹੀਮੋਗਲੋਬਿਨ 12.5 ਗ੍ਰਾਮ ਹੈ ਤਾਂ ਉਹ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਖੂਨਦਾਨ ਇਕ ਐਸਾ ਦਾਨ ਹੈ ਜੋ ਧਰਮ, ਜਾਤੀ ਅਤੇ ਅਮੀਰੀ-ਗਰੀਬੀ ਤੋਂ ਉੱਪਰ ਉਠ ਕੇ ਕੀਤਾ ਜਾਂਦਾ ਹੈ। ਜਿਨ੍ਹਾਂ ਮਰੀਜ਼ਾਂ ਨੂੰ ਇਹ ਖੂਨ ਮਿਲਦਾ ਹੈ, ਉਹਨਾਂ ਦੀਆਂ ਦੁਆਵਾਂ ਸਿੱਧਾ ਰੱਬ ਦਾ ਅਸ਼ੀਰਵਾਦ ਹੁੰਦੀਆਂ ਹਨ।
ਇਸ ਮੌਕੇ ਤੇ ਜੇ.ਐਸ. ਗਿੱਦਾ, ਪ੍ਰਵੇਸ਼ ਕੁਮਾਰ ਅਤੇ ਡਾ. ਅਜੇ ਬੱਗਾ ਨੇ ਕਿਹਾ ਕਿ ਦੁਨੀਆ ਦੇ ਹਰ ਨਿਰਮਾਣ ਵਿੱਚ ਮਜ਼ਦੂਰਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਪ੍ਰਵੀਨ ਕੁਮਾਰ ਨੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ।
ਇਸ ਕੈਂਪ ਵਿੱਚ ਮਜ਼ਦੂਰ ਸਰਬਜੀਤ ਸਿੰਘ, ਰਮਨ ਕੁਮਾਰ, ਈਸ਼ਵਰ, ਸੌਦਾਗਰ, ਵਿਜੇ ਕੁਮਾਰ, ਸੁੰਦਰ ਲਾਲ, ਨਰਿੰਦਰ ਕੁਮਾਰ ਗਿੱਲ ਆਦਿ ਮੌਜੂਦ ਰਹੇ। ਬੀ.ਡੀ.ਸੀ. ਵੱਲੋਂ ਜੇ.ਐਸ. ਗਿੱਦਾ, ਪ੍ਰਵੇਸ਼ ਕੁਮਾਰ, ਡਾ. ਅਜੇ ਬਗਾ, ਮਲਕੀਅਤ ਸਿੰਘ ਸੜੋਯਾ, ਰਾਜੀਵ ਭਾਰਦਵਾਜ, ਮੁਕੇਸ਼ ਕਾਹਮਾ, ਨੇਹਾ ਕੌਸ਼ਲ, ਸੁਮੀਤ ਗਿੱਲ, ਬੀਨਾ ਕੁਮਾਰੀ ਅਤੇ ਪ੍ਰੋ. ਓੰਕਾਰ ਸਿੰਘ ਆਦਿ ਵੀ ਮੌਜੂਦ ਸਨ।