ਕਿਰਪਾਲ ਸਿੰਘ ਨੇ ਰਾਜਪੁਰਾ ਸਿਟੀ ਥਾਣੇ ਦੇ ਮੁਖੀ ਦਾ ਅਹੁਦਾ ਸੰਭਾਲਿਆ

ਰਾਜਪੁਰਾ, 23 ਅਪ੍ਰੈਲ- ਰਾਜਪੁਰਾ ਸਿਟੀ ਥਾਣੇ ਦੇ ਸਾਬਕਾ ਮੁਖੀ ਬਲਵਿੰਦਰ ਸਿੰਘ ਦੀ ਥਾਂ ਤੇ ਅੱਜ ਨਵ ਨਿਯੁਕਤ ਥਾਣਾ ਮੁਖੀ ਕਿਰਪਾਲ ਸਿੰਘ ਮੋਹੀ ਵੱਲੋਂ ਥਾਣਾ ਸਿਟੀ ਰਾਜਪੁਰਾ ਦਾ ਅਹੁਦਾ ਸੰਭਾਲ ਲਿਆ ਗਿਆ।

ਰਾਜਪੁਰਾ, 23 ਅਪ੍ਰੈਲ- ਰਾਜਪੁਰਾ ਸਿਟੀ ਥਾਣੇ ਦੇ ਸਾਬਕਾ ਮੁਖੀ ਬਲਵਿੰਦਰ ਸਿੰਘ ਦੀ ਥਾਂ ਤੇ ਅੱਜ ਨਵ ਨਿਯੁਕਤ ਥਾਣਾ ਮੁਖੀ ਕਿਰਪਾਲ ਸਿੰਘ ਮੋਹੀ ਵੱਲੋਂ ਥਾਣਾ ਸਿਟੀ ਰਾਜਪੁਰਾ ਦਾ ਅਹੁਦਾ ਸੰਭਾਲ ਲਿਆ ਗਿਆ। 
ਉਹ ਇਸ ਤੋਂ ਪਹਿਲਾਂ ਸਦਰ ਰਾਜਪੁਰਾ ਦੇ ਮੁਖੀ ਰਹੇ ਹਨ। ਰਾਜਪੁਰਾ ਸਿਟੀ ਥਾਣੇ ਦੇ ਮੁੱਖ ਅਫਸਰ ਦਾ ਅਹੁਦਾ ਸੰਭਾਲਣ ਮੌਕੇ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਹੋਣ ਵਾਲੀਆਂ ਗਲਤ ਗਤੀਵਿਧੀਆਂ ਅਤੇ ਨਸ਼ੇ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਰਹੇਗੀ ਤੇ ਜੋ ਵੀ ਅਪਰਾਧੀ ਅਨਸਰ ਹਨ ਉਨ੍ਹਾਂ ਨੂੰ ਚੇਤਾਵਨੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨ ਵਿਰੋਧੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।