ਬੱਚਿਆਂ ਦੇ ਚਹੇਤੇ ਕਲਾਕਾਰ ਕਮਲਜੀਤ ਨੀਲੋਂ 27 ਨੂੰ ਮਾਹਿਲਪੁਰ ਕਾਲਜ ਵਿੱਚ

ਮਾਹਿਲਪੁਰ- 1990 ਤੋਂ ਮਾਹਿਲਪੁਰ ਦੇ ਬਾਲ ਕਲਾਕਾਰਾਂ ਅਤੇ ਸਾਹਿਤ ਦੇ ਸਿਰਜਕਾਂ ਨਾਲ ਜੁੜੇ ਹੋਏ ਉੱਘੇ ਸਾਹਿਤਕਾਰ ਅਤੇ ਬਾਲਾਂ ਦੇ ਚਹੇਤੇ ਕਲਾਕਾਰ ਕਮਲਜੀਤ ਨੀਲੋਂ ਵੀ 27 ਫਰਵਰੀ ਨੂੰ ਖਾਲਸਾ ਕਾਲਜ ਮਾਹਿਲਪੁਰ ਵਿੱਚ ਨਿੱਕੀਆਂ ਕਰੂੰਬਲਾਂ ਪੁਰਸਕਾਰ ਵੰਡ ਸਮਾਗਮ ਵਿੱਚ ਆਪਣੀ ਸ਼ਾਨਦਾਰ ਕਲਾ ਦਾ ਮੁਜ਼ਾਹਰਾ ਕਰਨਗੇ।

ਇਹ ਜਾਣਕਾਰੀ ਦਿੰਦਿਆਂ ਸੁਰ ਸੰਗਮ ਵਿੱਦਿਅਕ ਟਰੱਸਟ ਦੇ ਪ੍ਰਧਾਨ ਬਲਜਿੰਦਰ ਮਾਨ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਨਿੱਕੀਆਂ ਕਰੂੰਬਲਾਂ ਨਾਲ ਜੁੜੇ ਪੰਜਾਬ ਦੇ ਹਰਦੇਵ ਸਿੰਘ ਭੁੱਲਰ ,ਮਨਦੀਪ ਰਿੰਪੀ ,ਉਮਾ ਕਮਲ, ਅੰਜੂ ਵ.ਰੱਤੀ ਅਤੇ ਅਮਰਪ੍ਰੀਤ ਸਿੰਘ ਝੀਤਾ ਪੰਜ ਸਾਹਿਤਕਾਰਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ ਉੱਥੇ ਕਮਲਜੀਤ ਨੀਲੋਂ ਦਾ ਸ਼ੋ ਵੀ ਯਾਦਗਾਰੀ ਹੋਵੇਗਾ। 
ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਸਾਹਿਤ, ਕਲਾ, ਸੱਭਿਆਚਾਰ ,ਖੇਡਾਂ ਅਤੇ ਸਮਾਜ ਸੇਵਾ ਵਿੱਚ ਜੁਟੀਆਂ ਸ਼ਖ਼ਸ਼ੀਅਤਾਂ ਉਚੇਚੇ ਤੌਰ ਤੇ ਹਾਜ਼ਰ ਹੋਣਗੀਆਂ। ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਪ੍ਰਧਾਨਗੇ।