ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
ਮਾਹਿਲਪੁਰ, 29 ਅਪ੍ਰੈਲ- ਅੱਜ ਜਲੰਧਰ ਸ਼ਹਿਰ ਵਿਖੇ ਕਪੂਰਥਲਾ ਚੌਂਕ ਦੇ ਨੇੜੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਵੱਸੋ ਵਾਲੇ ਖੇਤਰ ਵਿੱਚ ਇਕ ਸ਼ਰਾਬ ਦਾ ਠੇਕਾ ਖੋਲਿਆ ਗਿਆ ਸੀ, ਜਿਸ ਨੂੰ ਬੰਦ ਕਰਵਾਉਣ ਦੇ ਲਈ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਵੱਲੋਂ ਇਹ ਕਿਹਾ ਗਿਆ ਕਿ ਇਸ ਠੇਕੇ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸੀ।

ਪ੍ਰਸ਼ਾਸਨ ਵੱਲੋਂ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਠੇਕੇ ਨੂੰ ਪੱਕੇ ਤੌਰ ਤੇ ਬੰਦ ਕਰਵਾਇਆ ਜਾਵੇਗਾ। ਜਥੇਬੰਦੀਆਂ ਵੱਲੋਂ ਅੱਜ ਇਹ ਠੇਕਾ ਬੰਦ ਕਰਵਾਇਆ ਗਿਆ ਤੇ ਡੀ. ਸੀ. ਸਾਹਿਬ ਨਾਲ ਮੀਟਿੰਗ ਮਿਤੀ 01-05-2025 ਨੂੰ ਰੱਖੀ ਗਈ ਹੈ। ਇਸ ਧਰਨੇ ਵਿੱਚ ਭੀਮ ਆਰਮੀ ਦੀ ਸਮੁੱਚੀ ਟੀਮ ਵੱਲੋਂ ਹਾਜ਼ਰੀ ਲਗਵਾਈ ਗਈ, ਜਿਸ ਵਿੱਚ ਪਰਮਵੀਰ ਸਿੰਘ ਸੀਨੀਅਰ ਆਗੂ ਭੀਮ ਆਰਮੀ ਪੰਜਾਬ, ਸੋਢੀ ਮਿਨਪਾਲਕੇ, ਰਾਜਾ ਰੇਰੂ, ਗੋਪੀ ਰੇਰੂ , ਅੰਮ੍ਰਿਤਪਾਲ ਸਿੰਘ ਆਦਿ ਸਾਥੀ ਮੌਜੂਦ ਸਨ।