ਪਿੰਡ ਮਹਿਤਪੁਰ ਦੇ 5 ਘਰਾਂ ਦੀ ਸਪਲਾਈ ਪਿਛਲੇ 8 ਸਾਲਾਂ ਤੋਂ ਘਰੈਲੂ ਸਪਲਾਈ ਨਾਲ ਜੋੜਣ ਦੀ ਥਾਂ ਟਿਊਵਲਾਂ ਨਾਲ ਜੋੜਣ ਨੂੰ ਲੈ ਕੇ ਕੀਤਾ ਮੁਜਾਹਰਾ।

ਗੜ੍ਹਸੰਕਰ 24 ਫਰਵਰੀ - ਪਿਛੱਲੇ ਲਗਭਗ 8 ਸਾਲਾਂ ਤੋਂ ਪਿੰਡ ਮਹਿਤਪੁਰ ਦੇ 5 ਘਰਾਂ ਦੀ ਸਪਲਾਈ ਘਰੈਲੂ ਸਪਲਾਈ ਨਾਲ ਜੋੜਣ ਦੀ ਥਾਂ ਟਿਊਵਲਾਂ ਦੀ ਸਪਲਾਈ ਨਾਲ ਜੋੜਣ ਕਰਕੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਨੇ ਖਪਤਕਾਰ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪਿੰਡ ਮਹਿਤਪੁਰ ਦੇ 5 ਘਰਾਂ ਦੀ ਬਿਜਲੀ ਸਿਪਲਾਈ ਨੂੰ ਟਿਊਵਲਾਂ ਵਾਲੀ ਸਪਲਾਈ ਨਾਲ ਜ਼ੋੜਣ ਕਾਰਨ ਨਰਕ ਭਰਿਆ ਜੀਵਨ ਬਤੀਤ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ

ਗੜ੍ਹਸੰਕਰ 24 ਫਰਵਰੀ - ਪਿਛੱਲੇ ਲਗਭਗ 8 ਸਾਲਾਂ ਤੋਂ ਪਿੰਡ ਮਹਿਤਪੁਰ ਦੇ 5 ਘਰਾਂ ਦੀ ਸਪਲਾਈ ਘਰੈਲੂ ਸਪਲਾਈ ਨਾਲ ਜੋੜਣ ਦੀ ਥਾਂ ਟਿਊਵਲਾਂ ਦੀ ਸਪਲਾਈ ਨਾਲ ਜੋੜਣ ਕਰਕੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਨੇ ਖਪਤਕਾਰ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪਿੰਡ ਮਹਿਤਪੁਰ ਦੇ 5 ਘਰਾਂ ਦੀ ਬਿਜਲੀ ਸਿਪਲਾਈ ਨੂੰ ਟਿਊਵਲਾਂ ਵਾਲੀ ਸਪਲਾਈ ਨਾਲ ਜ਼ੋੜਣ ਕਾਰਨ ਨਰਕ ਭਰਿਆ ਜੀਵਨ ਬਤੀਤ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਵਿਤਕਰੇ ਭਰੀਆਂ ਨੀਤੀਆਂ ਨੂੰ ਲੈ ਕੇ ਥਾਲੀਆਂ ਖੜਕਾ ਕੇ ਪੰਜਾਬ ਸਰਕਾਰ ਵਿਰੁਧ ਕੀਤਾ ਮੁਜਾਹਰਾ ਤੇ ਕਿਹਾ ਕਿ ਸਿਰਫ ਪਿੰਡ ਤੋਂ ਲਗਭਗ 200 ਮੀਟਰ ਦੀ ਦੂਰੀ ਉਤੇ ਬਣੇ ਘਰਾਂ ਦੇ ਲੋਕ ਬਿਜਲੀ ਸਪਲਾਈ ਨੂੰ ਲੈ ਕੇ ਵੱਡਾ ਸੰਤਾਪ ਭੋਗ ਰਹੇ ਹਨ| ਜਦੋਂ ਕਿ ਬਾਕੀ ਪਿੰਡ ਵਾਸੀਆਂ ਨੁੰ ਘਰੈਲੂ ਸਪਲਾਈ ਨਾਲ ਜੋੜਿਆ ਗਿਆ ਹੈ। ਆਮ ਤੋਰ ਤੇ ਘਰੈਲੂ ਸਪਲਾਈ ਅਤੇ ਟਿਊਵਲਾਂ ਦੀ ਸਪਲਾਈ ਵਿਚ ਜਮੀਨ ਅਸਮਾਨ ਦਾ ਅੰਤਰ ਹੈ। ਧੀਮਾਨ ਨੂੰ ਲੋਕਾਂ ਨੇ ਦਸਿਆ ਕਿ ਟਿਊਵਲਾਂ ਦੀ ਸਪਲਾਈ ਬੜੀ ਮੁਸਿ਼ਕਲ ਨਾਲ 5,6 ਘੰਟੇ ਹੀ ਮਿਲਦੀ ਹੈ ਤੇ ਰਾਤ ਨੂੰ ਕਈ ਵਾਰ ਮੋਮਬੱਤੀਆਂ ਜਾਂ ਫਿਰ ਦੀਵੇ ਜਲਾ ਕੇ ਗੁਜਾਰਾ ਕਰਨਾ ਪੈਂਦਾ ਹੈੇ,ਕਈ ਵਾਰੀ ਤਾਂ 2,2 ਦਿਨ ਸਪਲਾਈ ਵੀ ਨਹੀਂ ਮਿਲਦੀ।ਬਿਜਲੀ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਅਤੇ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਤੇ ਘਰਾਂ ਦੇ ਅਨੇਕਾਂ ਬਾਕੀ ਕੰਮਾਂ ਉਤੇ ਵੀ ਅਸਰ ਹੁੰਦਾ ਹੈ।ਬੱਚਿਆਂ ਨੂੰ ਕਈ ਵਾਰ ਪਿੰਡ ਵਿਚ ਦੂਸਰੇ ਘਰਾਂ ਵਿਚ ਜਾ ਕੇ ਪੜ੍ਹਣਾ ਪੈਂਦਾ ਹੈ।ਜਦੋਂ ਕਿ ਸਬਡਵੀਜਨ ਚੱਬੇਵਾਲ ਲਿੱਖ ਕੇ ਵੀ ਦਿਤਾ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਅਸੀਂ ਗੱਲਾਂ ਤਾਂ ਡੀਜਿਟਲ ਯੁੱਗ ਦੀਆਂ ਕਰਦੇ ਹਾਂ ਪਰ ਸਾਡੇ ਕੋਲ ਸਾਧਨ ਹਾਲੇ ਵੀ 40 ਸਾਲ ਵਾਲੇ ਪਹਿਲਾਂ ਵਾਲੇ ਹੀ ਹਨ।ਧੀਮਾਨ ਨੇ ਕਿਹਾ ਕਿ ਬਿਜਲੀ ਇਕ ਊਰਜਾ ਹੈ, ਜਿਸ ਦੀ ਮਨੁੱਖੀ ਵਿਕਾਸ ਵਿਚ ਵੱਡੀ ਲੋੜ ਹੈ।ਅਜ ਹਰ ਵਿਅਕਤੀ ਬਿਜਲੀ ਉਤੇ ਨਿਰਭਰ ਹੈ ਤੇ ਸਿੱਖਿਆ ਦਾ ਖੇਤਰ ਪੂਰੀ ਤਰ੍ਹਾਂ ਬਿਜਲੀ ਨਾਲ ਜੁੜਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਅਗਰ 10 ਦਿਨਾਂ ਇਨ੍ਹਾਂ ਘਰਾਂ ਨੂੰ ਘਰੈਲੂ ਸਪਲਾਈ ਨਾਲ ਨਾ ਜ਼ੋੜਿਆ ਗਿਆ ਤਾਂ ਮਾਨਯੋਗ ਅਦਾਲਤ ਦਾ ਦਰਵਾਜਾ ਖਟਖਟਾਇਆ ਜਾਵੇਗਾ,ਕਿਊਂਕਿ ਬਿਜਲੀ ਇਕ ਜਰੂਰੀ ਸੇਵਾਵਾਂ ਵਿਚ ਵੀ ਹੈ।ਇਸ ਮੋਕੇ ਸ਼ਮੀ,ਮਹਿਕ ਪ੍ਰੀਤ, ਜਾਵੇਸ਼,ਨਿਕਾਸੀਆ,ਅਨਮੋਲ,ਜੈਮਲ ਸਿੰਘ,ਉਧੋ ਰਾਮ ਆਦਿ ਹਾਜਰ ਸਨ।