मुबारकपुर प्राथमिक विद्यालय को एक रेफ्रिजरेटर दान किया।
ਨਵਾਂਸ਼ਹਿਰ- ਨਜ਼ਦੀਕੀ ਪਿੰਡ ਮੁਬਾਰਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਦਾਨੀ ਪਰਿਵਾਰ ਅਮਰੀਕ ਸਿੰਘ ਦੇ ਸਪੁੱਤਰਾਂ ਸਤਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਹੋਰਾਂ ਆਪਣੀ ਨੇਕ ਕਮਾਈ ਵਿਚੋਂ ਸਕੂਲ ਦੇ ਬੱਚਿਆਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ ਦਾ ਰੈਫਰੀਜਰੇਟਰ ਦਾਨ ਕੀਤਾ ਹੈ।

ਇਸ ਮੌਕੇ ਸਕੂਲ ਮੁਖੀ ਮੈਡਮ ਕੁਲਵਿੰਦਰ ਕੌਰ ਮਹੇ ਨੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਠੰਡੇ ਅਤੇ ਸ਼ੁੱਧ ਪਾਣੀ ਲਈ ਇਸਦੀ ਲੋੜ ਸੀ, ਜਿਸਨੂੰ ਦਾਨੀ ਪਰਿਵਾਰ ਨੇ ਪੂਰਾ ਕਰ ਦਿੱਤਾ।
ਇਸ ਮੌਕੇ ਦਾਨੀ ਸਤਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਨਾਲ਼ ਉਹਨਾਂ ਦੇ ਪਰਿਵਾਰ ਵਿੱਚੋਂ ਜਸਵਿੰਦਰ ਸਿੰਘ, ਇੰਦਰਜੀਤ ਸਿੰਘ,ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ, ਨੰਬਰਦਾਰ ਦੇਸ ਰਾਜ ਬਾਲੀ, ਸਰਪੰਚ ਜੋਗਿੰਦਰ ਪਾਲ, ਮੈਡਮ ਕੁਲਵਿੰਦਰ ਕੌਰ ਮਹੇ, ਮੈਡਮ ਕੁਮਾਰੀ ਧੀਰਜ, ਆਦਿ ਹਾਜ਼ਰ ਸਨ।