ਵੱਖ ਵੱਖ ਸ਼ੰਘਰਸ਼ਸ਼ੀਲ ਜੱਥੇਬੰਦੀਆ ਵਲੋੰ ਪਹਿਲਗਾਮ ਕਤਲੇਆਮ ਅਤੇ ਦੇਸ਼ ਵਿੱਚ ਫੈਲਾਈ ਜਾ ਰਹੇ ਨਫਰਤ ਖਿਲਾਫ ਪ੍ਰਦਰਸ਼ਨ

ਗੜ੍ਹਸ਼ੰਕਰ,1ਮਈ- ਗੜਸ਼ੰਕਰ ਦੀਆ ਵੱਖ ਵੱਖ ਸ਼ੰਘਰਸ਼ਸ਼ੀਲ ਜੱਥੇਬੰਦੀਆ ਵਲੋਂ ਪਹਿਲਗਾਮ ਕਤਲੇਆਮ ਅਤੇ ਦੇਸ਼ ਵਿੱਚ ਫੈਲਾਈ ਜਾ ਰਹੇ ਨਫਰਤ ਖਿਲਾਫ ਗਾਂਧੀ ਪਾਰਕ ਵਿਖੇ ਇਕੱਤਰ ਹੋ ਕੇ ਕਸ਼ਮੀਰ ਦੇ ਪਹਿਲਗਾਮ ਕਤਲੇਆਮ 'ਚ ਅੱਤਵਾਦੀ ਹਮਲੇ ਚ ਜਾਨਾਂ ਗੁਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਪਹਿਲਗਾਮ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾ ਕੇ ਇਸ ਪਿੱਛੇ ਦੀ ਸਾਜ਼ਿਸ਼ ਅਤੇ ਕਾਰਨਾਂ ਦਾ ਪਤਾ ਲਗਾ ਕੇ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇ।

ਇਸ ਮੌਕੇ ਵੱਖ ਵੱਖ ਸੰਘਰਸ਼ਸ਼ੀਲ ਜੱਥੇਬੰਦੀਆ ਦੇ ਆਗੂਆ ਮੁਕੇਸ਼ ਕੁਮਾਰ,ਕੁਲਭੂਸ਼ਣ ਮਹਿੰਦਵਾਣੀ, ਹਰਮੇਸ਼ ਢੇਸੀ,ਦਰਸ਼ਨ ਸਿੰਘ ਮੱਟੂ, ਮੱਖਣ ਸਿੰਘ ਮੋਇਲਾ ਵਾਹਦਪੁਰੀ, ਮਹਿੰਦਰ ਸਿੰਘ ਬੱਢੋਆਣ ਅਤੇ ਪ੍ਰਿੰਸੀਪਲ ਬਿੱਕਰ ਸਿੰਘ ਅਤੇ ਹੰਸਰਾਜ ਗੜ੍ਹਸ਼ੰਕਰ ਨੇ  ਕਿਹਾ ਕਿ ਕੇਂਦਰੀ ਸਰਕਾਰ ਵਲੋਂ ਜਦੋਂ ਦੇਸ਼ ਦੀ ਫੌਜ ਦਾ ਸਭ ਤੋਂ ਵੱਡਾ ਹਿੱਸਾ ਜੰਮੂ ਕਸ਼ਮੀਰ ਲਾਇਆ ਹੋਇਆ,ਚੱਪੇ ਚੱਪੇ 'ਤੇ ਫੌਜ ਤਾਇਨਾਤ ਹੋਵੇ ਫਿਰ ਵੀ ਇੰਨ੍ਹਾਂ ਵੱਡਾ ਅੱਤਵਾਦੀ ਹਮਲਾ ਹੋ ਜਾਵੇ, ਉਹ ਵੀ ਉਸ ਜਗ੍ਹਾ 'ਤੇ ਜਿੱਥੇ ਦੇਸ਼ ਅਤੇ ਦੁਨੀਆਂ ਭਰ ਦੇ ਯਾਤਰੀ ਘੁੰਮਣ ਲਈ ਆਉਂਦੇ ਹੋਣ ਤਾਂ ਇਹ  ਹਮਲਾ ਹੋ ਜਾਣਾ ਸੁਰੱਖਿਆ ਦੇ ਮਾਮਲੇ 'ਚ ਬਹੁਤ ਵੱਡੀਆਂ ਊਣਤਾਈਆਂ ਹੋਣ ਦਾ ਸਵਾਲ ਖੜ੍ਹਾ ਕਰਦਾ ਹੈ। 
ਦੂਜਾ  ਗੋਦੀ ਮੀਡੀਆ ਲਗਾਤਾਰ ਹਿੰਦੂ ਮੁਸਲਮਾਨ ਦਾ ਮਾਮਲਾ ਬਣਾਉਣ ਲਈ ਅੱਗ ਉਗਲ ਰਿਹਾ ਹੈ। ਜਿਸ ਦੀ ਜ਼ੋਰਦਾਰ ਨਿਖੇਧੀ ਕਰਨੀ ਬਣਦੀ ਹੈ। ਕਿਉਂਕਿ ਅਜਿਹੀ ਨਫਰਤ ਭਰੀਆਂ ਤਕਰੀਰਾਂ ਕਾਰਨ ਦੇਸ਼ ਅੰਦਰ ਕਸ਼ਮੀਰੀ ਵਿਦਿਆਰਥੀਆਂ ਤੇ ਮੁਸਲਮਾਨ ਲੋਕਾਂ 'ਤੇ ਹਮਲੇ ਵਧ ਗਏ ਹਨ। ਇਹਨਾਂ ਹਮਲਿਆਂ ਨੂੰ ਰੋਕਣ ਲਈ ਠੋਸ ਕਦਮ ਉਠਾਉਣੇ ਚਾਹੀਦੇ ਹਨ।
ਇਸ ਮੌਕੇ ਆਗੂਆ ਨੇ ਮੰਗ ਕੀਤੀ ਕਿ ਭਾਰਤ ਪਾਕਿਸਤਾਨ ਦਰਮਿਆਨ ਬਣਾਇਆ ਜਾ ਰਿਹਾ ਜੰਗੀ ਮਾਹੌਲ ਖਤਮ ਕੀਤਾ ਜਾਵੇ ਅਤੇ ਆਪਸੀ ਗੱਲਬਾਤ ਸ਼ੁਰੂ ਕੀਤੀ ਜਾਵੇ, ਜੰਮੂ ਕਸ਼ਮੀਰ ਦੇ ਮਸਲੇ ਦਾ ਫੌਜੀ ਹੱਲ ਕਰਨ ਦੀ ਥਾਂ ਸਿਆਸੀ ਹੱਲ ਕੀਤਾ ਜਾਵੇ, ਪਹਿਲਗਾਮ ਵਿੱਚ ਵਾਪਰੀ ਘਟਨਾ ਦੀ ਉੱਚ ਪੱਧਰੀ ਨਿਰਪੱਖ ਜਾਂਚ ਕੀਤੀ ਜਾਵੇ, ਭਾਰਤ ਅਤੇ ਪਾਕਿਸਤਾਨ ਵਲੋਂ ਇੱਕ ਦੂਸਰੇ 'ਤੇ ਲਗਾਈਆਂ ਗਈਆਂ ਪਾਬੰਦੀਆਂ ਤੁਰੰਤ ਹਟਾਈਆਂ ਜਾਣ ਅਤੇ ਆਪਸੀ ਵਪਾਰ ਖੋਲਿਆ ਜਾਵੇ । 
ਇਸ ਮੌਕੇ ਵੱਖ ਵੱਖ ਜੱਥੇਬੰਦੀਆ ਦੇ ਆਗੂ ਸੁਖਦੇਵ ਡਾਨਸੀਵਾਲ, ਦਵਿੰਦਰ ਮਹਿੰਦਵਾਣੀ,ਪਰਮਜੀਤ ਚੌਹੜਾ,ਡਾ ਜੋਗਿੰਦਰ ਕੁਲੇਵਾਲ, ਜਰਨੈਲ ਸਿੰਘ,ਅਮਰਜੀਤ ਬੰਗੜ,ਪਰਮਾਨੰਦ, ਬੀਬੀ ਸ਼ੁਭਾਸ਼ ਮੱਟੂ, ਸ਼ਾਮ ਸੁੰਦਰ, ਗੁਰਮੇਲ ਸਿੰਘ, ਸਤਨਾਮ ਸਿੰਘ ਪੀਟੀਆਈ, ਰਾਮ ਜੀ ਦਾਸ ਚੌਹਾਨ, ਡਾਕਟਰ ਲਖਵਿੰਦਰ ਬਿਲੜੋਂ,ਕਸ਼ਮੀਰ ਸਿੰਘ ਭੱਜਲ,ਲਾਲ ਸਿੰਘ ਅਲੀਪੁਰ, ਬਲਵੰਤ ਰਾਮ, ਸ਼ਿਗਾਰਾ ਰਾਮ ਭੱਜਲ, ਮਨਜੀਤ ਸਿੰਘ ਬੰਗਾ,ਗੁਰਨਾਮ ਸਿੰਘ,ਹਰਭਜਨ ਸਿੰਘ ਗੁੱਲਪੁਰ,ਮਾ.ਮਨਦੀਪ ਸਿੰਘ ਅਤੇ ਗੁਰਮੀਤ ਵਾਹਿਦਪੁਰ ਆਦਿ ਹਾਜ਼ਰ ਸਨ।