ਤਨਖਾਹ ਨਾ ਮਿਲਣ ਦੇ ਰੋਸ ਚ,ਭੜਕੇ ਜੰਗਲਾਤ ਕਾਮੇ

ਪਟਿਆਲਾ- ਜੰਗਲਾਤ ਵਰਕਰਜ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਵੱਲੋਂ ਅੱਜ ਕੜਕਦੀ ਗਰਮੀ ਵਿੱਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਅੱਜ ਦੇ ਧਰਨੇ ਦੀ ਅਗਵਾਈ ਜਸਵਿੰਦਰ ਸਿੰਘ ਸੌਜਾ, ਜਗਤਾਰ ਸਿੰਘ ਸ਼ਾਹਪੁਰ, ਸ਼ੇਰ ਸਿੰਘ ਸਰਹੰਦ ਤੇ ਅਮਰਜੀਤ ਸਿੰਘ ਲਾਛੜੂ ਨੇ ਕੀਤੀ,ਵੱਖ-ਵੱਖ ਰੇਂਜਾਂ ਤੋਂ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇਂ ਵਹੀਰਾਂ ਘੱਤ ਕੇ ਇਸ ਧਰਨੇ ਵਿੱਚ ਪੁੱਜੇ| ਜੰਗਲਾਤ ਕਾਮਿਆਂ ਦੀ ਭਰਵੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਬੇਲੂ ਮਾਜਰਾ,ਲਖਵਿੰਦਰ ਸਿੰਘ ਖਾਨਪੁਰ, ਜਸਵੀਰ ਸਿੰਘ ਖੋਖਰ ਤੇ ਧਰਮਪਾਲ ਲੋਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਲੰਮੇ ਸਮੇਂ ਤੋਂ ਵਿਭਾਗ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਸਮੇਂ ਸਿਰ ਤਨਖਾਹਾਂ ਨਾ ਦੇਣ ਦੇ ਰੋਸ ਵਜੋ ਅੱਜ ਧਰਨਾ ਦਿੱਤਾ ਜਾ ਰਿਹਾ ਹੈ|

 ਜੇਕਰ ਅਧਿਕਾਰੀਆਂ ਨੇ ਕੰਧ ਤੇ ਲਿਖਿਆ ਨਾ ਪੜ੍ਹਿਆ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਨਾਲ ਸੰਬੰਧਿਤ ਵੱਖ ਵੱਖ ਜਥੇਬੰਦੀਆਂ ਇਸ ਧਰਨੇ ਵਿੱਚ ਸ਼ਮੂਲੀਅਤ ਕਰਨਗੀਆਂ ਅਤੇ ਉਨਾ ਚਿਰ ਜਾਰੀ ਰੱਖਣਗੇ ਜਿੰਨਾ ਚਿਰ ਜੰਗਲਾਤ ਕਾਮਿਆਂ ਦੀ ਇੱਕ ਇੱਕ ਮੰਗ ਦਾ ਹੱਲ ਨਹੀਂ ਹੋ ਜਾਂਦਾ ਧਰਨੇ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਸਾਧੂਹੇੜੀ,ਨਰੇਸ਼ ਬੋਸਰ,ਭਿੰਦਰ ਘੱਗਾ ਅਤੇ ਜਗਪਾਲ ਸਿੰਘ ਕਕਰਾਲਾ ਨੇ ਕਿਹਾ ਕਿ ਸਰਕਾਰ ਜੰਗਲਾਤ ਵਿਭਾਗ ਚ,ਜਿੱਥੇ ਲੰਮੇ ਸਮੇਂ ਤੋਂ ਵਿਭਾਗ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕੇ ਨਹੀਂ ਕਰ ਰਹੀ ਉੱਥੇ ਕੰਮ ਹੋਣ ਦੇ ਬਾਵਜੂਦ ਵੀ ਜੰਗਲਾਤ ਵਿਭਾਗ ਕਾਮਿਆਂ ਤੇ ਲਗਾਤਾਰ ਛਾਂਟੀ ਦੀ ਤਲਵਾਰ ਲਟਕਾਈ ਜਾ ਰਹੀ ਹੈ। 
ਜਿਸ ਕਾਰਨ ਜੰਗਲਾਤ ਕਾਮਿਆਂ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ ਅੱਜ ਦਾ ਧਰਨਾ ਉਸ ਸਮੇਂ ਪੂਰੇ ਜਾਹੋ ਜਲਾਲ ਵਿੱਚ ਆ ਗਿਆ ਜਦੋਂ ਭੜਕੇ ਜੰਗਲਾਤ ਕਾਮਿਆਂ ਨੇ ਵਣ ਮੰਡਲ ਦਫਤਰ ਘੇਰਨ ਦਾ ਐਲਾਨ ਕਰ ਦਿੱਤਾ ਜਿਸ ਨਾਲ ਜੰਗਲਾਤ ਵਿਭਾਗ ਦੀ ਮੈਨੇਜਮੈਂਟ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜੰਗਲਾਤ ਵਿਭਾਗ ਦੇ ਆਧਿਕਾਰੀਆ ਵੱਲੋਂ 12 ਮਈ ਦਾ  ਸਮਾਂ ਦੇ ਕੇ ਜੰਗਲਾਤ ਕਰਮਿਆਂ ਦੀਆਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਤਾਂ ਜੰਗਲਾਤ ਕਾਮੇ ਸਾਂਤ ਹੋਏ ਧਰਨੇ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ਹਰਜਿੰਦਰ ਸਿੰਘ ਸਮਸੇਰ ਸਿੰਘ ਬਲਕਾਰ ਸਿੰਘ  ਸਰਬਜੀਤ ਸਿੰਘ ਅਲੀਪੁਰ ਤੇ ਗੁਰਕਮਲ ਸਿੰਘ ਪਟਿਆਲਾ ਨੇ ਕਿਹਾ ਕਿ ਜੇਕਰ 12 ਮਈ ਦੀ  ਮੀਟਿੰਗ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ 16 ਮਈ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਜਿਸ ਦੇ ਨਿਕਲਣ ਵਾਲੇ ਛਿਟਿਆਂ ਦੇ ਜਿੰਮੇਵਾਰ ਵਣ ਵਿਭਾਗ ਦੇ ਅਧਿਕਾਰੀ ਹੋਣਗੇ। 
ਅੱਜ ਦੇ ਧਰਨੇ 'ਚ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ ਧਾਲੀਵਾਲ,ਜੋਗਾ ਸਿੰਘ ਵਜੀਦਪੁਰ,ਦਲੇਰ ਸਿੰਘ ਬੋਸਰ ਵਿਕਰਮਜੀਤ ਸਿੰਘ ਪਟਿਆਲਾ  ਤਰਸੇਮ ਸਿੰਘ ਸੁਰਿੰਦਰ ਸਿੰਘ ਸਰਹਿੰਦ ਜਸਵੀਰ ਪਜੋਲਾ ਵਿਪਨ ਪ੍ਸਾਦ ਜਸਵੀਰ ਕੌਰ ਅਮਰਜੀਤ ਕੌਰ ਹਰਬੰਸ ਕੌਰ ਸਾਹਪੁਰ ਗੁਰਦੇਵ ਕੌਰ ਬੋਸਰ ਕਿਰਨਾ ਕੌਰ ਨਾਭਾ ਆਦਿ ਹਾਜ਼ਰ ਹੋਏ।