ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ/ਖੋਹਾਂ ਕਰਨ ਵਾਲ਼ੇ ਗਿਰੋਹ ਦੇ ਫਰਾਰ ਚੱਲ ਰਹੇ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ
ਐਸ.ਏ.ਐਸ. ਨਗਰ ਮੋਹਾਲ਼ੀ- ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀ ਸੌਰਵ ਜਿੰਦਲ PPS ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜਿਲਾ ਐਸ.ਏ.ਐਸ. ਨਗਰ ਅਤੇ ਸ਼੍ਰੀ ਤਲਵਿੰਦਰ ਸਿੰਘ PPS ਉੱਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜਿਲਾ ਐਸ.ਏ.ਐਸ. ਨਗਰ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ/ਖੋਹਾਂ ਕਰਨ ਵਾਲ਼ੇ ਗਿਰੋਹ ਦੇ ਫਰਾਰ ਚੱਲ ਰਹੇ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮਿਤੀ 18-03-2025 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਲਾਂਡਰਾ ਰੋਡ ਨੇੜੇ ਪਿੰਡ ਸੰਤੇਮਾਜਰਾ ਵਿਖੇ ਮੌਜੂਦ ਸੀ, ਜਿੱਥੇ ਕਿ ASI ਜਤਿੰਦਰ ਸਿੰਘ ਨੂੰ ਮੁਖਬਰੀ ਹੋਈ ਕਿ ਗੁਰਕੀਰਤ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਪਿੰਡ ਛੱਜੂ ਮਾਜਰਾ, ਜਸਪ੍ਰੀਤ ਸਿੰਘ ਉਰਫ ਭੂਰੀਆ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰਸੂਲਪੁਰ, ਜਿਲਾ ਫਤਿਹਗੜ੍ਹ ਸਾਹਿਬ ਆਪਣੇ ਹੋਰ ਸਾਥੀਆਂ ਨਾਲ਼ ਮਿਲ਼ਕੇ ਮੋਹਾਲ਼ੀ ਅਤੇ ਚੰਡੀਗੜ੍ਹ ਏਰੀਏ ਵਿੱਚ ਨਜਾਇਜ ਹਥਿਆਰਾਂ ਦੀ ਨੋਕ ਤੇ ਲੁੱਟ-ਖੋਹ ਅਤੇ ਵਹੀਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹਨਾਂ ਵਿੱਚੋਂ ਪਹਿਲਾਂ ਵੀ ਕਈ ਦੋਸ਼ੀਆਂ ਵਿਰੁੱਧ ਮੁਕੱਦਮੇ ਦਰਜ ਹਨ। ਜੋ ਇਹ ਗਿਰੋਹ ਇਸ ਸਮੇਂ ਵੀ ਮੋਹਾਲ਼ੀ ਅਤੇ ਚੰਡੀਗੜ੍ਹ ਏਰੀਆ ਵਿੱਚ ਸਰਗਰਮ ਹੈ ਅਤੇ ਕਈ ਲੁੱਟ/ਖੋਹ ਅਤੇ ਚੋਰੀ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।
ਜੋ ਮੁੱਖਬਰੀ ਦੇ ਅਧਾਰ ਤੇ ਉਪਰੋਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 76 ਮਿਤੀ 18-03-2025 ਅ/ਧ 309(4), 303(2), 317(2), 3(5) BNS & 25-54-59 Arms Act ਥਾਣਾ ਸਦਰ ਖਰੜ੍ਹ ਦਰਜ ਰਜਿਸਟਰ ਕੀਤਾ ਗਿਆ ਸੀ। ਉਕਤ ਮੁਕੱਦਮਾ ਵਿੱਚ ਪਹਿਲਾਂ ਹੀ 06 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਨਜਾਇਜ ਹਥਿਆਰ, ਵਹੀਕਲ ਅਤੇ ਕਾਰਾਂ ਦੀ ਅਸੈਸਰੀ ਬ੍ਰਾਮਦ ਕੀਤੀ ਜਾ ਚੁੱਕੀ ਹੈ। ਮੁਕੱਦਮਾ ਦਾ ਦੋਸ਼ੀ ਗੁਰਕੀਰਤ ਸਿੰਘ ਜੋ ਕਿ ਫਰਾਰ ਚਲਿਆ ਆ ਰਿਹਾ ਸੀ। ਜਿਸਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਉਸਦੇ ਘਰ ਅਤੇ ਉਸਦੇ ਟਿਕਾਣਿਆਂ ਤੇ ਰੇਡਾਂ ਕੀਤੀਆਂ ਜਾ ਰਹੀਆਂ ਸਨ। ਮਿਤੀ 24-04-2025 ਨੂੰ ਦੋਸ਼ੀ ਗੁਰਕੀਰਤ ਸਿੰਘ ਨੂੰ ਸੀ.ਆਈ.ਏ. ਦੀ ਟੀਮ ਵੱਲੋਂ ਉਸਦੇ ਘਰਦੇ ਪਤੇ ਤੋਂ ਗ੍ਰਿਫਤਾਰ ਕਰ ਲਿਆ ਹੈ।
ਨਾਮ ਪਤਾ ਦੋਸ਼ੀ:-
ਦੋਸ਼ੀ ਗੁਰਕੀਰਤ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਪਿੰਡ ਛੱਜੂ ਮਾਜਰਾ, ਥਾਣਾ ਸਦਰ ਖਰੜ੍ਹ, ਜਿਲਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 19 ਸਾਲ ਹੈ। ਜੋ ਬਾਰਾਂ ਕਲਾਸਾ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਪਹਿਲਾਂ ਵੀ ਥਾਣਾ ਸਿਟੀ ਖਰੜ ਵਿੱਚ ਚੋਰੀ ਦਾ ਮੁਕੱਦਮਾ ਦਰਜ ਹੈ।
ਦੋਸ਼ੀ ਦੇ ਖਿਲਾਫ ਪਹਿਲਾਂ ਦਰਜ ਮੁਕੱਦਮੇ ਦਾ ਵੇਰਵਾ:-
ਮੁਕੱਦਮਾ ਨੰ: 202 ਮਿਤੀ 16-02-2025 ਅ/ਧ 303(2) ਥਾਣਾ ਸਾਰੰਗਵਾਲ਼, ਚੰਡੀਗੜ੍ਹ।
ਬ੍ਰਾਮਦਗੀ ਦਾ ਵੇਰਵਾ:- 1) ਮੋਟਰਸਾਈਕਲ ਮਾਰਕਾ ਬੁਲਟ ਜੋ ਦੋਸ਼ੀ ਵੱਲੋਂ ਅੰਸਲ ਸੋਸਾਇਟੀ, ਖਰੜ ਤੋਂ ਚੋਰੀ ਕੀਤਾ ਗਿਆ ਸੀ।
2) ਮੋਟਰਸਾਈਕਲ ਮਾਰਕਾ R15 ਜੋ ਦੋਸ਼ੀ ਵੱਲੋਂ ਗਲੋਬਲ ਸਿਟੀ, ਹਰਲਾਲਪੁਰ ਖਰੜ੍ਹ ਤੋਂ ਚੋਰੀ ਕੀਤਾ
ਗਿਆ ਸੀ।
3) ਮੋਟਰਸਾਈਕਲ ਮਾਰਕਾ ਸਪਲੈਂਡਰ ਜੋ ਦੋਸ਼ੀ ਵੱਲੋਂ ਮੋਹਾਲ਼ੀ ਏਰੀਆ ਵਿੱਚੋਂ ਚੋਰੀ ਕੀਤਾ ਗਿਆ।
4) ਇੱਕ ਸਕੂਟਰੀ ਜੁਪੀਟਰ ਜੋ ਦੋਸ਼ੀ ਵੱਲੋਂ ਦੇਸੂ ਮਾਜਰਾ ਰੋਡ ਫਰਤੁਲਾਪੁਰ ਤੋਂ ਚੋਰੀ ਕੀਤੀ ਗਈ ਸੀ।
5) 02 ਸੈੱਟ ਟਾਇਰ ਸਮੇਤ ਅਲਾਏਵੀਲ ਜੋ ਦੋਸ਼ੀ ਵੱਲੋਂ ਮਟੌਰ ਦੇ ਏਰੀਆ ਵਿੱਚੋਂ 02 ਵਰਨਾ ਕਾਰਾ ਦੇ ਚੋਰੀ
ਕੀਤੇ ਗਏ।
6) 01 ਸੈੱਟ ਅਲਾਏਵੀਲ ਜੋ ਦੋਸ਼ੀ ਵੱਲੋਂ ਥਾਣਾ ਫੇਸ-1 ਮੋਹਾਲ਼ੀ ਦੇ ਏਰੀਆ ਵਿੱਚੋਂ ਚੋਰੀ ਕੀਤਾ ਗਿਆ।
ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਦੋਸ਼ੀ ਪਾਸੋਂ ਹੋਰ ਵੀ ਬ੍ਰਾਮਦਗੀ ਹੋਣ ਦੀ ਉਮੀਦ ਹੈ।