ਸਮਾਜ ਸੇਵੀ ਸੁਧੀਰ ਕੁਮਾਰ ਚੱਢਾ ਦਾ ਇਕ ਹੋਰ ਸ਼ਲਾਘਾਯੋਗ ਉਪਰਾਲਾ
ਗੜ੍ਹਸ਼ੰਕਰ : 28 ਅਪ੍ਰੈਲ : ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਕਿੱਤਣਾ ਦੇ ਮੂਲ ਨਿਵਾਸੀ ਸੁਧੀਰ ਕੁਮਾਰ ਚੱਢਾ ਸਪੁਤਰ ਸਵਰਗੀ ਲਾਲਾ ਵੇਦ ਪ੍ਰਕਾਸ਼ ਚੱਢਾ, ਜੋ ਆਪਣੇ ਇਲਾਕੇ ਵਿਚ ਕਈ ਤਰਾਂ ਦੀਆਂ ਸਮਾਜ ਭਲਾਈ ਦੀ ਯੋਜਨਾਵਾਂ ਲਈ ਜਾਣੇ ਜਾਂਦੇ ਹਨ, ਅਜ ਕਲ ਪਿੰਡ ਦੇ ਸਕੂਲ, ਸ਼ਹੀਦ ਸਰਵਣ ਦਾਸ ਸਰਕਾਰੀ ਮਿਡਲ ਸਕੂਲ ਵਿਚ ਮਿੱਟੀ ਦੀ ਭਰਤੀ ਪਵਾ ਰਹੇ ਹਨ।

ਬਰਸਾਤ ਵਿਚ ਅਕਸਰ ਸਕੂਲ ਦੇ ਖੇਡ ਮੈਦਾਨ ਅਤੇ ਕਮਰਿਆਂ ਅੱਗੇ ਪਾਣੀ ਜਮਾਂ ਹੋਣ ਕਾਰਨ ਬੱਚਿਆਂ ਅਤੇ ਅਧਿਆਪਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦਿੱਕਤ ਤੋਂ ਨਿਜਾਤ ਦਿਵਾਉਣ ਲਈ ਸੁਧੀਰ ਚੱਡਾ ਵਲੋਂ ਇਹ ਸ਼ੁਭ ਕੰਮ ਕਰਵਾਇਆ ਜਾ ਰਿਹਾ ਹੈ ਜਿਸ ਦੀ ਪਿੰਡ ਵਾਸੀਆਂ ਵਲੋ ਭਰਪੂਰ ਤਾਰੀਫ਼ ਕੀਤੀ ਜਾ ਰਹੀ ਹੈ।
ਸੁਧੀਰ ਚੱਢਾ ਦਾ ਪਰਿਵਾਰ ਕਾਫੀ ਸਾਲ ਪਹਿਲਾਂ ਦਿੱਲੀ ਦੇ ਗਾਂਧੀ ਨਗਰ ਵਿਚ ਜਾ ਕੇ ਵਸ ਗਿਆ ਸੀ। ਅੱਜ ਉਹ ਇਕ ਸਫ਼ਲ ਕਾਰੋਬਾਰੀ ਹਨ ਅਤੇ ਗਾਂਧੀ ਨਗਰ ਦੀ ਕਪੜਾ ਮਾਰਕੀਟ ਵਿਚ ਚੱਢਾ ਗਾਰਮੈਂਟਸ LLP ਦੇ ਨਾਂ ਹੇਠ ਇਕ ਸ਼ਾਨਦਾਰ ਸ਼ੋਅਰੂਮ ਚਲਾ ਰਹੇ ਹਨ। ਦਿੱਲੀ, ਹਿਮਾਚਲ ਅਤੇ ਹੋਰ ਕਈ ਥਾਂਵਾਂ ਤੇ ਕਾਰੋਬਾਰੀ ਰੁਝੇਵਿਆਂ ਦੇ ਬਾਵਜ਼ੂਦ ਉਹ ਆਪਣੇ ਜੱਦੀ ਪਿੰਡ ਦੇ ਇਲਾਕੇ ਦੇ ਨਾਲ ਹਮੇਸ਼ਾਂ ਜੁੜੇ ਰਹੇ ਹਨ। ਹਰ ਸਾਲ ਦੀ ਤਰਾਂ ਬੀਤੇ 21 ਅਪ੍ਰੈਲ ਨੂੰ ਉਨਾਂ ਨੇ ਇਸੇ ਸਕੂਲ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਬੈਗ ਵੰਡੇ।
ਇਸ ਤੋਂ ਇਲਾਵਾ ਉਨਾਂ ਨੇ ਪਿੰਡ ਦੇ ਪੁਲ ਤੇ ਬੱਸ ਯਾਤਰੀਆਂ ਲਈ ਸ਼ੈਲਟਰ ਦਾ ਵੀ ਨਿਰਮਾਣ ਕਰਵਾਇਆ ਹੈ। ਪਿੰਡ ਦੇ ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿਚ ਮਾਰਬਲ ਲਗਵਾਉਣ ਦੀ ਸੇਵਾ ਵੀ ਉਨਾਂ ਦੇ ਪਰਿਵਾਰ ਵਲੋਂ ਕਰਵਾਈ ਗਈ ਹੈ। ਚੱਢਾ ਪਰਿਵਾਰ ਗਰੀਬਾਂ ਤੇ ਲੋੜਵੰਦਾਂ ਦੀ ਆਰਥਿਕ ਤੌਰ ਤੇ ਸਹਾਇਤਾ ਲਈ ਵੀ ਇਲਾਕੇ ਵਿਚ ਜਾਣਿਆ ਜਾਂਦਾ ਹੈ।