3 ਮਈ ਨੂੰ ਸਰਕਾਰੀ ਸਮਾਰਟ ਸਕੂਲ ਪੋਸੀ 'ਚ ਨਸ਼ਿਆ ਖਿਲਾਫ ਕੈਂਪ ਦਾ ਆਯੋਜਨ ਹੋਵੇਗਾ - ਪ੍ਰਧਾਨ ਸਤੀਸ਼ ਕੁਮਾਰ ਸੋਨੀ

ਗੜ੍ਹਸ਼ੰਕਰ- ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਟੀਮ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੋਸੀ ਵਿੱਚ ਜਾ ਕੇ ਸਕੂਲ ਸਟਾਫ ਨਾਲ ਇੱਕ ਮੀਟਿੰਗ ਕੀਤੀ।

ਗੜ੍ਹਸ਼ੰਕਰ- ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਟੀਮ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੋਸੀ ਵਿੱਚ ਜਾ ਕੇ ਸਕੂਲ ਸਟਾਫ ਨਾਲ ਇੱਕ ਮੀਟਿੰਗ ਕੀਤੀ। 
ਇਸ ਮੌਕੇ  ਜਿਲ੍ਹਾ ਨਵਾਂਸ਼ਹਿਰ ਇਕਾਈ ਦੇ ਵਾਈਸ ਪ੍ਰਧਾਨ ਐਡਵਕੇਟ ਜਸਪ੍ਰੀਤ ਬਾਜਵਾ, ਜਿਲ੍ਹਾ ਸਕੱਤਰ ਮਲਕੀਤ ਕੌਰ ਜੰਡੀ, ਜਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਜਸਪ੍ਰੀਤ ਕੌਰ, ਜਿਲ੍ਹਾ ਵਾਈਸ ਪ੍ਰਧਾਨ ਕਮਲ ਦੇਵ, ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਗੜ੍ਹਸ਼ੰਕਰ, ਸੰਤੋਖ ਸਿੰਘ ਜੁਆਇੰਟ ਸਕੱਤਰ  ਸਕੂਲ ਇੰਚਾਰਜ ਮਾਸਟਰ ਸੁਖਦੇਵ ਸਿੰਘ ਅਤੇ ਉਹਨਾਂ ਦੇ ਸਟਾਫ ਮੈਂਬਰ ਹਾਜਿਰ ਹੋਏ। 
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸੁਸਾਇਟੀ ਵਲੋ  03 ਮਈ 2025 ਦਿਨ ਸ਼ਨੀਵਾਰ ਨੂੰ ਸਵੇਰੇ 9 ਤੋਂ ਸਵੇਰੇ 11 ਵਜੇ ਤਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੋਸੀ 'ਚ ਸਕੂਲ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੋਧੀ ਜਾਗਰੂਕ ਕਰਨ ਲਈ ਪੁਲਿਸ ਅਤੇ ਸਿਹਤ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ । ਇਸ ਮੌਕੇ ਮਾਣਯੋਗ ਡੀ. ਐਸ. ਪੀ.ਗੜ੍ਹਸ਼ੰਕਰ ਸ਼੍ਰੀ ਜਸਪ੍ਰੀਤ ਸਿੰਘ ਪੀ ਪੀ ਐਸ ਅਤੇ ਮਾਣਯੋਗ ਸ. ਰਘੁਬੀਰ ਸਿੰਘ ਐਸ. ਐਮ. ਓ.  ਪੀ. ਐੱਚ. ਸੀ. ਪੋਸੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ।ਜਿਸ ਵਿੱਚ  ਬੁੱਧੀਜੀਵੀ ਬੁਲਾਰੇ ਹਾਜਿਰ ਹੋ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਪ੍ਰਕੋਪ ਤੋਂ ਬਚਣ ਲਈ ਜਾਗ੍ਰਿਤ ਕਰਨਗੇ। 
ਇਸ ਮੌਕੇ ਸਕੂਲ ਇੰਚਾਰਜ ਮਾਸਟਰ ਸੁਖਦੇਵ ਸਿੰਘ ਜੀ ਨੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਸਮੁੱਚੀ ਟੀਮ ਦਾ ਸਕੂਲ ਆਉਣ ਅਤੇ ਆਪਣੇ ਸਕੂਲ ਵਿੱਚ 3 ਮਈ 2025 ਨਸ਼ਿਆਂ ਵਿਰੋਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕਰਨ ਲਈ ਧੰਨਵਾਦ ਕੀਤਾ ਅਤੇ ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਇਹ ਇੱਕ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ । ਇਸ ਨਾਲ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਸਮਾਜ ਦੀਆਂ ਕੁਰੀਤੀਆਂ ਨਾਲ ਲੜ੍ਹਨ ਅਤੇ ਭਵਿੱਖ ਵਿੱਚ ਅੱਗੇ ਵਧਣ ਵਿੱਚ ਸੇਧ ਮਿਲੇਗੀ ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਸੁਖਦੇਵ ਸਿੰਘ ਸਕੂਲ ਇੰਚਾਰਜ , ਮਾਸਟਰ ਕਮਲਜੀਤ ਸਿੰਘ,ਮਾਸਟਰ ਸੁੰਦਰ ਮਨੀਅਮ, ਮਾਸਟਰ ਨਰਿੰਦਰ ਕੁਮਾਰ,ਮਾਸਟਰ ਜਸਵੀਰ ਕੁਮਾਰ, ਮਾਸਟਰ ਦੀਪਕ ਚੌਧਰੀ, ਮਾਸਟਰ ਰਾਜਿੰਦਰ ਸਿੰਘ, ਮਾਸਟਰ ਕ੍ਰਿਸ਼ਨ ਸਿੰਘ,ਮੈਡਮ ਨੀਲਮ ਸੋਨੀ, ਮੈਡਮ ਕਮਲਦੀਪ,ਮੈਡਮ ਪੂਨਮ ਰਾਣੀ, ਮੈਡਮ ਚੰਦਾ ਰਾਣੀ,ਮੈਡਮ ਅਮਨਦੀਪ ਕੌਰ,ਮੈਡਮ ਦਲਵੀਰ ਕੌਰ,ਮੈਡਮ ਕੁਲਵਿੰਦਰ ਕੌਰ,ਮੈਡਮ ਕੁਲਦੀਪ ਕੌਰ, ਜਸਪ੍ਰੀਤ ਬਾਜਵਾ ਵਾਈਸ ਪ੍ਰਧਾਨ ਨਵਾਂਸ਼ਹਿਰ, ਮਲਕੀਤ ਕੌਰ ਜੰਡੀ ਜ਼ਿਲ੍ਹਾ ਸਕੱਤਰ, ਜਸਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ,ਕਮਲਦੇਵ ਵਾਈਸ ਪ੍ਰਧਾਨ ਜ਼ਿਲ੍ਹਾ, ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਗੜ੍ਹਸ਼ੰਕਰ, ਸੰਤੋਖ ਸਿੰਘ ਜੁਆਇੰਟ ਸਕੱਤਰ ਬਲਾਕ, ਆਦਿ ਨੇ ਵੀ ਮੀਟਿੰਗ ਵਿੱਚ ਆਪਣੇ ਵਡਮੁੱਲੇ ਵਿਚਾਰ ਪ੍ਰਗਟ ਕੀਤੇ।