3 ਮਈ ਦਿਨ ਸ਼ਨੀਵਾਰ ਨੂੰ ਪਿੰਡ ਲੰਗੇਰੀ ਵਿਖੇ ਹੋ ਰਹੇ ਧਾਰਮਿਕ ਸਮਾਗਮ ਦੌਰਾਨ ਸਿੱਧ ਯੋਗੀ ਟਰੱਸਟ ਖਾਨਪੁਰ ਵੱਲੋਂ ਲਗਾਇਆ ਜਾਵੇਗਾ ਮੁਫਤ ਮੈਡੀਕਲ ਕੈਂਪ

ਮਾਹਿਲਪੁਰ, 27 ਅਪ੍ਰੈਲ- ਸ਼੍ਰੀਮਾਨ 108 ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ (ਹਰਖੋਵਾਲੀਏ ) ਜੀ ਦੇ ਜਨਮ ਅਸਥਾਨ ਪਿੰਡ ਲੰਗੇਰੀ ਵਿਖੇ 3ਮਈ ਦਿਨ ਸ਼ਨੀਵਾਰ ਨੂੰ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ।

ਮਾਹਿਲਪੁਰ, 27 ਅਪ੍ਰੈਲ- ਸ਼੍ਰੀਮਾਨ 108 ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ (ਹਰਖੋਵਾਲੀਏ ) ਜੀ ਦੇ ਜਨਮ ਅਸਥਾਨ ਪਿੰਡ ਲੰਗੇਰੀ ਵਿਖੇ 3ਮਈ ਦਿਨ ਸ਼ਨੀਵਾਰ ਨੂੰ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। 
ਇਸ ਸਮਾਗਮ ਦੌਰਾਨ ਸਿੱਧ ਯੋਗੀ ਟਰੱਸਟ ਪਿੰਡ ਖਾਨਪੁਰ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ.ਓ. ਸਿਵਲ ਹਸਪਤਾਲ ਮਾਹਿਲਪੁਰ ਦੇ ਭਰਪੂਰ ਸਹਿਯੋਗ ਸਦਕਾ ਡਾਕਟਰ ਪ੍ਰਭ ਹੀਰ ਵੱਲੋਂ ਆਪਣੀ ਟੀਮ ਅਰਸ਼ਦੀਪ ਕੌਰ, ਨਵਜੋਤ ਕੌਰ ਅਤੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਮਰੀਜ਼ਾਂ ਦਾ ਚੈੱਕ ਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਹ ਜਾਣਕਾਰੀ ਡਾਕਟਰ ਪ੍ਰਭ ਹੀਰ ਵੱਲੋਂ ਪ੍ਰਾਪਤ ਹੋਈ।