ਧੰਨ-ਧੰਨ 108 ਸੰਤ ਬਾਬਾ ਹਰੀ ਸਿੰਘ ਜੀ ਨੈਕੀ ਵਾਲਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ।

ਹੁਸ਼ਿਆਰਪੁਰ- ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਨੈਕੀ ਵਾਲਿਆਂ ਦੇ ਤਪ ਅਸਥਾਨ ਪਿੰਡ ਪੰਜੌੜਾ ਦੇ ਗੁਰਦੁਆਰਾ ਨੈਕੀ ਸਾਹਿਬ ਵਿਖੇ ਸਮੂਹ ਇਲਾਕਾ ਨਿਵਾਸੀ, ਐਨ.ਆਰ.ਆਈ ਵੀਰ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 108 ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਨੈਕੀ ਵਾਲਿਆਂ ਨੂੰ ਸਮਰਪਿਤ ਧਾਰਮਿਕ ਸਮਾਗਮ ਸੰਤ ਬਾਬਾ ਜਸਪਾਲ ਸਿੰਘ ਪੰਜੌੜਾ ਜੀ ਦੀ ਅਗਵਾਈ ਵਿੱਚ ਸ਼ਰਧਾਪੂਰਵਕ ਮਨਾਇਆ ਗਿਆ।

ਇਸ ਮੌਕੇ ਸ੍ਰੀ   ਅਖੰਡ  ਪਾਠਾਂ  ਦੀ ਲੜੀ ਦੇ ਪਾਠ ਦੇ ਭੋਗ ਪਾਏ ਗਏ।ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।।ਜਿਸ  ਵਿਚ ਕਥਾ ਵਾਚਕ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ ,ਹਰੀ ਦਰਬਾਰ ਕੀਰਤਨ ਵਿਦਿਆਲਿਆ ਅਟਾਰੀ,ਹਜੂਰੀ ਰਾਗੀ ਜਥਾ ਭਾਈ ਗੁਰਦੀਪ ਸਿੰਘ ,ਭਾਈ ਦਲਵੀਰ ਸਿੰਘ ,ਭਾਈ ਭੁਪਿੰਦਰ ਸਿੰਘ ,ਭਾਈ ਅਮਰਜੀਤ ਸਿੰਘ,ਭਾਈ ਵੀਰਜਤਿੰਦਰ ਸਿੰਘ   ਦੇ ਜਥੇ ,ਗਿਆਨੀ ਗੁਰਕੀਰਤ ਸਿੰਘ ਐਮ.ਏ.ਬੀਬੀ ਦਲੇਰ ਕੌਰ ਦੇ  ਢਾਡੀ ਜਥੇ ,ਸੰਤ ਅਮਰੀਕ ਸਿੰਘ ਡੇਰਾ ਮੰਨਣਹਾਨਾ,ਸੰਤ ਹਰਮੀਤ ਸਿੰਘ ਬਾਹੋਵਾਲ ,ਸੰਤ ਗੁਰਚਰਨ ਸਿੰਘ ਪੰਡਵਾਂ ,ਜਥੇਦਾਰ ਸੰਤ ਬਾਬਾ ਗੁਰਮੀਤ ਸਿੰਘ ਨਡਾਲੋਂ ਵਾਲੇ , ਸੰਤ ਪ੍ਰੀਤਮ ਸਿੰਘ ਬਾੜੀਆਂ,ਸੰਤ ਕਸ਼ਮੀਰ ਸਿੰਘ ਕੋਟ ਫਤੂਹੀ,ਸੰਤ ਜਗਤਾਰ ਸਿੰਘ ,ਸੰਤ ਜੋਗਿੰਦਰ ਸਿੰਘ ਅਟਾਰੀ ,ਸੰਤ ਕੇਸਰ ਸਿੰਘ ਈਸਪੁਰ ਆਦਿ   ਨੇ ਕਥਾ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ  ਨਿਹਾਲ ਕੀਤਾ ।
ਮੰਚ ਸੰਚਾਲਨ ਕਮਲਜੀਤ ਸਿੰਘ ਸਾਬਕਾ ਸਰਪੰਚ ਵਲੋਂ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਜਸਪਾਲ ਸਿੰਘ, ਪਵਨ, ਗੁਰਦੀਪ ਸਿੰਘ ਟੋਡਰਪੁਰ, ਜੀਵਨ ਸਿੰਘ , ਮਨਪ੍ਰੀਤ ਸਿੰਘ ਖਾਲਸਾ, ਸੇਵਾ ਸਿੰਘ, ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਜੱਸਾ, ਜਗਤਾਰ ਸਿੰਘ, ਰਿਟਾਇਰ ਏ.ਐਸ .ਆਈ ਅਮਰਜੀਤ ਸਿੰਘ ਠੀਂਡਾ, ਰਿਟਾਇਰਡ ਏ.ਐਸ.ਆਈ ਸੁਰਜੀਤ ਸਿੰਘ , ਜਸਵੀਰ ਸਿੰਘ ਬਾਗਲਾ, ਸੁਰਿੰਦਰ ਸਿੰਘ ਪਰਮਾਰ, ਸਤਨਾਮ ਸਿੰਘ, ਨਰਿੰਦਰ ਭੁੱਲਰ, ਸੋਨੂੰ, ਜਸਕਰਨ  ਸਿੰਘ, ਸੁਰਜੀਤ ਸਿੰਘ ਗਿੱਲ, ਨਵਪ੍ਰੀਤ ਸਿੰਘ, ਕੁਲਵੀਰ ਸਿੰਘ, ਬਲਜਿੰਦਰ ਸਿੰਘ ਖਾਲਸਾ, ਜਸਪ੍ਰੀਤ  ਸਿੰਘ, ਜਸਵਿੰਦਰ ਸਿੰਘ,ਜਤਿੰਦਰ ਸਿੰਘ, ਗੁਰਦੀਪ ਪਰਮਾਰ, ਹਰਮਿੰਦਰ ਸਿੰਘ, ਗਗਨਦੀਪ ਸਿੰਘ, ਮੇਜਰ ਸਿੰਘ, ਅਮਰਜੀਤ ਸਿੰਘ ਕਾਕਾ, ਹਰਜੀਤ ਸਿੰਘ, ਅਮਰਜੀਤ ਸਿੰਘ, ਦਿਲਵਰ ਸਿੰਘ ਆਦਿ ਸੰਗਤਾਂ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।